Sun, Dec 7, 2025
Whatsapp

Kotkapura News : ਸਪੀਕਰ ਸੰਧਵਾਂ ਦੇ ਪਿੰਡ 'ਚ ਸ਼ਖਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੇਤਾਂ 'ਚ ਲਹੂ-ਲੁਹਾਣ ਮਿਲੀ ਲਾਸ਼

Kotkapura News : ਮ੍ਰਿਤਕ ਦੀ ਪਹਿਚਾਣ ਪਿੰਡ ਸੰਧਵਾਂ ਦੇ ਹੀ ਰਹਿਣ ਵਾਲੇ 47 ਸਾਲਾ ਜਗਮੋਹਨ ਸਿੰਘ ਵੱਜੋਂ ਹੋਈ ਅਤੇ ਇਸ ਮਾਮਲੇ ਵਿੱਚ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਉਸਦੇ ਭਰਾ ਦੇ ਬਿਆਨ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Reported by:  PTC News Desk  Edited by:  KRISHAN KUMAR SHARMA -- July 07th 2025 04:06 PM -- Updated: July 07th 2025 04:28 PM
Kotkapura News : ਸਪੀਕਰ ਸੰਧਵਾਂ ਦੇ ਪਿੰਡ 'ਚ ਸ਼ਖਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੇਤਾਂ 'ਚ ਲਹੂ-ਲੁਹਾਣ ਮਿਲੀ ਲਾਸ਼

Kotkapura News : ਸਪੀਕਰ ਸੰਧਵਾਂ ਦੇ ਪਿੰਡ 'ਚ ਸ਼ਖਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੇਤਾਂ 'ਚ ਲਹੂ-ਲੁਹਾਣ ਮਿਲੀ ਲਾਸ਼

Kotkapura News : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ 'ਚ ਖੇਤਾਂ ਨੂੰ ਪਾਣੀ ਲਾਉਣ ਗਏ ਇੱਕ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਪਿੰਡ ਸੰਧਵਾਂ ਦੇ ਹੀ ਰਹਿਣ ਵਾਲੇ 47 ਸਾਲਾ ਜਗਮੋਹਨ ਸਿੰਘ ਵੱਜੋਂ ਹੋਈ ਅਤੇ ਇਸ ਮਾਮਲੇ ਵਿੱਚ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਉਸਦੇ ਭਰਾ ਦੇ ਬਿਆਨ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖੇਤ ਨੂੰ ਪਾਣੀ ਲਾਉਣ ਗਿਆ ਸੀ ਜਗਮੋਹਨ ਸਿੰਘ


ਜਾਣਕਾਰੀ ਦੇ ਅਨੁਸਾਰ ਜਗਮੋਹਨ ਸਿੰਘ, ਮੰਡੀਕਰਨ ਬੋਰਡ ਵਿੱਚ ਬਤੌਰ ਇਲੈਕਟ੍ਰੀਸ਼ੀਅਨ ਕੰਮ ਕਰਦਾ ਸੀ ਅਤੇ ਨਾਲ ਖੇਤੀਬਾੜੀ ਵੀ ਕਰ ਰਿਹਾ ਸੀ। ਲੰਘੀ ਦੇਰ ਰਾਤ ਤਕਰੀਬਨ 2 ਵਜੇ ਉਹ ਆਪਣੇ ਘਰ ਤੋਂ ਖੇਤ ਨੂੰ ਪਾਣੀ ਲਾਉਣ ਵਾਸਤੇ ਜਾ ਰਿਹਾ ਸੀ ਤਾਂ ਅਣਪਛਾਤਿਆਂ ਨੇ ਉਸਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਸਿਰ 'ਤੇ ਵਾਰ ਕਰ ਦਿੱਤਾ। ਕਾਫੀ ਸਮਾਂ ਤੱਕ ਜਦ ਉਹ ਘਰ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਦੇ ਲੋਕਾਂ ਨੇ ਉਸਦੀ ਭਾਲ ਕੀਤੀ ਤਾਂ ਉਹ ਖੇਤਾਂ ਵਿੱਚ ਲਹੂ-ਲੁਹਾਨ ਮਿਲਿਆ ਉਸ ਨੂੰ ਤੁਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਤਿੰਨ ਬੱਚਿਆਂ ਦਾ ਪਿਤਾ ਸੀ ਜਗਮੋਹਨ ਸਿੰਘ

ਇਸ ਮਾਮਲੇ ਵਿੱਚ ਮ੍ਰਿਤਕ ਦੇ ਚਾਚਾ ਬਲਦੇਵ ਸਿੰਘ ਨੇ ਕਾਤਲਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਤਿੰਨ ਬੱਚਿਆਂ ਦਾ ਬਾਪ ਸੀ।

ਪੁਲਿਸ ਦਾ ਕੀ ਹੈ ਕਹਿਣਾ ?

ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਕੇਸ ਦਰਜ ਕਰਦੇ ਹੋਏ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

- PTC NEWS

Top News view more...

Latest News view more...

PTC NETWORK
PTC NETWORK