ਪਰਸਨਲ ਲੋਨ ਲਈ ਕਿੰਨਾ ਹੋਣਾ ਚਾਹੀਦਾ ਹੈ ਕ੍ਰੈਡਿਟ ਸਕੋਰ? ਜਾਣੋ ਕਿਉਂ ਹੈ ਜ਼ਰੂਰੀ
Personal Loan Credit Score: ਜਦੋਂ ਸਾਡੇ ਸਾਹਮਣੇ ਪੈਸੇ ਦੀ ਕਮੀ ਹੁੰਦੀ ਹੈ ਅਤੇ ਸਾਨੂੰ ਪੈਸੇ ਦੀ ਜਲਦੀ ਲੋੜ ਹੁੰਦੀ ਹੈ, ਤਾਂ ਨਿੱਜੀ ਲੋਨ ਕੰਮ ਆਉਂਦਾ ਹੈ। ਦਸ ਦਈਏ ਕਿ ਨਿੱਜੀ ਲੋਨ ਇੱਕ ਅਸੁਰੱਖਿਅਤ ਕਰਜ਼ਾ ਹੁੰਦਾ ਹੈ, ਜਿਸ ਲਈ ਬੈਂਕ ਹੋਰ ਕਰਜ਼ਿਆਂ ਦੇ ਮੁਤਾਬਲੇ ਵੱਧ ਵਿਆਜ ਵਸੂਲਦੇ ਹਨ। ਨਿੱਜੀ ਲੋਨ ਲੈਣ ਸਮੇਂ ਕ੍ਰੈਡਿਟ ਸਕੋਰ (Credit score tips) ਬਹੁਤ ਮਹੱਤਵਪੂਰਨ ਬਣ ਜਾਂਦਾ ਹੈ। ਅਜਿਹੇ 'ਚ ਲੋਕਾਂ ਦੇ ਮਨ 'ਚ ਇਹ ਸਵਾਲ ਉੱਠਦਾ ਹੈ ਕਿ ਨਿੱਜੀ ਲੋਨ ਲੈਣ ਲਈ ਕਿੰਨਾ ਕ੍ਰੈਡਿਟ ਸਕੋਰ ਹੋਣਾ ਚਾਹੀਦਾ ਹੈ। ਤਾਂ ਆਉ ਜਾਣਦੇ ਹਾਂ ਉਸ ਬਾਰੇ...
ਵੈਸੇ ਤਾਂ Personal ਲੋਨ ਲਈ ਬੈਂਕਾਂ ਅਤੇ NBFC ਕੰਪਨੀਆਂ ਵੱਲੋਂ ਕ੍ਰੈਡਿਟ ਸਕੋਰ ਦੀ ਕੋਈ ਘੱਟੋ-ਘੱਟ ਸੀਮਾ ਤੈਅ ਨਹੀਂ ਕੀਤੀ ਗਈ ਹੈ। ਪਰ ਫਿਰ ਵੀ ਮੰਨਿਆ ਜਾਂਦਾ ਹੈ ਕਿ 720 ਤੋਂ 750 ਤੱਕ ਦੇ ਕ੍ਰੈਡਿਟ ਸਕੋਰ 'ਤੇ ਨਿੱਜੀ ਲੋਨ ਆਸਾਨੀ ਨਾਲ ਮਿਲ ਜਾਂਦਾ ਹੈ। ਦਸ ਦਈਏ ਕਿ ਜੇਕਰ ਤੁਹਾਡੇ ਕੋਲ ਜਿੰਨਾ ਜ਼ਿਆਦਾ ਕ੍ਰੈਡਿਟ ਹੋਵੇਗਾ, ਤੁਹਾਡਾ ਕ੍ਰੈਡਿਟ ਸਕੋਰ ਓਨਾ ਹੀ ਉੱਚਾ ਹੋਵੇਗਾ। ਓਨੀ ਤੇਜ਼ੀ ਨਾਲ ਤੁਹਾਨੂੰ ਨਿੱਜੀ ਕਰਜ਼ਾ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇਕਰ ਤੁਹਾਡਾ ਕ੍ਰੈਡਿਟ ਸਕੋਰ ਘੱਟ ਹੁੰਦਾ ਹੈ ਤਾਂ ਲੋਨ ਲੈਣ ਦੇ ਮੌਕੇ ਤੁਹਾਡੇ ਲਈ ਓਨੇ ਹੀ ਘੱਟ ਹੋ ਜਾਣਦੇ ਹਨ।
ਕ੍ਰੈਡਿਟ ਸਕੋਰ: ਕ੍ਰੈਡਿਟ ਸਕੋਰ ਤੁਹਾਡੇ ਪਿਛਲੇ ਵਿੱਤੀ ਲੈਣ-ਦੇਣ ਦਾ ਇਤਿਹਾਸ ਹੁੰਦਾ ਹੈ, ਜਿਸ ਰਾਹੀਂ ਕੰਪਨੀਆਂ ਆਸਾਨੀ ਨਾਲ ਜਾਣ ਸਕਦੀਆਂ ਹਨ ਕਿ ਤੁਹਾਡਾ ਵਿੱਤੀ ਵਿਵਹਾਰ ਕਿਵੇਂ ਹੈ। ਇਸ ਦੀ ਰੇਂਜ 300 ਤੋਂ 900 ਦੇ ਵਿਚਕਾਰ ਹੁੰਦੀ ਹੈ। ਕ੍ਰੈਡਿਟ ਸਕੋਰ ਜਿੰਨਾ ਉੱਚਾ ਹੋਵੇਗਾ, ਓਨੀ ਹੀ ਤੁਹਾਡੀ ਵਿੱਤੀ ਸਿਹਤ ਬਿਹਤਰ ਮਨੀ ਜਾਂਦੀ ਹੈ।
ਸਮੇਂ 'ਤੇ ਭੁਗਤਾਨ ਕਰੋ: ਜੇਕਰ ਤੁਸੀਂ ਸਮੇਂ ਸਿਰ ਭੁਗਤਾਨ ਨਹੀਂ ਕਰਦੇ ਜਾਂ ਤੁਸੀਂ ਆਪਣੀਆਂ ਕਿਸ਼ਤਾਂ 'ਚ ਦੇਰੀ ਕਰਦੇ ਹੋ, ਤਾਂ ਇਸਦਾ ਤੁਹਾਡੇ ਕ੍ਰੈਡਿਟ ਸਕੋਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਦਸ ਦਈਏ ਕਿ ਇੱਕ ਚੰਗਾ ਕ੍ਰੈਡਿਟ ਸਕੋਰ ਬਣਾਈ ਰੱਖਣ ਲਈ, ਤੁਹਾਨੂੰ ਆਪਣੇ ਸਾਰੇ ਭੁਗਤਾਨ ਸਮੇਂ ਸਿਰ ਕਰਨੇ ਚਾਹੀਦੇ ਹਨ।
ਕ੍ਰੈਡਿਟ ਉਪਯੋਗਤਾ ਅਨੁਪਾਤ: ਜੇਕਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ, ਤਾਂ ਤੁਹਾਨੂੰ ਆਪਣੀ ਕ੍ਰੈਡਿਟ ਕਾਰਡ ਸੀਮਾ ਦੇ 30 ਪ੍ਰਤੀਸ਼ਤ ਤੋਂ ਵੱਧ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦਸ ਦਈਏ ਕਿ ਜੇਕਰ ਤੁਸੀਂ ਇਸ ਤੋਂ ਵੱਧ ਸੀਮਾ ਦੀ ਵਰਤੋਂ ਕਰਦੇ ਹੋ, ਤਾਂ ਇਸਦਾ ਤੁਹਾਡੇ ਕ੍ਰੈਡਿਟ ਸਕੋਰ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।
ਕ੍ਰੈਡਿਟ ਮਿਸ਼ਰਣ: ਜੇਕਰ ਤੁਸੀਂ ਲਗਾਤਾਰ ਨਿੱਜੀ ਕਰਜ਼ੇ ਲੈਂਦੇ ਹੋ, ਤਾਂ ਤੁਹਾਡੇ ਕ੍ਰੈਡਿਟ ਸਕੋਰ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਅਜਿਹੇ 'ਚ ਤੁਹਾਨੂੰ ਹਮੇਸ਼ਾ ਆਪਣੇ ਕ੍ਰੈਡਿਟ ਮਿਸ਼ਰਣ ਨੂੰ ਸਹੀ ਰੱਖਣਾ ਚਾਹੀਦਾ ਹੈ।
-