Sat, Dec 14, 2024
Whatsapp

Tulsi plant : ਘਰ 'ਚ ਸੁੱਕ ਜਾਂਦਾ ਹੈ ਤੁਲਸੀ ਦਾ ਪੌਦਾ ? ਹਰਾ-ਭਰਾ ਰੱਖਣ ਲਈ ਅਪਣਾਉ ਇਹ ਨੁਸਖੇ

Tulsi Benefits : ਮਾਹਿਰਾਂ ਮੁਤਾਬਕ ਤੁਲਸੀ ਦੇ ਪੌਦੇ ਦੀ ਮਿੱਟੀ ਦੀ ਗੁਣਵੱਤਾ 'ਚ ਸੁਧਾਰ ਕਰਨ ਲਈ, ਸਮੇਂ ਸਮੇਂ ਤੇ ਮਿੱਟੀ 'ਚ ਖਾਦ ਪਾਈ ਜਾ ਸਕਦੀ ਹੈ। ਇਸ ਲਈ ਤੁਸੀਂ ਨਿੰਮ ਦਾ ਕੇਕ ਜਾਂ ਵਰਮੀ ਕੰਪੋਸਟ ਵੀ ਵਰਤ ਸਕਦੇ ਹੋ।

Reported by:  PTC News Desk  Edited by:  KRISHAN KUMAR SHARMA -- August 13th 2024 03:13 PM -- Updated: August 13th 2024 03:15 PM
Tulsi plant : ਘਰ 'ਚ ਸੁੱਕ ਜਾਂਦਾ ਹੈ ਤੁਲਸੀ ਦਾ ਪੌਦਾ ? ਹਰਾ-ਭਰਾ ਰੱਖਣ ਲਈ ਅਪਣਾਉ ਇਹ ਨੁਸਖੇ

Tulsi plant : ਘਰ 'ਚ ਸੁੱਕ ਜਾਂਦਾ ਹੈ ਤੁਲਸੀ ਦਾ ਪੌਦਾ ? ਹਰਾ-ਭਰਾ ਰੱਖਣ ਲਈ ਅਪਣਾਉ ਇਹ ਨੁਸਖੇ

Tulsi plant : ਤੁਲਸੀ ਦਾ ਪੌਦਾ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦਾ ਹੈ। ਪੁਰਾਣੇ ਸਮੇਂ ਤੋਂ ਹੀ ਤੁਲਸੀ ਦੀ ਪੂਜਾ ਕਰਨ ਦੇ ਨਾਲ-ਨਾਲ ਇਸ ਦੀ ਵਰਤੋਂ ਔਸ਼ਧੀ ਵਜੋਂ ਵੀ ਕੀਤੀ ਜਾਂਦੀ ਹੈ। ਇਸ ਲਈ ਇਹ ਪੌਦਾ ਲਗਭਗ ਸਾਰੇ ਘਰਾਂ 'ਚ ਲਗਾਇਆ ਜਾਂਦਾ ਹੈ। ਮਾਹਿਰਾਂ ਮੁਤਾਬਕ ਕੋਈ ਵੀ ਪੌਦਾ ਲਗਾਉਣਾ ਹੀ ਕਾਫੀ ਨਹੀਂ ਹੈ, ਸਗੋਂ ਉਨ੍ਹਾਂ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੁੰਦਾ ਹੈ। ਕਿਉਂਕਿ ਕਈ ਵਾਰ ਤੁਹਾਡੇ ਘਰ 'ਚ ਲੱਗਿਆ ਤੁਲਸੀ ਦਾ ਪੌਦਾ ਬਰਸਾਤ ਦੇ ਮੌਸਮ 'ਚ ਸੁੱਕ ਵੀ ਜਾਂਦਾ ਹੈ। ਪਰ ਤੁਸੀਂ ਕੁੱਝ ਇਹ ਨੁਸਖਿਆਂ ਨਾਲ ਤੁਲਸੀ ਦੇ ਪੌਦੇ ਨੂੰ ਹਰਾ-ਭਰਾ ਰੱਖ ਸਕਦੇ ਹੋ।

ਮਿੱਟੀ ਨੂੰ ਪੋਸ਼ਣ ਦਿਓ : 24 ਘੰਟੇ ਆਕਸੀਜਨ ਪ੍ਰਦਾਨ ਕਰਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਲਾ ਪੌਦਾ ਜੇਕਰ ਬਰਸਾਤ ਦੇ ਮੌਸਮ 'ਚ ਸੁੱਕਣ ਲੱਗ ਜਾਵੇ ਤਾਂ ਮਿੱਟੀ ਅਤੇ ਪਾਣੀ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ। ਮਾਹਿਰਾਂ ਮੁਤਾਬਕ ਤੁਲਸੀ ਦੇ ਪੌਦੇ ਦੀ ਮਿੱਟੀ ਦੀ ਗੁਣਵੱਤਾ 'ਚ ਸੁਧਾਰ ਕਰਨ ਲਈ, ਸਮੇਂ ਸਮੇਂ ਤੇ ਮਿੱਟੀ 'ਚ ਖਾਦ ਪਾਈ ਜਾ ਸਕਦੀ ਹੈ। ਇਸ ਲਈ ਤੁਸੀਂ ਨਿੰਮ ਦਾ ਕੇਕ ਜਾਂ ਵਰਮੀ ਕੰਪੋਸਟ ਵੀ ਵਰਤ ਸਕਦੇ ਹੋ।


ਗਮਲੇ 'ਚ ਇੱਕ ਮੋਰੀ ਬਣਾਉ : ਤੁਲਸੀ ਦੇ ਪੌਦੇ ਨੂੰ ਬਰਸਾਤ ਦੇ ਮੌਸਮ 'ਚ ਘੱਟ ਪਾਣੀ ਦੀ ਲੋੜ ਹੁੰਦੀ ਹੈ। ਪਰ ਕੁਝ ਲੋਕ ਰੋਜ਼ਾਨਾ ਪਾਣੀ ਪਾਉਂਦੇ ਹਨ, ਜਿਸ ਨਾਲ ਜੜ੍ਹਾਂ ਸੜਨ ਲੱਗ ਜਾਂਦੀਆਂ ਹਨ ਅਤੇ ਪੌਦਾ ਖਰਾਬ ਹੋ ਜਾਂਦਾ ਹੈ। ਇਸ ਲਈ, ਇਸ ਨੂੰ ਉਦੋਂ ਹੀ ਪਾਣੀ ਦਿਓ ਜਦੋਂ ਮਿੱਟੀ ਸੁੱਕ ਜਾਵੇ ਅਤੇ ਤੁਹਾਨੂੰ ਧਿਆਨ ਰੱਖਣਾ ਹੋਵੇਗਾ ਕਿ ਗਮਲੇ 'ਚ ਪਾਣੀ ਜਮ੍ਹਾ ਨਾ ਹੋਵੇ। ਤੁਸੀਂ ਗਮਲੇ ਦੇ ਹੇਠਾਂ ਇੱਕ ਮੋਰੀ ਕਰ ਸਕਦੇ ਹੋ ਤਾਂ ਜੋ ਥੋੜ੍ਹਾ-ਥੋੜ੍ਹਾ ਪਾਣੀ ਬਾਹਰ ਆਉਂਦਾ ਰਹੇ।

ਪੌਦੇ ਨੂੰ ਜੀਵਨ ਦੇਣ ਦਾ ਤਰੀਕਾ : ਤੁਲਸੀ ਦੇ ਪੌਦੇ 'ਤੇ ਦੁੱਧ ਜਾਂ ਪਿਆਜ਼ ਦੇ ਪਾਣੀ ਦਾ ਛਿੜਕਾਅ ਕਰਨਾ ਵੀ ਫਾਇਦੇਮੰਦ ਹੁੰਦਾ ਹੈ। ਨਾਲ ਹੀ ਬੱਚਿਆਂ ਦੀ ਸਲੇਟ 'ਤੇ ਲਿਖਣ ਲਈ ਵਰਤੇ ਜਾਣ ਵਾਲੇ ਚਾਕ ਨੂੰ ਪੀਸ ਕੇ ਤੁਲਸੀ ਦੀ ਮਿੱਟੀ 'ਚ ਮਿਲਾ ਕੇ ਲਗਾਉਣ ਨਾਲ ਇਸ ਦਾ ਵਾਧਾ ਹੁੰਦਾ ਹੈ। ਕੈਲਸ਼ੀਅਮ ਦੀ ਕਮੀ ਕਾਰਨ ਸੁੱਕਣ ਵਾਲਾ ਪੌਦਾ ਵੀ ਦੁਬਾਰਾ ਨਵੇਂ ਪੱਤੇ ਦੇਣ ਲੱਗ ਪੈਂਦਾ ਹੈ।

ਦੁਬਾਰਾ ਪੋਟਿੰਗ ਦੀ ਲੋੜ ਨੂੰ ਸਮਝੋ : ਮਾਹਿਰਾਂ ਮੁਤਾਬਕ ਤੁਲਸੀ ਦਾ ਪੌਦਾ ਆਪਣੀਆਂ ਜੜ੍ਹਾਂ ਨੂੰ ਤੇਜ਼ੀ ਨਾਲ ਫੈਲਾਉਂਦਾ ਹੈ, ਗਮਲੇ ਦੇ ਹੇਠਾਂ ਜੜ੍ਹਾਂ ਦਾ ਝੁੰਡ ਬਣ ਜਾਣ ਕਾਰਨ ਵਿਕਾਸ ਰੁਕ ਜਾਂਦਾ ਹੈ। ਅਜਿਹੇ 'ਚ ਬਰਸਾਤ ਦਾ ਮੌਸਮ 'ਚ ਦੁਬਾਰਾ ਪੋਟਿੰਗ ਲਈ ਸਭ ਤੋਂ ਵਧੀਆ ਹੈ, ਗਰਮੀ ਜਾਂ ਸਰਦੀਆਂ 'ਚ ਤੁਲਸੀ ਦੇ ਪੌਦੇ ਦੀਆਂ ਜੜ੍ਹਾਂ ਨੂੰ ਖਰਾਬ ਕਰਨ ਨਾਲ ਇਸ ਦੇ ਮਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਬਰਸਾਤ ਦੌਰਾਨ ਇਸ ਨੂੰ ਕੱਟਣ ਤੋਂ ਬਾਅਦ, ਤੁਸੀਂ ਇਸਨੂੰ ਕਿਸੇ ਹੋਰ ਗਮਲੇ 'ਚ ਤਬਦੀਲ ਕਰ ਸਕਦੇ ਹੋ।

- PTC NEWS

Top News view more...

Latest News view more...

PTC NETWORK