Mon, Apr 29, 2024
Whatsapp

ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡ ਕੀ ਹੈ? ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ

Written by  Amritpal Singh -- March 28th 2024 02:50 PM
ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡ ਕੀ ਹੈ? ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ

ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡ ਕੀ ਹੈ? ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ

Credit Card: ਜੇਕਰ ਤੁਸੀਂ ਅੱਜ ਵੀ ਫਿਜ਼ੀਕਲ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਵਰਚੁਅਲ ਕਾਰਡ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਕਿਉਂਕਿ ਫਿਜ਼ੀਕਲ ਕਾਰਡ ਦੇ ਉਲਟ ਵਰਚੁਅਲ ਕਾਰਡ ਦੇ ਬਹੁਤ ਫਾਇਦੇ ਹੁੰਦੇ ਹਨ। ਦਸ ਦਈਏ ਕਿ ਇਸ ਕਾਰਡ ਨੂੰ ਸੈਟਅੱਪ ਕਰਨ ਲਈ, ਤੁਹਾਨੂੰ ਬੈਂਕ ਸ਼ਾਖਾ 'ਚ ਜਾਣ ਦੀ ਵੀ ਲੋੜ ਨਹੀਂ ਹੁੰਦੀ। ਤੁਸੀਂ ਇਸ ਨੂੰ ਘਰ ਬੈਠੇ ਹੀ ਆਪਣੇ ਸਮਾਰਟਫੋਨ 'ਤੇ ਐਪ ਦੀ ਮਦਦ ਨਾਲ ਕਾਰਡ ਸੈੱਟਅੱਪ ਕਰ ਸਕਦੇ ਹੋ। ਤਾਂ ਆਉ ਜਾਣਦੇ ਹਾਂ ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡ ਕੀ ਹੁੰਦਾ ਹੈ ਅਤੇ ਇਸ ਦੇ ਫਾਇਦੇ ਅਤੇ ਨੁਕਸਾਨ ਕੀ ਹੁੰਦੇ ਹਨ।
 
ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡ ਕੀ ਹੈ?
ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡ ਫਿਜ਼ੀਕਲ ਕਾਰਡ ਦਾ ਡਿਜੀਟਲ ਸੰਸਕਰਣ ਹੁੰਦਾ ਹੈ। ਦੱਸ ਦਈਏ ਕਿ ਇਹ ਵਰਚੁਅਲ ਕਾਰਡ ਬੈਂਕ ਦੁਆਰਾ ਜਾਰੀ ਕੀਤੇ ਜਾਣਦੇ ਹਨ। ਬੈਂਕ ਇਨ੍ਹਾਂ ਕਾਰਡਾਂ ਨੂੰ ਮੋਬਾਈਲ ਬੈਂਕਿੰਗ ਐਪ ਰਾਹੀਂ ਉਪਲਬਧ ਕਰਵਾਉਂਦੇ ਹਨ। ਇਹ ਕਾਰਡ ਗ੍ਰੀਨ ਬੈਂਕਿੰਗ ਲਈ ਵਰਤੇ ਜਾਣਦੇ ਹਨ।
 
ਜਿਵੇਂ ਕਿ ਇੱਕ ਫਿਜ਼ੀਕਲ ਡੈਬਿਟ ਅਤੇ ਕ੍ਰੈਡਿਟ ਕਾਰਡ, ਇੱਕ ਵਰਚੁਅਲ ਕਾਰਡ 'ਚ ਸਾਰੀ ਜਾਣਕਾਰੀ ਇੱਕੋ ਜਿਹੀ ਹੈ। ਇਸ ਦੀ ਵਰਤੋਂ ਔਨਲਾਈਨ ਖਰੀਦਦਾਰੀ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਕਾਰਡਾਂ ਨਾਲ ਸਿਰਫ਼ ਉਨ੍ਹਾਂ ਥਾਵਾਂ 'ਤੇ ਹੀ ਖਰੀਦਦਾਰੀ ਕੀਤੀ ਜਾ ਸਕਦੀ ਹੈ ਜਿੱਥੇ ਫਿਜ਼ੀਕਲ ਕਾਰਡਾਂ ਵਾਂਗ ਚਿਪ ਅਤੇ ਕਾਰਡ ਸਵਿੱਚ ਦੀਆਂ ਸਹੂਲਤਾਂ ਉਪਲਬਧ ਹੁੰਦੀਆਂ ਹਨ।
 
ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡ 'ਚ ਮੌਜੂਦ ਵੇਰਵੇ 
ਇਸ 'ਚ ਕਾਰਡ ਧਾਰਕ ਦਾ ਨਾਮ, ਡੈਬਿਟ ਜਾਂ ਕ੍ਰੈਡਿਟ ਕਾਰਡ ਨੰਬਰ, ਸੀਵੀਵੀ ਨੰਬਰ, ਕਾਰਡ ਦੀ ਮਿਆਦ ਪੁੱਗਣ ਦੀ ਮਿਤੀ, ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਕਿਸਮ, ਲੈਣ-ਦੇਣ ਸੈਟਿੰਗਾਂ

ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੇ ਫਾਇਦੇ  

ਆਸਾਨ ਸੈੱਟਅੱਪ ਪ੍ਰਕਿਰਿਆ : 
ਇੱਕ ਵਰਚੁਅਲ ਡੈਬਿਟ ਜਾਂ ਕ੍ਰੈਡਿਟ ਕਾਰਡ ਸਥਾਪਤ ਕਰਨ ਦੀ ਪ੍ਰਕਿਰਿਆ ਆਸਾਨ ਹੈ। ਦੱਸ ਦਈਏ ਕਿ ਇਸ ਲਈ ਬੈਂਕ ਗਾਹਕ ਨੂੰ ਬ੍ਰਾਂਚ 'ਚ ਜਾਣ ਜਾਂ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੁੰਦੀ। ਕਿਉਂਕਿ ਵਰਚੁਅਲ ਡੈਬਿਟ ਜਾਂ ਕ੍ਰੈਡਿਟ ਕਾਰਡਾਂ ਨੂੰ ਐਪ ਰਾਹੀਂ ਤੁਰੰਤ ਸੈੱਟਅੱਪ ਕੀਤਾ ਜਾ ਸਕਦਾ ਹੈ।
 ਆਸਾਨ ਬਲਾਕ ਪ੍ਰਕਿਰਿਆ : 
ਜਿਵੇ ਤੁਸੀਂ ਜਾਣਦੇ ਹੋ ਕਿ ਵਰਚੁਅਲ ਡੈਬਿਟ ਜਾਂ ਕ੍ਰੈਡਿਟ ਕਾਰਡ ਸਥਾਪਤ ਕਰਨ ਦੀ ਪ੍ਰਕਿਰਿਆ ਆਸਾਨ ਹੈ, ਉਸੇ ਤਰਾਂ ਹੀ ਇਸਨੂੰ ਬਲਾਕ ਕਰਨਾ ਵੀ ਆਸਾਨ ਹੈ। ਦੱਸ ਦਈਏ ਕਿ ਜੇਕਰ ਕਿਸੇ ਵੀ ਕਿਸਮ ਦੀ ਮਾਲਵੇਅਰ ਗਤੀਵਿਧੀ ਦਾ ਸ਼ੱਕ ਹੁੰਦਾ ਹੈ, ਤਾਂ ਇਸ ਨੂੰ ਐਪ ਰਾਹੀਂ ਹੀ ਬਲੌਕ ਕੀਤਾ ਜਾ ਸਕਦਾ ਹੈ।
 
ਵਰਤੋਂ 'ਚ ਆਸਾਨ  
ਇੱਕ ਫਿਜ਼ੀਕਲ ਕਾਰਡ ਵਾਂਗ ਇੱਕ ਵਰਚੁਅਲ ਡੈਬਿਟ ਜਾਂ ਕ੍ਰੈਡਿਟ ਕਾਰਡ ਲੈ ਕੇ ਜਾਣ ਦੀ ਕੋਈ ਪਰੇਸ਼ਾਨੀ ਨਹੀਂ ਹੈ। ਦੱਸ ਦਈਏ ਕਿ ਇਹ ਕਾਰਡ ਲੋੜ ਪੈਣ 'ਤੇ ਕਿਸੇ ਵੀ ਸਮੇਂ, ਕਿਤੇ ਵੀ ਵਰਤਿਆ ਜਾ ਸਕਦਾ ਹੈ।
 
ਛੋਟਾਂ ਅਤੇ ਇਨਾਮ:  
ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਨਾਲ, ਬੈਂਕ ਗਾਹਕਾਂ ਨੂੰ ਛੋਟਾਂ ਅਤੇ ਇਨਾਮਾਂ ਦਾ ਲਾਭ ਮਿਲਦਾ ਹੈ। ਦੱਸ ਦਈਏ ਕਿ ਤੁਸੀਂ ਖਰੀਦਦਾਰੀ ਤੋਂ ਲੈ ਕੇ ਫਿਲਮਾਂ ਦੇਖਣ ਤੱਕ ਹਰ ਚੀਜ਼ ਲਈ ਪੇਸ਼ਕਸ਼ਾਂ ਪ੍ਰਾਪਤ ਕਰ ਸਕਦੇ ਹੋ।
 
ਲੈਣ-ਦੇਣ ਦੀਆਂ ਸੀਮਾਵਾਂ ਸੈਟ ਕਰਨ ਲਈ ਆਸਾਨ : 
ਲੈਣ-ਦੇਣ ਦੀਆਂ ਸੀਮਾਵਾਂ ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨਾਲ ਸੈੱਟ ਕੀਤੀਆਂ ਜਾ ਸਕਦੀਆਂ ਹਨ। ਦਸ ਦਈਏ ਕਿ ਇਸ ਤਰ੍ਹਾਂ ਤੁਸੀਂ ਆਪਣੀ ਜ਼ਰੂਰਤ ਮੁਤਾਬਕ ਆਪਣੇ ਖਰਚਿਆਂ ਦਾ ਪ੍ਰਬੰਧਨ ਕਰ ਸਕਦੇ ਹੋ।
 
ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੇ ਨੁਕਸਾਨ
 
ATM ਤੋਂ ਨਕਦ ਨਹੀਂ ਕਢਵਾ ਸਕਦੇ : 
ਦੱਸ ਦਈਏ ਕਿ ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਨ੍ਹਾਂ ਕਾਰਡਾਂ ਨਾਲ ATM ਤੋਂ ਨਕਦੀ ਨਹੀਂ ਕੱਢੀ ਜਾ ਸਕਦੀ। ਡੈਬਿਟ ਕਾਰਡ ਹੋਣ ਦੇ ਬਾਵਜੂਦ ਨਕਦੀ ਨਹੀਂ ਕੱਢੀ ਜਾ ਸਕਦੀ।
 
ਸਟੋਰ 'ਚ ਖਰੀਦਦਾਰੀ ਨਹੀਂ ਕੀਤੀ ਜਾ ਸਕਦੀ : 
ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦਾ ਦੂਜਾ ਵੱਡਾ ਨੁਕਸਾਨ ਇਹ ਹੈ ਕਿ ਇਸ ਕਿਸਮ ਦੇ ਕਾਰਡ ਨਾਲ ਆਨਲਾਈਨ ਖਰੀਦਦਾਰੀ ਕੀਤੀ ਜਾ ਸਕਦੀ ਹੈ, ਪਰ ਆਫਲਾਈਨ ਖਰੀਦਦਾਰੀ ਨਹੀਂ ਕੀਤੀ ਜਾ ਸਕਦੀ। ਦੱਸ ਦਈਏ ਕਿ ਕਾਰਡ ਦੀ ਵਰਤੋਂ ਸਿਰਫ਼ ਸੰਪਰਕ ਰਹਿਤ POS ਮਸ਼ੀਨਾਂ ਨਾਲ ਕੀਤੀ ਜਾ ਸਕਦੀ ਹੈ।
 
ਕਿਹੜੇ ਬੈਂਕ ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਸਹੂਲਤ ਪ੍ਰਦਾਨ ਕਰਦੇ ਹਨ?
ਵੈਸੇ ਤਾਂ ਕਈ ਬੈਂਕ ਵਰਚੁਅਲ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਸਹੂਲਤ ਪ੍ਰਦਾਨ ਕਰਦੇ ਹਨ। ਦੱਸ ਦਈਏ ਕਿ ਉਨ੍ਹਾਂ 'ਚ ਸਟੇਟ ਬੈਂਕ ਆਫ ਇੰਡੀਆ, ਐਕਸਿਸ ਬੈਂਕ, HDFC ਬੈਂਕ, ਆਈਸੀਆਈਸੀਆਈ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਸ਼ਾਮਲ ਹਨ। 


-

  • Tags

Top News view more...

Latest News view more...