Vegetarian Thali Price : ਟਮਾਟਰ ਨੇ ਮਹਿੰਗੀ ਕੀਤੀ Veg ਥਾਲੀ, 11 ਫ਼ੀਸਦੀ ਵਧੀਆਂ ਕੀਮਤਾਂ, ਜਾਣੋ Non-Veg ਦੇ ਭਾਅ
Vegetarian Thali Price : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਹਰ ਮਹੀਨੇ ਟਮਾਟਰ ਦੇ ਭਾਅ ਵਧਣ ਕਾਰਨ ਜੁਲਾਈ ਮਹੀਨੇ 'ਚ ਸ਼ਾਕਾਹਾਰੀ ਥਾਲੀ 11 ਫੀਸਦੀ ਮਹਿੰਗੀ ਹੋ ਗਈ ਸੀ। CRISIL ਮਾਰਕੀਟ ਇੰਟੈਲੀਜੈਂਸ ਅਤੇ ਵਿਸ਼ਲੇਸ਼ਣ ਦੀ ਮਾਸਿਕ 'ਰੋਟੀ ਚਾਵਲ ਰੇਟ' ਰਿਪੋਰਟ ਮੁਤਾਬਕ ਜੂਨ 2024 ਦੇ ਮੁਕਾਬਲੇ ਜੁਲਾਈ 'ਚ ਮਾਸਾਹਾਰੀ ਥਾਲੀ ਵੀ ਛੇ ਪ੍ਰਤੀਸ਼ਤ ਮਹਿੰਗੀ ਹੋ ਗਈ ਹੈ। ਨਾਲ ਹੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਰੋਟੀ, ਸਬਜ਼ੀਆਂ (ਪਿਆਜ਼, ਟਮਾਟਰ ਅਤੇ ਆਲੂ), ਚਾਵਲ, ਦਾਲ, ਦਹੀਂ ਅਤੇ ਸਲਾਦ ਵਾਲੀ ਸ਼ਾਕਾਹਾਰੀ ਥਾਲੀ ਦੀ ਕੀਮਤ ਜੁਲਾਈ 2024 'ਚ 32.6 ਰੁਪਏ ਪ੍ਰਤੀ ਪਲੇਟ ਸੀ, ਜਦੋਂ ਕਿ ਜੂਨ 2024 'ਚ ਇਸਦੀ ਕੀਮਤ 29.4 ਰੁਪਏ ਪ੍ਰਤੀ ਪਲੇਟ ਸੀ।
ਮਾਸਾਹਾਰੀ ਥਾਲੀ ਦੀ ਕੀਮਤ 61.4 ਰੁਪਏ ਪ੍ਰਤੀ ਪਲੇਟ ਹੈ : ਮਾਹਿਰਾਂ ਮੁਤਾਬਕ ''ਜੂਨ ਦੇ ਮੁਕਾਬਲੇ ਜੁਲਾਈ ਮਹੀਨੇ 'ਚ ਸ਼ਾਕਾਹਾਰੀ ਥਾਲੀ ਦੀਆਂ ਕੀਮਤਾਂ 'ਚ 11 ਫੀਸਦੀ ਦਾ ਵਾਧਾ ਹੋਇਆ ਹੈ। ਜਿਸ ਦਾ ਮੁੱਖ ਕਾਰਨ ਟਮਾਟਰ ਦੀਆਂ ਕੀਮਤਾਂ 'ਚ ਵਾਧਾ ਸੀ। ਦਸ ਦਈਏ ਕਿ ਇਸ ਨਾਲ ਸ਼ਾਕਾਹਾਰੀ ਥਾਲੀ ਦੀ ਕੀਮਤ 'ਚ 7 ਫੀਸਦੀ ਦਾ ਵਾਧਾ ਹੋਇਆ ਹੈ, ਜੁਲਾਈ ਮਹੀਨੇ 'ਚ ਮਾਸਾਹਾਰੀ ਥਾਲੀ ਦੀ ਕੀਮਤ ਵੀ ਛੇ ਫੀਸਦੀ ਵਧ ਕੇ 61.4 ਰੁਪਏ ਪ੍ਰਤੀ ਥਾਲੀ ਹੋ ਗਈ ਸੀ, ਜਦੋਂ ਕਿ ਜੂਨ 'ਚ ਇਸ ਦੀ ਕੀਮਤ 58 ਰੁਪਏ ਪ੍ਰਤੀ ਥਾਲੀ ਸੀ। ਮਾਸਾਹਾਰੀ ਥਾਲੀ 'ਚ ਆਮ ਤੌਰ 'ਤੇ ਸ਼ਾਕਾਹਾਰੀ ਥਾਲੀ ਦੇ ਸਮਾਨ ਸਮੱਗਰੀ ਹੁੰਦੀ ਹੈ, ਪਰ ਦਾਲ ਦੀ ਬਜਾਏ ਥਾਲੀ 'ਚ ਚਿਕਨ ਹੁੰਦਾ ਹੈ।
ਇਹ ਮੁੱਖ ਤੌਰ 'ਤੇ ਟਮਾਟਰ ਦੀਆਂ ਕੀਮਤਾਂ ਦੇ ਉੱਚ ਅਧਾਰ ਪ੍ਰਭਾਵ ਕਾਰਨ ਸੀ। ਦਸ ਦਈਏ ਕਿ ਜੁਲਾਈ 2023 'ਚ ਸ਼ਾਕਾਹਾਰੀ ਥਾਲੀ ਦੀ ਕੀਮਤ 34.1 ਰੁਪਏ ਪ੍ਰਤੀ ਪਲੇਟ ਸੀ ਅਤੇ ਜੁਲਾਈ 2024 'ਚ ਟਮਾਟਰ ਦੀ ਕੀਮਤ 66 ਰੁਪਏ ਪ੍ਰਤੀ ਕਿਲੋ ਸੀ, ਜੋ ਕਿ ਜੁਲਾਈ 2023 'ਚ 110 ਰੁਪਏ ਪ੍ਰਤੀ ਕਿਲੋ ਤੋਂ ਘੱਟ ਹੈ। ਦਸ ਦਈਏ ਕਿ ਪਿਛਲੇ ਸਾਲ ਜੁਲਾਈ 'ਚ ਟਮਾਟਰਾਂ ਦੀਆਂ ਉੱਚੀਆਂ ਕੀਮਤਾਂ ਲਈ ਉੱਤਰੀ ਰਾਜਾਂ 'ਚ ਅਚਾਨਕ ਹੜ੍ਹ ਅਤੇ ਕਰਨਾਟਕ 'ਚ ਕੀੜਿਆਂ ਦਾ ਹਮਲਾ ਜ਼ਿੰਮੇਵਾਰ ਸੀ।
ਵੈਸੇ ਤਾਂ ਜੁਲਾਈ 2024 'ਚ ਟਮਾਟਰ ਦੀ ਕੀਮਤ ਜੂਨ 2024 'ਚ 42 ਰੁਪਏ ਪ੍ਰਤੀ ਕਿਲੋਗ੍ਰਾਮ ਨਾਲੋਂ ਬਹੁਤ ਜ਼ਿਆਦਾ ਰਹੀ। ਦਸ ਦਈਏ ਕਿ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਰਗੇ ਵੱਡੇ ਰਾਜਾਂ 'ਚ ਉੱਚ ਤਾਪਮਾਨ ਨੇ ਟਮਾਟਰ ਦੀ ਫਸਲ ਨੂੰ ਪ੍ਰਭਾਵਿਤ ਕੀਤਾ ਹੈ। ਮਾਹਿਰਾਂ ਮੁਤਾਬਕ ਜੁਲਾਈ 2023 ਦੇ ਮੁਕਾਬਲੇ ਪਿਆਜ਼ ਦੀਆਂ ਕੀਮਤਾਂ 'ਚ 65 ਪ੍ਰਤੀਸ਼ਤ ਅਤੇ ਆਲੂ ਦੀਆਂ ਕੀਮਤਾਂ 'ਚ 55 ਪ੍ਰਤੀਸ਼ਤ ਦੇ ਵਾਧੇ ਦੇ ਨਾਲ, ਇੱਕ ਸ਼ਾਕਾਹਾਰੀ ਥਾਲੀ ਦੀ ਕੀਮਤ 'ਚ ਸਮੁੱਚੀ ਕਟੌਤੀ ਸਿਰਫ ਚਾਰ ਪ੍ਰਤੀਸ਼ਤ ਤੱਕ ਸੀਮਿਤ ਸੀ। ਮਾਸਾਹਾਰੀ ਥਾਲੀ ਦੀ ਕੀਮਤ ਇੱਕ ਸਾਲ ਪਹਿਲਾਂ ਦੇ ਮੁਕਾਬਲੇ 9 ਫੀਸਦੀ ਘੱਟ ਕੇ 61.4 ਰੁਪਏ ਪ੍ਰਤੀ ਥਾਲੀ 'ਤੇ ਆ ਗਈ। ਅਜਿਹਾ ਮੁੱਖ ਤੌਰ 'ਤੇ ਬਰਾਇਲਰ (ਚਿਕਨ) ਦੀਆਂ ਕੀਮਤਾਂ 'ਚ 11 ਫੀਸਦੀ ਦੀ ਗਿਰਾਵਟ ਕਾਰਨ ਹੋਇਆ।
- PTC NEWS