Mon, Dec 8, 2025
Whatsapp

Bride Ends Marriage 20 Mins : ਨਵ -ਵਿਆਹੀ ਦੁਲਹਨ ਨੇ 20 ਮਿੰਟ ਬਾਅਦ ਹੀ ਚਾੜ੍ਹ ਦਿੱਤਾ ਚੰਨ, ਚੱਕਰਾਂ 'ਚ ਪਾ ਦਿੱਤਾ ਪਰਿਵਾਰ ,ਮੁੰਡੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ

Bride Ends Marriage 20 Mins : ਉੱਤਰ ਪ੍ਰਦੇਸ਼ ਦੇ ਦੇਵਰੀਆ 'ਚ ਵਿਆਹ ਤੋਂ ਸਿਰਫ਼ 20 ਮਿੰਟ ਬਾਅਦ ਹੀ ਆਪਣੇ ਸਹੁਰੇ ਘਰ ਨੂੰ ਛੱਡ ਕੇ ਜਾਣ ਵਾਲੀ ਦੁਲਹਨ ਨੇ ਲਾੜੇ ਨੂੰ ਫ਼ੋਨ ਕਰਕੇ ਵਾਪਸ ਆਉਣ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲਾਂਕਿ, ਲਾੜੇ ਨੇ ਸਾਫ਼ ਇਨਕਾਰ ਕਰ ਦਿੱਤਾ ਹੈ। ਲਾੜੇ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਉਸਦੀ ਇੱਜਤ ਮਿੱਟੀ 'ਚ ਮਿਲ ਗਈ ਅਤੇ ਵਿਆਹ 'ਤੇ ਪੰਜ ਲੱਖ ਰੁਪਏ ਬਰਬਾਦ ਕਰ ਦਿੱਤੇ ਹਨ। ਉਹ ਹੁਣ ਸਮਾਜ ਵਿੱਚ ਕਿਸੇ ਨੂੰ ਵੀ ਆਪਣਾ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਿਹਾ

Reported by:  PTC News Desk  Edited by:  Shanker Badra -- December 02nd 2025 04:56 PM -- Updated: December 02nd 2025 05:38 PM
Bride Ends Marriage 20 Mins : ਨਵ -ਵਿਆਹੀ ਦੁਲਹਨ ਨੇ 20 ਮਿੰਟ ਬਾਅਦ ਹੀ ਚਾੜ੍ਹ ਦਿੱਤਾ ਚੰਨ, ਚੱਕਰਾਂ 'ਚ ਪਾ ਦਿੱਤਾ ਪਰਿਵਾਰ ,ਮੁੰਡੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ

Bride Ends Marriage 20 Mins : ਨਵ -ਵਿਆਹੀ ਦੁਲਹਨ ਨੇ 20 ਮਿੰਟ ਬਾਅਦ ਹੀ ਚਾੜ੍ਹ ਦਿੱਤਾ ਚੰਨ, ਚੱਕਰਾਂ 'ਚ ਪਾ ਦਿੱਤਾ ਪਰਿਵਾਰ ,ਮੁੰਡੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ

 Bride Ends Marriage 20 Mins : ਉੱਤਰ ਪ੍ਰਦੇਸ਼ (UP )ਦੇ ਦੇਵਰੀਆ 'ਚ ਵਿਆਹ ਤੋਂ ਸਿਰਫ਼ 20 ਮਿੰਟ ਬਾਅਦ ( Bride Ends Marriage 20 Mins)ਹੀ ਆਪਣੇ ਸਹੁਰੇ ਘਰ ਨੂੰ (Vishal Madhesia and Pooja's Deoria wedding ended minutes after arrival) ਛੱਡ ਕੇ ਜਾਣ ਵਾਲੀ ਦੁਲਹਨ ਨੇ ਲਾੜੇ ਨੂੰ ਫ਼ੋਨ ਕਰਕੇ ਵਾਪਸ ਆਉਣ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲਾਂਕਿ, ਲਾੜੇ ਨੇ ਸਾਫ਼ ਇਨਕਾਰ ਕਰ ਦਿੱਤਾ ਹੈ। ਲਾੜੇ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਉਸਦੀ ਇੱਜਤ ਮਿੱਟੀ 'ਚ ਮਿਲ ਗਈ ਅਤੇ ਵਿਆਹ 'ਤੇ ਪੰਜ ਲੱਖ ਰੁਪਏ ਬਰਬਾਦ ਕਰ ਦਿੱਤੇ ਹਨ। ਉਹ ਹੁਣ ਸਮਾਜ ਵਿੱਚ ਕਿਸੇ ਨੂੰ ਵੀ ਆਪਣਾ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਿਹਾ।

ਪੀੜਤ ਲਾੜੇ ਨੇ ਕਿਹਾ ਕਿ 27 ਨਵੰਬਰ ਨੂੰ ਲੜਕੀ ਨੇ ਉਸਨੂੰ ਫ਼ੋਨ ਕੀਤਾ ਅਤੇ ਵਾਪਸ ਆਉਣ ਲਈ ਕਿਹਾ ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਦੁੱਖ ਪ੍ਰਗਟ ਕਰਦੇ ਹੋਏ ਲਾੜੇ ਨੇ ਕਿਹਾ, "ਹੁਣ ਕੁਝ ਵੀ ਨਹੀਂ ਬਚਿਆ, ਮੇਰੀ ਸਾਰੀ ਇੱਜ਼ਤ ਮਿੱਟੀ 'ਚ ਮਿਲ ਗਈ। ਮੈਂ ਹੁਣ ਸਮਾਜ ਵਿੱਚ ਕਿਸੇ ਨੂੰ ਆਪਣਾ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਿਹਾ।" ਉਸਨੇ ਦੱਸਿਆ ਕਿ ਉਹ ਬਾਣੀਆ ਭਾਈਚਾਰੇ ਨਾਲ ਸਬੰਧਤ ਹੈ ਅਤੇ ਭਲੂਆਣੀ ਚੋਰਾਹੇ 'ਤੇ ਭੁਜਾ ਦੀ ਦੁਕਾਨ ਸੀ। ਉਸਦੇ ਵਿਆਹ 'ਤੇ 5 ਲੱਖ ਰੁਪਏ ਬਰਬਾਦ ਹੋ ਗਏ।


ਸਹੁਰੇ ਘਰ ਪਹੁੰਚਦੇ ਹੀ ਦੁਲਹਨ ਨੇ ਸੱਦ ਲਏ ਘਰਵਾਲੇ ਅਤੇ ਵਕੀਲ 

ਲਾੜੇ ਨੇ ਦੱਸਿਆ ਕਿ ਉਸਦਾ ਵਿਆਹ 25 ਨਵੰਬਰ ਨੂੰ ਤੈਅ ਸੀ ਅਤੇ 26 ਨਵੰਬਰ ਨੂੰ ਲਾੜੀ ਵਿਦਾ ਹੋ ਕੇ ਸਹੁਰੇ ਘਰ ਪਹੁੰਚੀ। ਜਦੋਂ ਆਂਢ-ਗੁਆਂਢ ਦੀਆਂ ਔਰਤਾਂ "ਮੂੰਹ ਦਿਖਾਈ" ਦੀ ਰਸਮ ਲਈ ਪਹੁੰਚੀਆਂ ਤਾਂ ਲਾੜੀ ਨੇ ਅਚਾਨਕ ਆਪਣੇ ਪਰਿਵਾਰ ਨੂੰ ਫ਼ੋਨ ਕਰਕੇ ਕਹਿ ਦਿੱਤਾ ਕਿ ਉਹ ਹੁਣ ਉੱਥੇ ਨਹੀਂ ਰਹੇਗੀ। ਸਹੁਰੇ ਹੈਰਾਨ ਰਹਿ ਗਏ ਅਤੇ ਬਦਨਾਮੀ ਦੇ ਡਰੋਂ ਉਸਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਫੋਨ ਕਰਕੇ ਵਕੀਲ ਨੂੰ ਬੁਲਾਇਆ।

ਲੜਕੀ ਦਾ ਪਰਿਵਾਰ ਵੀ ਮੌਕੇ 'ਤੇ ਪਹੁੰਚਿਆ ਅਤੇ ਆਪਣੀ ਬੇਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਇਨਕਾਰ ਕਰ ਦਿੱਤਾ। ਅੰਤ ਵਿੱਚ ਇੱਕ ਪੰਚਾਇਤ ਹੋਈ। ਲਿਖਤੀ ਰੂਪ ਵਿੱਚ ਦੋਵੇਂ ਧਿਰਾਂ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਲਈ ਸਹਿਮਤ ਹੋ ਗਈਆਂ, ਇੱਕ ਦੂਜੇ ਦਾ ਸਮਾਨ ਵਾਪਸ ਕਰ ਦਿੱਤਾ ਗਿਆ ਅਤੇ ਵਿਆਹ ਰੱਦ ਕਰ ਦਿੱਤਾ ਗਿਆ। ਲਾੜੀ ਆਪਣੇ ਪਰਿਵਾਰ ਕੋਲ ਵਾਪਸ ਆ ਗਈ। ਲਾੜੇ ਨੇ ਕਿਹਾ ਕਿ 28 ਨਵੰਬਰ ਨੂੰ ਘਰ ਵਿੱਚ ਬਹੂ ਭੋਜ ਦੇ ਦਾਅਵਤ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਪਰ ਕੁੜੀ ਦੇ ਇਨਕਾਰ ਕਾਰਨ ਸਭ ਕੁਝ ਬਰਬਾਦ ਹੋ ਗਿਆ।

- PTC NEWS

Top News view more...

Latest News view more...

PTC NETWORK
PTC NETWORK