Haryana Firing News : ਸਿਰਸਾ ਦੇ ਡੇਰੇ ’ਚ ਚੱਲੀਆਂ ਤਾਬੜਤੋੜ ਗੋਲੀਆਂ; 4 ਲੋਕ ਹੋਏ ਜ਼ਖਮੀ, ਪੁਲਿਸ ਦੀ ਗੱਡੀ ਨੂੰ ਵੀ ਬਣਾਇਆ ਨਿਸ਼ਾਨਾ
ਸਿਰਸਾ ਦੇ ਪਿੰਡ ਜੀਵਨ ਨਗਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਬਾਰੀ ਹੋ ਗਈ, ਜਿਸ 'ਚ 4 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਨਗਰ ਵਿੱਚ ਨਾਮਧਾਰੀ ਭਾਈਚਾਰੇ ਦੇ ਗੁਰੂ ਉਦੈ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਦਲੀਪ ਸਿੰਘ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਉਦੈ ਸਿੰਘ ਧੜੇ ਦੇ ਲੋਕਾਂ ਨੇ ਕਰੀਬ 11 ਕਨਾਲ ਜ਼ਮੀਨ ਨੂੰ ਲੈ ਕੇ ਚਿੱਟੇ ਝੰਡੇ ਲਾਏ। ਇਸ ਤੋਂ ਬਾਅਦ ਲੋਕਾਂ ਨੇ ਜੀਵਨ ਨਗਰ ਡੇਰੇ ਦੇ ਅੰਦਰੋਂ ਗੋਲੀਆਂ ਚਲਾ ਦਿੱਤੀਆਂ। ਗੋਲੀ ਚੱਲਣ ਮਗਰੋਂ ਜੀਵਨ ਨਗਰ ਥਾਣੇ ਦੇ ਵਾਹਨਾਂ ’ਤੇ ਦੋ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਡਰਾਈਵਰ ਵਾਲ-ਵਾਲ ਬਚ ਗਿਆ।
ਘਟਨਾ ਤੋਂ ਬਾਅਦ ਪੁਲਿਸ ਨੇ ਡੇਰੋ ਨੂੰ ਚਾਰੋਂ ਪਾਸਿਓਂ ਘੇਰ ਲਿਆ। ਪੁਲਿਸ ਸੁਪਰਡੈਂਟ ਵੱਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਹਾਲੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਲਈ ਸਿਰਸਾ ਦੇ ਸਿਵਲ ਹਸਪਤਾਲ ਤੋਂ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: CM ਮਾਨ ਦੇ 'ਘਰ' ਸੰਗਰੂਰ 'ਚ ਚੋਰਾਂ ਦੀ ਬੜ੍ਹਕ, ਰਿਸ਼ਤੇਦਾਰਾਂ ਦਾ 18 ਤੋਲੇ ਸੋਨਾ ਤੇ ਨਕਦੀ ਉਡਾਈ, CCTV ਆਈ ਸਾਹਮਣੇ
- PTC NEWS