Mon, Apr 29, 2024
Whatsapp

ਕੀ ਹੁੰਦੀ Green FD? ਜਾਣੋ ਇਸ 'ਚ ਕੌਣ-ਕੌਣ ਕਰ ਸਕਦੈ ਨਿਵੇਸ਼

Written by  Jasmeet Singh -- March 22nd 2024 08:18 PM -- Updated: March 22nd 2024 08:19 PM
ਕੀ ਹੁੰਦੀ Green FD? ਜਾਣੋ ਇਸ 'ਚ ਕੌਣ-ਕੌਣ ਕਰ ਸਕਦੈ ਨਿਵੇਸ਼

ਕੀ ਹੁੰਦੀ Green FD? ਜਾਣੋ ਇਸ 'ਚ ਕੌਣ-ਕੌਣ ਕਰ ਸਕਦੈ ਨਿਵੇਸ਼

Green FD Vs Normal FD: ਅੱਜ ਕਲ੍ਹ ਮਹਿੰਗਾਈ ਦੇ ਦੌਰ ਜ਼ਿਆਦਾਤਰ ਹਰ ਕੋਈ ਆਪਣੀ ਬਚਤ 'ਤੇ ਚੰਗੀ ਰਿਟਰਨ ਪ੍ਰਾਪਤ ਕਰਨ ਲਈ ਕਈ ਵਿਕਲਪ ਲੱਭਦੇ ਹਨ ਪਰ ਜਦੋ ਵੀ ਕਿਸੇ ਸੁਰੱਖਿਅਤ ਜਗ੍ਹਾ 'ਤੇ ਪੈਸਾ ਲਗਾਉਣ ਦੀ ਗੱਲ ਆਉਂਦੀ ਹੈ, ਤਾਂ ਹਰ ਕਿਸੇ ਦੇ ਮਨ 'ਚ ਸਭ ਤੋਂ ਪਹਿਲਾਂ ਨਾਮ ਫਿਕਸਡ ਡਿਪਾਜ਼ਿਟ ਯਾਨੀ FD ਜਾ ਆਉਂਦਾ ਹੈ। ਜੇਕਰ ਆਮ ਭਾਸ਼ਾ 'ਚ FD ਦਾ ਅਰਥ ਹੈ ਬੈਂਕ 'ਚ ਇੱਕਮੁਸ਼ਤ ਪੈਸੇ ਜਮ੍ਹਾ ਕਰਨਾ ਅਤੇ ਇਸ 'ਤੇ ਵਿਆਜ ਪ੍ਰਾਪਤ ਕਰਨਾ।

ਦਸ ਦਈਏ ਕਿ ਇਸ 'ਤੇ ਰਿਟਰਨ ਘੱਟ ਹੋ ਸਕਦੀ ਹੈ ਪਰ ਇਹ ਗਾਰੰਟੀ ਹੈ। ਜਿਸ ਕਾਰਨ ਇਸ ਨੂੰ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ। ਇਸ ਦੌਰਾਨ ਹੁਣ 'ਗ੍ਰੀਨ ਐਫਡੀ' ਵੀ ਆ ਗਈ ਹੈ। ਤਾਂ ਆਉ ਜਾਣਦੇ ਹਾਂ ਗ੍ਰੀਨ ਐਫਡੀ ਕੀ ਹੈ ਅਤੇ ਕੌਣ ਨਿਵੇਸ਼ ਕਰ ਸਕਦਾ ਹੈ?


ਗ੍ਰੀਨ ਐਫਡੀ ਕੀ ਹੈ?

ਅੱਜ ਕਲ੍ਹ ਵਾਤਾਵਰਣ ਨੂੰ ਬਚਾਉਣ ਲਈ ਦੁਨੀਆ ਭਰ 'ਚ ਕਈ ਕਦਮ ਚੁੱਕੇ ਜਾ ਰਹੇ ਹਨ। ਜਿਵੇਂ-ਜਿਵੇਂ ਲੋਕ ਵਾਤਾਵਰਨ ਪ੍ਰਤੀ ਜਾਗਰੂਕ ਹੋ ਰਹੇ ਹਨ, ਇਸ ਖੇਤਰ 'ਚ ਨਿਵੇਸ਼ ਸ਼ੁਰੂ ਹੋ ਗਿਆ ਹੈ। ਦਸ ਦਈਏ ਕਿ ਗ੍ਰੀਨ ਐਫਡੀ ਇੱਕ ਕਿਸਮ ਦੀ ਐਫਡੀ ਹੈ ਜਿਸ 'ਚ ਜਮ੍ਹਾਂ ਕੀਤੇ ਪੈਸੇ ਦੀ ਵਰਤੋਂ ਵਾਤਾਵਰਣ ਨੂੰ ਬਚਾਉਣ ਲਈ ਕੀਤੀ ਜਾਂਦੀ ਹੈ। ਜਿਸ ਦਾ ਮਤਲਬ ਹੈ ਕਿ ਇਸ ਐੱਫ.ਡੀ. 'ਚ ਜਮ੍ਹਾ ਰਾਸ਼ੀ ਸਿਰਫ ਉਨ੍ਹਾਂ ਪ੍ਰੋਜੈਕਟਾਂ 'ਚ ਨਿਵੇਸ਼ ਕੀਤੀ ਜਾਂਦੀ ਹੈ ਜੋ ਵਾਤਾਵਰਣ ਨੂੰ ਬਚਾਉਣ ਲਈ ਕੰਮ ਕਰਦੇ ਹਨ।

ਇਸ 'ਚ ਕੌਣ ਨਿਵੇਸ਼ ਕਰ ਸਕਦਾ ਹੈ?

ਦਸ ਦਈਏ ਕਿ ਕੋਈ ਵੀ ਆਮ ਨਾਗਰਿਕ ਇਸ 'ਚ ਨਿਵੇਸ਼ ਕਰ ਸਕਦਾ ਹੈ। ਕੋਈ ਵੀ ਵਿਅਕਤੀ, HUF, ਪ੍ਰੋਪਰਾਈਟਰਸ਼ਿਪ, RWA, ਕਲੱਬ ਅਤੇ NGO, ਆਦਿ ਇਸ 'ਚ ਨਿਵੇਸ਼ ਕਰ ਸਕਦਾ ਹੈ।

ਗ੍ਰੀਨ ਐਫਡੀ ਆਮ ਐਫਡੀ ਤੋਂ ਕਿੰਨੀ ਵੱਖਰੀ ਹੈ?

ਵੈਸੇ ਤਾਂ ਇਹ ਆਮ FD ਵਾਂਗ ਹੀ ਕੰਮ ਕਰਦਾ ਹੈ। ਇੱਕ ਆਮ FD 'ਚ ਇੱਕ ਨਾਗਰਿਕ ਇੱਕ ਨਿਸ਼ਚਿਤ ਸਮੇਂ ਦੀ ਮਿਆਦ ਲਈ ਇੱਕ ਨਿਸ਼ਚਿਤ ਰਕਮ ਲਈ ਬੈਂਕ ਨਾਲ ਇੱਕ ਇਕਰਾਰਨਾਮੇ 'ਚ ਦਾਖਲ ਹੁੰਦਾ ਹੈ, ਪਰ ਗ੍ਰੀਨ ਐਫਡੀ ਇੱਕ ਕਦਮ ਹੋਰ ਅੱਗੇ ਜਾਂਦੀ ਹੈ। ਦਸ ਦਈਏ ਕਿ ਇਸ 'ਚ ਨਿਵੇਸ਼ਕ ਇੱਕ ਵਚਨਬੱਧਤਾ ਕਰਦਾ ਹੈ ਕਿ ਉਸਦਾ ਪੈਸਾ ਸਿਰਫ ਵਾਤਾਵਰਣ ਨਾਲ ਸਬੰਧਤ ਕੰਮਾਂ 'ਚ ਨਿਵੇਸ਼ ਕੀਤਾ ਜਾਵੇਗਾ, ਜਿਵੇਂ ਕਿ ਸੂਰਜੀ ਊਰਜਾ ਪਲਾਂਟ, ਪ੍ਰਦੂਸ਼ਣ ਘਟਾਉਣ ਜਾਂ ਟਿਕਾਊ ਖੇਤੀ ਅਭਿਆਸ ਆਦਿ।

ਗ੍ਰੀਨ ਐਫਡੀ 'ਚ ਨਿਵੇਸ਼ ਕਰਨ ਦਾ ਕੀ ਫਾਇਦਾ ਹੈ?

ਇਸ 'ਚ ਨਿਵੇਸ਼ ਕਰਨ ਦਾ ਫਾਇਦਾ ਇਹ ਹੈ ਕਿ ਇਹ ਵਾਤਾਵਰਣ ਨੂੰ ਬਚਾਉਣ ਵਾਲੇ ਪ੍ਰੋਜੈਕਟਾਂ ਲਈ ਪੈਸਾ ਉਪਲਬਧ ਕਰਵਾਉਂਦਾ ਹੈ ਅਤੇ ਇਹ ਇੱਕ ਨਿਵੇਸ਼ਕ ਵਜੋਂ ਵਿਅਕਤੀ ਦੇ ਪੋਰਟਫੋਲੀਓ 'ਚ ਵਿਭਿੰਨਤਾ ਬਣਾਉਂਦਾ ਹੈ। ਇਸ 'ਚ ਆਮ ਐਫਡੀ ਵਾਂਗ ਹੀ ਰਿਟਰਨ ਮਿਲਦੀ ਹੈ।

- ਲੇਖ਼ਕ ਸਚਿਨ ਜਿੰਦਲ 

ਇਹ ਖ਼ਬਰਾਂ ਵੀ ਪੜ੍ਹੋ: 

-

Top News view more...

Latest News view more...