ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਲੜਨਗੇ ਚੋਣ: ਹਰਸਿਮਰਤ ਕੌਰ ਬਾਦਲ
ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਨਸ਼ਾ ਤਸਕਰੀ ਮਾਮਲੇ ਨੂੰ ਲੈ ਕੇ ਕਿਹਾ ਕਿ ਜੇਕਰ ਮੇਰਾ ਭਰਾ ਰੱਤੀ ਭਰ ਵੀ ਕਸੂਰਵਾਰ ਹੈ ਤਾਂ ਉਸ ਦਾ ਕੱਖ ਨਾ ਰਹੇ ਤੇ ਜੇਕਰ ਉਸ ਨੂੰ ਨਾਜਾਇਜ ਫਸਾਇਆ ਜਾ ਰਿਹਾ ਹੈ ਤਾਂ ਉਸ ਨੂੰ ਫਸਾਉਣ ਵਾਲਿਆਂ ਦਾ ਕੱਖ ਨਾ ਰਹੇ। ਹਰਸਿਮਰਤ ਬਾਦਲ ਨੇ ਕਿਹਾ ਜਿਸ ਤਰ੍ਹਾਂ ਦੇ ਬਾਕੀਆਂ ਦੇ ਭਰਾ ਨੇ, ਉਸੇ ਤਰ੍ਹਾਂ ਮੇਰਾ ਵੀ ਭਰਾ ਹੈ, ਸਾਡੇ ਵੀ ਬੱਚੇ ਹਨ ਤੇ ਪਰਮਾਤਮਾ ਨੂੰ ਮੰਨਣ ਵਾਲਾ ਸਾਡਾ ਪਰਿਵਾਰ ਹੈ ਤੇ ਪਰਮਾਤਮਾ ਸਭ ਕੁਝ ਦੇਖ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਪੰਜ ਸਾਲ ਨਸ਼ਿਆ ਤੇ ਬੇਅਦਬੀ ਦੇ ਮਾਮਲੇ 'ਚ ਸਿਆਸਤ ਕੀਤੀ ਤੇ ਕੁਝ ਵੀ ਨਹੀਂ ਮਿਲਿਆ। ਹੁਣ ਉਹ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਸਾਜਿਸ਼ ਕਰ ਰਹੇ ਹਨ। 20 ਦਿਨ ਦਾ ਡੀਜੀਪੀ ਲਾ ਕੇ ਜਾਂਦੀ ਸਰਕਾਰ ਨੇ ਝੂਠਾ ਪਰਚਾ ਕਰਾਇਆ।
ਇਹ ਵੀ ਪੜ੍ਹੋ: ਬੇਅਦਬੀ ਤੇ ਇਸ 'ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ: ਸੁਖਬੀਰ ਸਿੰਘ ਬਾਦਲ
-PTC News