World Oldest Person Dies : ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਮਾਰੀਆ ਬ੍ਰੈਨਿਆਸ ਦਾ ਹੋਇਆ ਦਿਹਾਂਤ
World Oldest Person Dies : ਦੁਨੀਆ ਦੀ ਸਭ ਤੋਂ ਵਧੇਰੇ ਉਮਰ ਦੀ ਔਰਤ ਵਜੋਂ ਜਾਣੀ ਜਾਂਦੀ ਸਪੈਨਿਸ਼ ਔਰਤ ਮਾਰੀਆ ਬ੍ਰੈਨਿਆਸ (ਮੋਰੇਰਾ) ਦਾ ਬੀਤੇ ਦਿਨ ਸਪੇਨ ਵਿਖੇ ਦਿਹਾਂਤ ਹੋ ਗਿਆ ਹੈ। ਉਹ 117 ਸਾਲ ਤੇ 168 ਦਿਨ ਇਸ ਦੁਨੀਆਂ ਦੇ ਰੰਗਾਂ ਨੂੰ ਦੇਖਦੀ ਹੋਈ ਦੁਨੀਆਂ ਤੋਂ ਰੁਖ਼ਸਤ ਹੋਈ ਹੈ।
ਮਾਰੀਆਂ ਦੇ ਘਰਦਿਆਂ ਅਨੁਸਾਰ ਉਹ ਬੀਤੇ ਦਿਨ ਰਾਤ ਨੂੰ ਸੁੱਤੀ ਤੇ ਸਵੇਰੇ ਉੱਠੀ ਨਹੀਂ, ਪਰ ਉਸ ਨੇ ਮੌਤ ਸਮੇਂ ਕੋਈ ਵੀ ਦੁੱਖ ਜਾਂ ਦਰਦ ਨਹੀਂ ਦੱਸਿਆ। ਉਸ ਦੀ ਮੌਤ ਸਾਂਤੀ ਤੇ ਖੁਸ਼ੀ ਵਿੱਚ ਹੋਈ ਹੈ। 4 ਮਾਰਚ 1907 ਨੂੰ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਵਿੱਚ ਜਨਮੀ ਮਾਰੀਆ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿੱਚ ਸਪੇਨ ਹੀ ਰਹੀ।
ਜੇਰੋਨਟੋਲੋਜੀ ਰਿਸਰਚ ਗਰੁੱਪ ਜੋ ਕਿ ਦੁਨੀਆ ਦੇ 110 ਸਾਲ ਦੇ ਜਾਂ ਵਧੇਰੀ ਉਮਰ ਦੇ ਇਨਸਾਨਾਂ ਦੀ ਸੂਚੀ ਤਿਆਰ ਕਰਦਾ ਹੈ, ਇਸ ਗਰੁੱਪ ਨੇ ਮਾਰੀਆ ਬ੍ਰੈਨਿਆਸ ਨੂੰ ਆਪਣੀ ਸੂਚੀ ਵਿੱਚ ਦੁਨੀਆ ਦੀ ਸਭ ਤੋਂ ਵਧੇਰੇ ਉਮਰ ਦੀ ਔਰਤ ਵਜੋਂ ਸੂਚੀਬੱਧ ਕੀਤਾ ਸੀ। ਵਰਲੱਡ ਬੁੱਕ ਗਿੰਨੀਜ਼ ਨੇ 20 ਅਗਸਤ ਨੂੰ ਆਪਣੀ ਵੈੱਬਸਾਈਟ ’ਤੇ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਕਿ ਗਿੰਨੀਜ਼ ਵਰਲਡ ਰਿਕਾਰਡਸ ਨੂੰ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੁੱਖ ਹੋਇਆ ਕਿ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਮਾਰੀਆ ਬ੍ਰਾਨਿਆਸ ਦਾ 19 ਅਗਸਤ 2024 ਨੂੰ ਸਪੇਨ ਵਿੱਚ ਦਿਹਾਂਤ ਹੋ ਗਿਆ।
ਮੌਤ ਤੋਂ ਕੁਝ ਘੰਟੇ ਪਹਿਲਾਂ ਮਾਰੀਆ ਨੇ ਆਪਣੀ ਦੇਖ-ਭਾਲ ਕਰ ਰਹੀ ਔਰਤ ਤੋਂ ਇਹ ਭਾਵਨਾਤਮਕ ਸੰਦੇਸ ਸੋਸ਼ਲ ਮੀਡੀਏ ਉਪੱਰ ਸਾਂਝਾ ਕਰਵਾਇਆ ਕਿ ਉਸ ਦੀ ਆਵਾਜ਼ ਹੁਣ ਚੁੱਪ ਹੋ ਜਾਵੇਗੀ, ਪਰ ਉਸ ਦਾ ਦਿਲ ਸਦਾ ਹੀ ਸਭ ਦੇ ਨਾਲ ਰਹੇਗਾ। ਉਸ ਦਾ ਸਮਾਂ ਨੇੜੇ ਆ ਗਿਆ ਹੈ ਤੇ ਉਸ ਦੇ ਜਾਣ ਦਾ ਕੋਈ ਦੁੱਖ ਨਾ ਕਰਿਓ ਕਿਉਂਕਿ ਹੰਝੂ ਉਸ ਨੂੰ ਪਸੰਦ ਨਹੀਂ। ਉਹ ਜਿੱਥੇ ਵੀ ਜਾ ਰਹੀ ਹੈ ਉੱਥੇ ਖੁਸ਼ ਰਹੇਗੀ। ਮਾਰੀਆ ਦੀ ਮੌਤ ਤੋਂ ਬਾਅਦ ਹੁਣ ਦੁਨੀਆ ਦੇ ਸਭ ਤੋਂ ਵਧੇਰੀ ਉਮਰ ਦੇ ਇਨਸਾਨਾਂ ਵਿੱਚ ਜਾਪਾਨੀ ਟੋਮਕਾ ਇਟੂਕਾ ਦਾ ਜ਼ਿਕਰ ਆਉਂਦਾ ਹੈ ਜਿਸ ਦਾ ਜਨਮ 23 ਮਾਰਚ 1908 ਨੂੰ ਹੋਇਆ ਹੈ ਜਿਸ ਦੀ ਇਸ ਸਮੇਂ 116 ਸਾਲ ਉਮਰ ਹੈ।
- PTC NEWS