Tue, Sep 1, 2026
Whatsapp

US 'ਚ 15 ਸਾਲ ਬਾਅਦ ਭਾਰਤੀ ਸਿੱਖ ਕੈਬ ਡਰਾਈਵਰ ਦੀ ਨਾਗਰਿਕਤਾ ਹੋਈ ਰੱਦ, ਯਾਤਰੀ ਔਰਤ ਨਾਲ ਜਬਰ-ਜਨਾਹ ਮਾਮਲੇ 'ਚ ਵੱਡਾ ਫੈਸਲਾ

ਅਮਰੀਕਾ ਨੇ ਇੱਕ ਔਰਤ ਨੂੰ ਅਗ਼ਵਾ ਕਰਕੇ ਚਾਕੂ ਦੀ ਨੋਕ 'ਤੇ ਜ਼ਬਰ-ਜਨਾਹ ਦੇ ਮਾਮਲੇ 'ਚ ਸਜ਼ਾ ਭੁਗਤ ਰਹੇ ਭਾਰਤੀ ਸਿੱਖ ਵਿਅਕਤੀ ਦੀ ਨਾਗਰਿਕਤਾ ਰੱਦ ਕਰ ਦਿੱਤਾ ਹੈ। ਅਮਰੀਕੀ ਨਿਆਂ ਵਿਭਾਗ ਨੇ ਇਹ ਫ਼ੈਸਲਾ 55 ਸਾਲਾ ਗੁਰਮੀਤ ਸਿੰਘ ਨੂੰ ਸਜ਼ਾ ਦੇ 15 ਸਾਲ ਬਾਅਦ ਸੁਣਾਇਆ ਹੈ।

Reported by:  PTC News Desk  Edited by:  KRISHAN KUMAR SHARMA -- September 01st 2026 08:45 AM -- Updated: September 01st 2026 09:46 AM
US 'ਚ 15 ਸਾਲ ਬਾਅਦ ਭਾਰਤੀ ਸਿੱਖ ਕੈਬ ਡਰਾਈਵਰ ਦੀ ਨਾਗਰਿਕਤਾ ਹੋਈ ਰੱਦ, ਯਾਤਰੀ ਔਰਤ ਨਾਲ ਜਬਰ-ਜਨਾਹ ਮਾਮਲੇ 'ਚ ਵੱਡਾ ਫੈਸਲਾ

US 'ਚ 15 ਸਾਲ ਬਾਅਦ ਭਾਰਤੀ ਸਿੱਖ ਕੈਬ ਡਰਾਈਵਰ ਦੀ ਨਾਗਰਿਕਤਾ ਹੋਈ ਰੱਦ, ਯਾਤਰੀ ਔਰਤ ਨਾਲ ਜਬਰ-ਜਨਾਹ ਮਾਮਲੇ 'ਚ ਵੱਡਾ ਫੈਸਲਾ

US Sikh Cab Driver : ਅਮਰੀਕਾ ਨੇ ਇੱਕ ਔਰਤ ਨੂੰ ਅਗ਼ਵਾ ਕਰਕੇ ਚਾਕੂ ਦੀ ਨੋਕ 'ਤੇ ਜ਼ਬਰ-ਜਨਾਹ ਦੇ ਮਾਮਲੇ 'ਚ ਸਜ਼ਾ ਭੁਗਤ ਰਹੇ ਭਾਰਤੀ ਸਿੱਖ ਵਿਅਕਤੀ ਦੀ ਨਾਗਰਿਕਤਾ ਰੱਦ ਕਰ ਦਿੱਤਾ ਹੈ। ਅਮਰੀਕੀ ਨਿਆਂ ਵਿਭਾਗ ਨੇ ਇਹ ਫ਼ੈਸਲਾ 55 ਸਾਲਾ ਗੁਰਮੀਤ ਸਿੰਘ ਨੂੰ ਸਜ਼ਾ ਦੇ 15 ਸਾਲ ਬਾਅਦ ਸੁਣਾਇਆ ਹੈ।

ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ, 2011 ਵਿੱਚ ਚਾਕੂ ਦੀ ਨੋਕ 'ਤੇ ਇੱਕ ਮਹਿਲਾ ਯਾਤਰੀ ਨੂੰ ਅਗਵਾ ਕਰਨ ਅਤੇ ਜ਼ਬਰ-ਜਨਾਹ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਭਾਰਤ ਵਿੱਚ ਜਨਮੇ ਇੱਕ ਟੈਕਸੀ ਡਰਾਈਵਰ ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ ਗਈ ਸੀ।

ਦੱਸਿਆ ਗਿਆ ਹੈ ਕਿ, ਗੁਰਮੀਤ ਸਿੰਘ ਨੂੰ 2014 ਵਿੱਚ ਇੱਕ ਔਰਤ ਯਾਤਰੀ 'ਤੇ ਹਿੰਸਕ ਜਿਨਸੀ ਹਮਲੇ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਜੋ ਮਈ 2011 ਵਿੱਚ ਵਿਲੀਅਮਜ਼ਬਰਗ ਤੋਂ ਆਪਣੇ ਈਸਟ ਵਿਲੇਜ ਅਪਾਰਟਮੈਂਟ ਵਿੱਚ ਜਾ ਰਹੀ ਸੀ, ਜਦੋਂ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਗੁਰਮੀਤ ਸਿੰਘ ਨੇ ਘਟਨਾ ਤੋਂ ਕੁਝ ਹਫ਼ਤਿਆਂ ਬਾਅਦ ਹੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ।

ਸਰਕਾਰੀ ਵਕੀਲਾਂ ਨੇ ਕੀ ਕਿਹਾ ?

ਸਰਕਾਰੀ ਵਕੀਲਾਂ ਦੇ ਅਨੁਸਾਰ, ਔਰਤ ਜਦੋਂ ਉੱਠੀ ਤਾਂ ਗੁਰਮੀਤ ਸਿੰਘ ਨੇ ਉਸ ਨੂੰ ਚਾਕੂ ਨਾਲ ਦਬਾਇਆ ਹੋਇਆ ਸੀ। ਗੁਰਮੀਤ ਨੇ ਉਸਨੂੰ ਧਮਕੀ ਦਿੱਤੀ, ਉਸਨੂੰ ਬੰਨ੍ਹਿਆ ਅਤੇ ਗਲਾ ਘੁੱਟਿਆ, ਅੱਖਾਂ 'ਤੇ ਪੱਟੀ ਬੰਨ੍ਹੀ ਅਤੇ ਟੈਕਸੀ ਤੋਂ ਜਾਣ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ।

ਨਿਆਂ ਵਿਭਾਗ ਨੇ ਕਿਹਾ ਕਿ ਦੋਸ਼ੀ ਨੇ ਆਪਣੀ ਨੈਚੁਰਲਾਈਜ਼ੇਸ਼ਨ ਕਾਰਵਾਈ ਦੌਰਾਨ ਅਪਰਾਧਾਂ ਨੂੰ ਛੁਪਾਇਆ ਅਤੇ 19 ਅਕਤੂਬਰ, 2011 ਨੂੰ ਅਮਰੀਕੀ ਨਾਗਰਿਕ ਬਣ ਗਿਆ।

ਨਿਆਂ ਵਿਭਾਗ ਦੇ ਸਿਵਲ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਬ੍ਰੈਟ ਏ. ਸ਼ੂਮੇਟ ਨੇ ਕਿਹਾ ਕਿ ਦੋਸ਼ੀ ਨੇ ਆਪਣੇ ਅਪਰਾਧਾਂ ਨੂੰ ਛੁਪਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਸਿਸਟਮ ਨਾਲ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

1992 'ਚ ਵਿਜ਼ਿਟਰ ਵੀਜ਼ਾ 'ਤੇ ਅਮਰੀਕਾ ਆਇਆ ਸੀ ਗੁਰਮੀਤ ਸਿੰਘ

ਦੋਸ਼ੀ, ਫਰਵਰੀ 1992 ਵਿੱਚ 6 ਮਹੀਨੇ ਦੇ ਵਿਜ਼ਿਟਰ ਵੀਜ਼ੇ 'ਤੇ ਅਮਰੀਕਾ ਗਿਆ ਸੀ। ਕਈ ਸਾਲ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਤੋਂ ਬਾਅਦ, ਜੂਨ 2000 ਵਿੱਚ ਪਰਿਵਾਰਕ ਵੀਜ਼ੇ ਰਾਹੀਂ ਉਸ ਨੂੰ ਪੱਕੀ ਰਿਹਾਇਸ਼ ਮਿਲੀ।

ਫਿਲਹਾਲ, ਉਹ ਨਿਊਯਾਰਕ ਦੀ ਸ਼ਵਾਨਗੰਕ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਿਹਾ ਹੈ। ਬਰੁਕਲਿਨ ਅਦਾਲਤ ਦੇ ਜੱਜ ਨਿਕੋਲਸ ਗੈਰਾਉਫਿਸ ਨੇ ਸਿੰਘ ਨੂੰ 16 ਸਤੰਬਰ ਤੱਕ ਆਪਣਾ ਅਮਰੀਕੀ ਪਾਸਪੋਰਟ ਅਤੇ ਨਾਗਰਿਕਤਾ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।

Rapper Badshah Divorce : ਵਿਆਹ ਤੋਂ 5 ਮਹੀਨੇ ਬਾਅਦ ਹੀ ਵੱਖ ਹੋਏ ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ, ਤਲਾਕ ਲੈਣ ਪਿੱਛੇ ਦੱਸੀ ਇਹ ਵਜ੍ਹਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK