ਆਈ ਐਚ ਏ ਫ਼ਾਉਂਡੇਸ਼ਨ ਦੇ ਚੇਅਰਮੈਨ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੀ ਸਿਰੀ ਸਾਹਿਬ ਭੇਂਟ
ਅੰਮ੍ਰਿਤਸਰ: ਕਲਕੱਤਾ ਦੀ ਆਈ ਐਚ ਏ ਫ਼ਾਉਂਡੇਸ਼ਨ ਦੇ ਚੇਅਰਮੈਨ ਡਾ. ਸਤਨਾਮ ਸਿੰਘ ਆਹਲੂਵਾਲਿਆ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਸੋਨੇ ਦੀ ਸਿਰੀ ਸਾਹਿਬ ਭੇਟ ਕੀਤੀ। ਇਸ ਮੋਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨਾਲ ਮੌਜੂਦ ਸਨ। ਸਤਨਾਮ ਸਿੰਘ ਆਹਲੂਵਾਲਿਆ ਨੇ ਦੱਸਿਆ ਕਿ ਉਹ ਆਪਣੀ ਧਰਮ ਪਤਨੀ ਬੀਬੀ ਗੁਰਬੀਰ ਕੌਰ ਆਹਲੂਵਾਲਿਆ ਦੇ ਨਾਲ ਸਾਹਿਬ ਸ੍ਰੀ ਗੁਰੁ ਰਾਮ ਦਾਸ ਜੀ ਦੇ ਦਰ ਤੇ ਸ਼ੁਕਰਾਨਾ ਕਰਨ ਆਏ ਹਨ। ਇਸ ਮੋਕੇ 'ਤੇ ਸਤਨਾਮ ਸਿੰਘ ਆਹਲੂਵਾਲਿਆ ਨੂੰ ਉਹਨਾਂ ਵਲੋਂ ਲੋਕਾਈ ਦੀ ਭਲਾਈ ਵਾਸਤੇ ਕੀਤੀਆਂ ਜਾ ਰਹੀਆਂ ਨਿਰੰਤਰ ਸੇਵਾਵਾਂ ਲਈ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸ੍ਰੀ ਅਕਾਲ ਤਖਤ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਵਲੋ ਉਹਨਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਸਤਨਾਮ ਸਿੰਘ ਆਹਲੂਵਾਲਿਆ ਵਲੋ ਕਰੋਨਾ ਕਾਲ ਦੀ ਸ਼ੁਰੂਆਤ ਤੋਂ ਹੀ ਉਹਨਾ ਦੀ ਸੰਸਥਾ ਵਲੋਂ ਲਗਾਤਾਰ ਲੋੜਵੰਦਾ ਦੀ ਮਦਦ ਲਈ ਵੱਖ ਵੱਖ ਸੇਵਾਵਾਂ ਸ਼ੁਰੂ ਕੀਤੀਆ ਗਈਆਂ ਸੀ ਜਿੰਨਾ ਵਿੱਚ ਲੰਗਰ ਸੇਵਾ, ਰਾਸ਼ਨ ਸੇਵਾ, ਆਕਸੀਜ਼ਨ ਦਾ ਲੰਗਰ ਅਤੇ ਹੋਰ ਸੇਵਾਵਾਂ ਹਨ, ਜੌ ਹੁਣ ਤਕ ਨਿਰੰਤਰ ਜਾਰੀ ਹਨ। ਇਹਨਾਂਸੇਵਾਵਾਂਕਰਕੇ ਓਹਨਾ ਨੂੰ ਵੱਖ ਵੱਖ ਸੰਸਥਾਵਾਂਵਲੋਂ ਸਨਮਾਨਿਤ ਵੀ ਕੀਤਾ ਗਿਆ ਹੈ । ਇਸ ਮੋਕੇ ਉਹਨਾਂ ਨਾਲ ਬੀਬੀ ਪਰਮਜੀਤ ਕੌਰ ਪਿੰਕੀ, ਸਤਨਾਮ ਸਿੰਘ ਸਲੂਜਾ, ਹਰਮੀਤ ਸਿੰਘ ਆਦਿ ਮੌਜੂਦ ਸਨ। -PTC News