Vaibhav Taneja Tesla: ਕੌਣ ਹਨ ਵੈਭਵ ਤਨੇਜਾ, ਜੋ ਬਣਨਗੇ ਟੇਸਲਾ ਦੇ ਨਵਾਂ CFO, ਇੱਥੇ ਜਾਣੋ
Vaibhav Taneja Tesla: ਭਾਰਤੀ ਮੂਲ ਦੇ ਵੈਭਵ ਤਨੇਜਾ ਨੂੰ ਅਮਰੀਕਾ ਸਥਿਤ ਇਲੈਕਟ੍ਰਿਕ ਕਾਰ ਕੰਪਨੀ ਦਾ ਨਵਾਂ ਸੀਐਫਓ ਭਾਵ ਮੁੱਖ ਵਿੱਤੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਵੈਭਵ ਤਨੇਜਾ ਟੇਸਲਾ ਦੇ ਪਿਛਲੇ ਸੀਐਫਓ ਜ਼ੈਕਰੀ ਕਿਰਖੋਰਨ ਦਾ ਅਹੁਦਾ ਸੰਭਾਲਣਗੇ। ਇਹ ਐਲਾਨ ਖੁਦ ਕੰਪਨੀ ਨੇ ਪਿਛਲੇ ਸੋਮਵਾਰ ਨੂੰ ਕੀਤਾ ਹੈ।
ਦੱਸ ਦਈਏ ਕਿ ਟੇਸਲਾ ਦੇ ਸੀਐਫਓ ਜ਼ੈਕਰੀ ਕਿਰਖੋਰਨ ਨੇ ਚਾਰ ਸਾਲਾਂ ਦੀ ਭੂਮਿਕਾ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਹੁਣ ਉਨ੍ਹਾਂ ਦੀ ਜਗ੍ਹਾ ਭਾਰਤੀ ਮੂਲ ਦੇ ਵੈਭਵ ਤਨੇਜਾ ਲੈਣ ਜਾ ਰਹੇ ਹਨ। ਵੈਭਵ ਤਨੇਜਾ ਵਰਤਮਾਨ ਵਿੱਚ ਟੇਸਲਾ ਵਿੱਚ ਮੁੱਖ ਲੇਖਾ ਅਧਿਕਾਰੀ ਹਨ।
2016 ਤੋਂ ਟੇਸਲਾ ਨਾਲ ਜੁੜੇ ਹੋਏ ਹਨ ਵੈਭਵ ਤਨੇਜਾ
ਵੈਭਵ ਤਨੇਜਾ 2016 ਤੋਂ ਟੇਸਲਾ ਕੰਪਨੀ ਨਾਲ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਤਨੇਜਾ ਸੋਲਰ ਸਿਟੀ ਕਾਰਪੋਰੇਸ਼ਨ ਕੰਪਨੀ ਵਿੱਚ ਵਿੱਤ ਅਤੇ ਖਾਤਿਆਂ ਨੂੰ ਸੰਭਾਲ ਰਹੇ ਸੀ। ਇਸ ਦੇ ਨਾਲ ਹੀ, ਮਾਰਚ 2016 ਦੇ ਮਹੀਨੇ ਵਿੱਚ, ਟੇਸਲਾ ਨੇ ਇਸ ਕੰਪਨੀ ਨੂੰ ਹਾਸਲ ਕੀਤਾ। ਜਿਸ ਤੋਂ ਬਾਅਦ ਤਨੇਜਾ ਟੇਸਲਾ ਦਾ ਕਰਮਚਾਰੀ ਬਣ ਗਏ।
ਤਨੇਜਾ ਮੁੱਖ ਲੇਖਾ ਅਧਿਕਾਰੀ ਵੱਜੋਂ ਕਰ ਰਹੇ ਸੀ ਕੰਮ
ਇਸ ਤੋਂ ਬਾਅਦ ਸਾਲ 2017 ਵਿੱਚ ਤਨੇਜਾ ਨੂੰ ਸਹਾਇਕ ਕਾਰਪੋਰੇਟ ਕੰਟਰੋਲਰ ਵਜੋਂ ਤਰੱਕੀ ਦਿੱਤੀ ਗਈ। ਫਿਰ ਸਾਲ 2018 ਵਿੱਚ ਤਨੇਜਾ ਨੂੰ ਕਾਰਪੋਰੇਟ ਕੰਟਰੋਲਰ ਦੀ ਜ਼ਿੰਮੇਵਾਰੀ ਸੌਂਪੀ ਗਈ। ਜਦਕਿ ਸਾਲ 2019 ਵਿੱਚ ਵੈਭਵ ਤਨੇਜਾ ਨੂੰ ਮੁੱਖ ਲੇਖਾ ਅਧਿਕਾਰੀ ਬਣਾਇਆ ਗਿਆ ਸੀ। ਉਦੋਂ ਤੋਂ ਉਹ ਉਸੇ ਅਹੁਦੇ 'ਤੇ ਸਨ ਪਰ ਹੁਣ ਉਨ੍ਹਾਂ ਨੂੰ ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਵੈਭਵ ਤਨੇਜਾ ਦੀ ਇਹ ਨਿਯੁਕਤੀ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਟੇਸਲਾ ਆਪਣੀ ਵਿਕਰੀ ਵਧਾਉਣ ਅਤੇ ਵੱਧ ਮਾਰਕੀਟ ਸ਼ੇਅਰ ਹਾਸਲ ਕਰਨ ਦਾ ਟੀਚਾ ਰੱਖ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟੇਸਲਾ ਨੇ ਇਸ ਉਦੇਸ਼ ਦੀ ਪੂਰਤੀ ਵਿੱਚ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਹੈ, ਜਿਸ ਨਾਲ ਇਸਦੇ ਉਦਯੋਗ-ਲਿਡਿੰਗ ਮਾਰਜਿਨ ’ਚ ਕਮੀ ਆਈ ਹੈ
ਇਹ ਵੀ ਪੜ੍ਹੋ: Tomato Price Hike: ਸ਼ਾਕਾਹਾਰੀਆਂ 'ਤੇ ਪਿਆ ਮਹਿੰਗਾ ਟਮਾਟਰ, ਜੁਲਾਈ 'ਚ ਵੈਜ ਪਲੇਟ 34 ਫੀਸਦੀ ਹੋਈ ਮਹਿੰਗੀ
- PTC NEWS