ਬ੍ਰਿਟੈਨੀਆ ਕੰਪਨੀ ਤੇ YPSF ਵੱਲੋਂ ਹੜ੍ਹ ਪੀੜਤਾਂ ਲਈ ਭੇਜੇ ਗਏ ਬਿਸਕੁਟ ਅਤੇ ਰੱਸਾਂ ਨਾਲ ਭਰੇ ਟਰੱਕ
ਪਟਿਆਲਾ: ਬ੍ਰਿਟੈਨੀਆ ਕੰਪਨੀ ਦੇ ਸੀ.ਈ.ਓ. ਰਾਜਨੀਤ ਸਿੰਘ ਕੋਹਲੀ ਦੇ ਉਦਮ ਸਦਕਾ ਅੱਜ ਪਟਿਆਲਾ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ 2 ਟਰੱਕ ਬਿਸਕੁਟਸ ਅਤੇ ਰੱਸਾਂ ਦੇ ਭੇਜੇ ਗਏ। ਇਸ ਮੌਕੇ ਡਾਕਟਰ ਪ੍ਰਭਲੀਂਨ ਸਿੰਘ ਪ੍ਰੈਸੀਡੈਂਟ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ ਦੱਸਿਆ ਗਿਆ ਕੇ ਜਦੋਂ ਕੋਹਲੀ ਸਾਹਿਬ ਨੂੰ ਪਟਿਆਲਾ ਤੇ ਮਾਨਸਾ ਦੇ ਹਾਲਾਤਾਂ ਬਾਰੇ ਪਤਾ ਚੱਲਿਆ ਤਾ ਉਨ੍ਹਾਂ ਨੇ ਡਾ. ਪ੍ਰਭਲੀਂਨ ਹੋਰਾਂ ਦੀ ਇਹ ਡਿਊਟੀ ਲਗਾਈ ਕਿ ਬ੍ਰਿਟੈਨੀਆ ਕੰਪਨੀ ਵੱਲੋਂ ਭੇਜੀ ਜਾ ਰਹੀ ਖੇਪ ਸਹੀ ਜਗਾ ਪਹੁੰਚਾਈ ਜਾਵੇ।
ਇਸ ਮੌਕੇ ਰੇਡ ਕ੍ਰੋਸ ਦੇ ਦਫ਼ਤਰ ਰੱਸਾਂ ਤੇ ਬਿਸਕੁਟਸ ਨਾਲ ਭਰਿਆ ਟਰੱਕ ਪਟਿਆਲਾ ਦੇ ਡੀ.ਸੀ. ਸਾਕਸ਼ੀ ਸਾਹਨੀ (ਆਈ.ਏ.ਐਸ) ਦੇ ਸਪੁਰਦ ਕੀਤਾ ਗਿਆ। ਦੂਸਰਾ ਟਰੱਕ ਮਾਨਸਾ ਦੇ ਡੀ.ਸੀ. ਡਾਕਟਰ ਰਿਸ਼ੀਪਾਲ ਸਿੰਘ ਦੇ ਸਪੁਰਦ ਕੀਤਾ ਗਿਆ ਹੈ। ਇਸ ਮੌਕੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਸਥਾ ਦੇ ਫਾਊਂਡਰ ਮੈਂਬਰ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾਕਟਰ ਅਕਸ਼ਿਤਾ ਗੁਪਤਾ ਆਈ.ਏ.ਐਸ, ਹਰਪ੍ਰੀਤ ਸਿੰਘ ਸਾਹਨੀ ਐਡੀਟਰ ਅਦਾਰਾ ਪੀ.ਟੀ.ਸੀ., ਚੜ੍ਹਦੀਕਲਾ ਟਾਈਮ ਟੀ.ਵੀ. ਤੋਂ ਅੰਮ੍ਰਿਤਪਾਲ ਸਿੰਘ, ਸਿਮਰਨ ਜੀਤ ਸਿੰਘ, ਪਰਸਜੋਤ ਸਿੰਘ ਗਰੋਵਰ, ਭਵਨਪੁਨੀਤ ਸਿੰਘ ਵੀ ਮੁੱਖ ਤੋਰ 'ਤੇ ਹਾਜ਼ਿਰ ਰਹੇ।
CM ਰਾਹਤ ਫੰਡ ਲਈ 3 ਮਹੀਨਿਆਂ ਦੀ ਪੈਨਸ਼ਨ ਦੇਣਗੇ ਸਾਬਕਾ ਡੀ.ਆਈ.ਜੀ
ਕੁਦਰਤੀ ਆਫ਼ਤ ਦੀ ਮਾਰ ਹੇਠ ਆਏ ਪੰਜਾਬ ਦੇ ਪਿੰਡਾਂ ਲਈ ਜਿੱਥੇ ਕਈ ਸਮਾਜਸੇਵੀ ਸੰਸਥਾਵਾਂ ਅੱਗੇ ਆਈਆਂ ਹਨ, ਉੱਥੇ ਹੀ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਸਾਬਕਾ ਕਰਮਚਾਰੀ ਵੀ ਆਪਣਾ ਫ਼ਰਜ਼ ਨਿਭਾਉਂਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਸਾਬਕਾ ਡੀ.ਆਈ.ਜੀ ਅਤੇ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਆਈ.ਪੀ.ਐਸ. ਹਰਿੰਦਰ ਸਿੰਘ ਚਾਹਲ ਵੀ ਹੜ੍ਹ ਪੀੜਤਾਂ ਲਈ ਮਸੀਹਾ ਬਣ ਕੇ ਅੱਗੇ ਆਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਰਾਹਤ ਫੰਡ ਲਈ ਆਪਣੀ ਤਿੰਨ ਮਹੀਨਿਆਂ ਦੀ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ। ਚਾਹਲ ਨੇ ਪੰਜਾਬ ਸਰਕਾਰ ਦੇ ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਔਖੀ ਘੜੀ ਵਿਚ ਪੀੜਤ ਪ੍ਰਵਾਰਾਂ ਲਈ ਅੱਗੇ ਆਉਣ ਅਤੇ ਘੱਟੋ-ਘੱਟ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਕਰਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ....
ਸੰਯੁਕਤ ਕਿਸਾਨ ਮੋਰਚੇ ਨੇ ਹੜ੍ਹ ਪੀੜਤ ਕਿਸਾਨਾਂ ਦੀ ਫੜੀ ਬਾਂਹ
ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ, ਪੰਜਾਬ ਦੀ ਅਹਿਮ ਮੀਟਿੰਗ ਫੁਰਮਾਨ ਸਿੰਘ ਸੰਧੂ, ਸਤਨਾਮ ਸਿੰਘ ਸਾਹਨੀ, ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਕਿਸਾਨ ਭਵਨ ਵਿਖੇ ਹੋਈ। ਜਿਸ ਵਿੱਚ ਪੰਜਾਬ 'ਚ ਮੀਂਹ ਤੇ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਸੰਯੁਕਤ ਕਿਸਾਨ ਮੋਰਚਾ ਹੜ੍ਹ ਪੀੜਤ ਕਿਸਾਨਾਂ ਨੂੰ ਝੋਨੇ ਦੀ ਪਨੀਰੀ, ਪਸ਼ੂਆਂ ਦਾ ਚਾਰਾ ਦੇਣ ਦਾ ਜਲਦ ਪ੍ਰਬੰਧ ਕਰੇਗਾ। ਇਸ ਮੌਕੇ ਐੱਸ.ਕੇ.ਐੱਮ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਹੜ੍ਹਾਂ ਨੂੰ ਕੁਦਰਤੀ ਆਫ਼ਤ ਐਲਾਨ ਕਰਕੇ ਫੌਰੀ ਤੌਰ 'ਤੇ ਕਿਸਾਨਾਂ ਦੀ ਬਾਂਹ ਫੜਨ ਲਈ ਆਖਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ...
ਅਗਲੀ ਖ਼ਬਰ ਪੜ੍ਹੋ: ਪੰਜਾਬ ਦੇ 100 ਪਿੰਡ ਅਜੇ ਵੀ ਹੜ੍ਹ ਦੀ ਲਪੇਟ 'ਚ!, ਅੱਜ ਤੋਂ ਖੁੱਲ੍ਹਣਗੇ ਸਕੂਲ
- With inputs from agencies