Tue, Jul 21, 2026
Whatsapp

ਗੈਂਗਸਟਰਾਂ ਖਿਲਾਫ਼ ਕੌਮਾਂਤਰੀ ਅਪ੍ਰੇਸ਼ਨ, ਪੰਜਾਬ-ਹਰਿਆਣਾ ਦੇ ਦੋ ਮੋਸਟ ਵਾਂਟੇਡ ਗੈਂਗਸਟਰ ਅਫ਼ਰੀਕਾ ਤੋਂ ਗ੍ਰਿਫ਼ਤਾਰ

Operation Long Arm : ਪੰਜਾਬ ਤੇ ਹਰਿਆਣਾ ਵਿੱਚ ਮੋਸਟ ਵਾਂਟੇਡ ਗੈਂਗਸਟਰਾਂ ਨੂੰ ਦੋਵਾਂ ਰਾਜਾਂ ਦੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਨਾਲ ਅਫ਼ਰੀਕਾ ਦੇ ਅੰਗੋਲ ਦੇਸ਼ ਤੋਂ ਦਬੋਚਿਆ ਹੈ।

Reported by:  PTC News Desk  Edited by:  KRISHAN KUMAR SHARMA -- July 20th 2026 04:01 PM -- Updated: July 20th 2026 04:29 PM
ਗੈਂਗਸਟਰਾਂ ਖਿਲਾਫ਼ ਕੌਮਾਂਤਰੀ ਅਪ੍ਰੇਸ਼ਨ, ਪੰਜਾਬ-ਹਰਿਆਣਾ ਦੇ ਦੋ ਮੋਸਟ ਵਾਂਟੇਡ ਗੈਂਗਸਟਰ ਅਫ਼ਰੀਕਾ ਤੋਂ ਗ੍ਰਿਫ਼ਤਾਰ

ਗੈਂਗਸਟਰਾਂ ਖਿਲਾਫ਼ ਕੌਮਾਂਤਰੀ ਅਪ੍ਰੇਸ਼ਨ, ਪੰਜਾਬ-ਹਰਿਆਣਾ ਦੇ ਦੋ ਮੋਸਟ ਵਾਂਟੇਡ ਗੈਂਗਸਟਰ ਅਫ਼ਰੀਕਾ ਤੋਂ ਗ੍ਰਿਫ਼ਤਾਰ

Operation Long Arm : ਗੈਂਗਸਟਰਾਂ ਖਿਲਾਫ਼ ਕੌਮਾਂਤਰੀ ਅਪ੍ਰੇਸ਼ਨ ਤਹਿਤ ਪੰਜਾਬ (Punjab Plice) ਤੇ ਹਰਿਆਣਾ ਪੁਲਿਸ (Haryana Police) ਨੇ ਅਫ਼ਰੀਕਾ ਤੋਂ ਦੋ ਲੋੜੀਂਦੇ ਗੈਂਗਸਟਰਾਂ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਤੇ ਹਰਿਆਣਾ ਵਿੱਚ ਮੋਸਟ ਵਾਂਟੇਡ ਗੈਂਗਸਟਰਾਂ ਨੂੰ ਦੋਵਾਂ ਰਾਜਾਂ ਦੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਨਾਲ ਅਫ਼ਰੀਕਾ ਦੇ ਅੰਗੋਲ ਦੇਸ਼ ਤੋਂ ਦਬੋਚਿਆ ਹੈ। (Operation against Gangster)

ਇੱਕ ਮੁਲਜ਼ਮ ਹਰਿਆਣਾ 'ਚ ਹੈ ਮੋਸਟ ਵਾਂਟੇਡ


AGTF ਦੇ ਐਸ.ਪੀ. ਬਿਕਰਮਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਂਗਸਟਰ ਵੀਰੇਂਦਰ ਉਰਫ਼ ਜੋਬਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੈਦੋਕੇ ਦਾ ਰਹਿਣ ਵਾਲਾ ਹੈ, ਜਦਕਿ ਦੂਜਾ ਅਪਰਾਧੀ ਮਨਜੋਤ ਸਿੰਘ, ਹਰਿਆਣਾ ਦਾ ਮੋਸਟ ਵਾਂਟੇਡ ਸੀ।

ਇਹ ਵੀ ਪੜ੍ਹੋ... ਜਲੰਧਰ 'ਚ ਮੇਲੇ ਦੌਰਾਨ ਪ੍ਰਸ਼ੰਸਕਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਬੋਲੇ - ਡੰਡਿਆਂ ਨਾਲ ਹੀ ਮੰਨੋਗੇ

ਉਨ੍ਹਾਂ ਦੱਸਿਆ ਕਿ ਇਹ ਗੈਂਗਸਟਰ ਅਫ਼ਰੀਕਾ ਦੇ ਅੰਗੋਲ ਦੇਸ਼ 'ਚ ਬੈਠ ਕੇ ਫਿਰੌਤੀ ਦੀਆਂ ਧਮਕੀਆਂ, ਗੋਲੀਬਾਰੀ ਦੀਆਂ ਘਟਨਾਵਾਂ ਅਤੇ ਕਤਲਾਂ ਲਈ ਸੁਪਾਰੀ ਦੇਣ ਵਰਗੇ ਗੰਭੀਰ ਅਪਰਾਧਾਂ ਨੂੰ ਅੰਜਾਮ ਦਿੰਦੇ ਸਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਹੁਣ ਇਨ੍ਹਾਂ ਘਟਨਾਵਾਂ 'ਤੇ ਕਾਫੀ ਠੱਲ੍ਹ ਪਵੇਗੀ।

ਜੋਬਨ ਦੇ ਸਿਰ 'ਤੇ ਸੀ 5 ਲੱਖ ਰੁਪਏ ਇਨਾਮ

ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਵੀਰੇਂਦਰ, ਪੰਜਾਬ ਪੁਲਿਸ ਨੂੰ 4 ਕਤਲ ਕੇਸਾਂ 'ਚ ਲੋੜੀਂਦਾ ਸੀ, ਜਿਸ ਦੇ ਸਿਰ 'ਤੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਰਾਜਾਂ ਦੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਭਾਰਤ ਤੇ ਅਫਰੀਕਾ ਦੇਸ਼ਾਂ ਦੇ ਆਪਸੀ ਤਾਲਮੇਲ ਤੋਂ ਬਾਅਦ ਮੁਲਜ਼ਮਾਂ ਨੂੰ 18 ਜੁਲਾਈ ਨੇੜੇ ਗ੍ਰਿਫ਼ਤਾਰ ਕੀਤਾ ਗਿਆ। ਹੁਣ ਇਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ... ਗੁਰੂ ਤੇਗ ਬਹਾਦਰ ਹਸਪਤਾਲ 'ਚ ਮਰੀਜ਼ 'ਤੇ ਡਿੱਗਿਆ ਪੱਖਾ, ਕੁੱਝ ਘੰਟਿਆਂ ਬਾਅਦ ਹੋਈ ਮੌਤ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK