Fri, Apr 26, 2024
Whatsapp

ਪਟਿਆਲਾ 'ਚ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੇ ਹੱਕ 'ਚ ਉਤਰੀਆਂ ਪੰਜਾਬ ਦੀਆਂ ਤਿੰਨ ਦਰਜਨ ਤੋਂ ਵਧੇਰੇ ਜਨਤਕ ਜਥੇਬੰਦੀਆਂ ,ਕੀਤਾ ਵੱਡਾ ਐਲਾਨ

Written by  Shanker Badra -- October 19th 2018 07:03 PM
ਪਟਿਆਲਾ 'ਚ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੇ ਹੱਕ 'ਚ ਉਤਰੀਆਂ ਪੰਜਾਬ ਦੀਆਂ ਤਿੰਨ ਦਰਜਨ ਤੋਂ ਵਧੇਰੇ ਜਨਤਕ ਜਥੇਬੰਦੀਆਂ ,ਕੀਤਾ ਵੱਡਾ ਐਲਾਨ

ਪਟਿਆਲਾ 'ਚ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੇ ਹੱਕ 'ਚ ਉਤਰੀਆਂ ਪੰਜਾਬ ਦੀਆਂ ਤਿੰਨ ਦਰਜਨ ਤੋਂ ਵਧੇਰੇ ਜਨਤਕ ਜਥੇਬੰਦੀਆਂ ,ਕੀਤਾ ਵੱਡਾ ਐਲਾਨ

ਪਟਿਆਲਾ 'ਚ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੇ ਹੱਕ 'ਚ ਉਤਰੀਆਂ ਪੰਜਾਬ ਦੀਆਂ ਤਿੰਨ ਦਰਜਨ ਤੋਂ ਵਧੇਰੇ ਜਨਤਕ ਜਥੇਬੰਦੀਆਂ ,ਕੀਤਾ ਵੱਡਾ ਐਲਾਨ:ਸਾਂਝਾ ਅਧਿਆਪਕ ਮੋਰਚਾ ਵਲੋਂ ਪੱਕਾ ਕਰਨ ਤੇ ਪੁਰਾਣੀ ਤਨਖਾਹ ਦੀ ਮੰਗ ਨੂੰ ਲੈ ਕੇ ਪੂਰੇ ਸੂਬੇ 'ਚ ਅਧਿਆਪਕਾਂ ਦਾ ਧਰਨਾ ਲਗਾਤਾਰ ਜਾਰੀ ਹੈ।ਪਟਿਆਲਾ 'ਚ ਵੀ ਇਨ੍ਹਾਂ ਮੰਗਾਂ ਨੂੰ ਲੈ ਕੇ ਅਧਿਆਪਕ ਪਿਛਲੇ 12 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ।ਇਸ ਦੌਰਾਨ ਪੰਜਾਬ ਦੀਆਂ 3 ਦਰਜ਼ਨ ਕਿਸਾਨ -ਮਜ਼ਦੂਰ ,ਵਿਦਿਆਰਥੀ ,ਨੌਜਵਾਨ ,ਮੁਲਾਜ਼ਮ ਜਥੇਬੰਦੀਆਂ ਨੇ ਅਧਿਆਪਕਾਂ ਦੇ ਧਰਨੇ ਦੀ ਹਿਮਾਇਤ ਦਾ ਐਲਾਨ ਕੀਤਾ ਹੈ।‌ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਅਧਿਆਪਕਾਂ ਦਾ ਉਜਾੜਾ ਕਰਨ ਵਾਲੇ ਰਵੱਈਏ ਦੇ ਮੱਦੇਨਜ਼ਰ ਵੱਡੀ ਗਿਣਤੀ ਅਧਿਆਪਕ,ਮੁਲਾਜ਼ਮ ਅਤੇ ਜਨਤਕ ਜਥੇਬੰਦੀਆਂ ਸਾਂਝੇ ਅਧਿਆਪਕ ਮੋਰਚੇ ਦੇ ਪੱਖ ਵਿਚ ਆ ਖੜ੍ਹੀਆਂ ਹਨ ਅਤੇ ਇਹਨਾਂ ਵੱਲੋਂ 21 ਅਕਤੂਬਰ ਨੂੰ ਪਟਿਆਲੇ 'ਚ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਪੂਰੀ ਤਨਖਾਹ ਸਮੇਤ ਪੱਕੇ ਕਰਨ ਦੀ ਮੁੱਖ ਮੰਗ ਨੂੰ ਲੈ ਕੇ ਪਟਿਆਲੇ 'ਚ ਕਈ ਅਧਿਆਪਕਾਂ ਦੇ ਮਰਨ ਵਰਤ ਵਾਲੇ 12 ਦਿਨਾਂ ਤੋਂ ਦਿਨ ਰਾਤ ਹਜ਼ਾਰਾਂ ਅਧਿਆਪਕਾਂ ਵੱਲੋਂ ਬੱਚਿਆਂ ਸਮੇਤ ਲਾਏ ਪੱਕੇ ਮੋਰਚੇ ਦੀ ਪੰਜਾਬ ਦੀਆਂ 3 ਦਰਜਨ ਦੇ ਕਰੀਬ ਜਥੇਬੰਦੀਆਂ ਨੇ ਡਟਵੀਂ ਹਿਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 21 ਅਕਤੂਬਰ ਨੂੰ ਹਿਮਾਇਤੀ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪਟਨ ਦੇ ਸ਼ਾਹੀ ਮਹਿਲਾਂ ਵੱਲ ਕੀਤੇ ਜਾ ਰਹੇ ਵਿਸ਼ਾਲ ਰੋਸ ਮਾਰਚ ਵਿੱਚ ਹਜ਼ਾਰਾਂ ਕਿਸਾਨ -ਮਜ਼ਦੂਰ ,ਵਿਦਿਆਰਥੀ ,ਨੌਜਵਾਨ ,ਮੁਲਾਜ਼ਮ ਸ਼ਾਮਿਲ ਹੋਣਗੇ।ਅਧਿਆਪਕਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਪ੍ਰਤੀ ਅਪਣਾਏ ਕਾਂਗਰਸ ਦੀ ਕੈਪਟਨ ਸਰਕਾਰ ਦੇ ਅੜੀ ਖੋਰ ਵਤੀਰੇ ਤੋਂ ਵੀ ਮੁਅੱਤਲੀਆਂ ਵਰਗੇ ਜਾਬਰ ਕਦਮਾਂ ਦੀਆ ਸਖ਼ਤ ਨਿਖੇਧੀ ਕਰਦੇ ਹੋਏ ਜਥੇਬੰਦੀਆਂ ਦੇ ਆਗੂਆਂ ਨੇ ਸੰਘਰਸ਼ਸ਼ੀਲ ਅਧਿਆਪਕਾਂ ਦੀਆਂ ਸਮੂਹ ਹੱਕੀ ਮੰਗਾਂ ਤੁਰੰਤ ਮੰਨੇ ਜਾਣ ਦੀ ਮੰਗ ਕੀਤਾ ਹੈ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਅਤੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ,ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਬਸੋਤਾ ਅਤੇ ਸੂਬਾ ਕੋ ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁਦਕੀ, ਡਾ. ਅੰਮ੍ਰਿਤਪਾਲ ਸਿੰਘ ਸਿੱਧੂ, ਸਤਨਾਮ ਸਿੰਘ ਸ਼ੇਰੋਂ ਅਤੇ ਵਨੀਤ ਕੁਮਾਰ ਹਰਜੀਤ ਸਿੰਘ ਜੁਨੇਜਾ ਦੀ ਮੌਜੂਦਗੀ ਵਿੱਚ ਹੋਈ ਅਹਿਮ ਮੀਟਿੰਗ 'ਚ ਖੇਤ ਮਜ਼ਦੂਰ ਯੂਨੀਅਨ ਤੋਂ ਲਛਮਣ ਸਿੰਘ ਸੇਵੇਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਤੋਂ ਜੋਗਿੰਦਰ ਸਿੰਘ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਤੋਂ ਡਾ. ਦਰਸ਼ਨ ਪਾਲ, ਭੱਠਾ ਅਤੇ ਨਿਰਮਾਣ ਯੂਨੀਅਨ ਤੋਂ ਹਰੀ ਸਿੰਘ, ਕਿਰਤੀ ਕਿਸਾਨ ਯੂਨੀਅਨ ਤੋਂ ਹਰਮੇਸ਼ ਸਿੰਘ ਢੇਸੀ, ਜਮਹੂਰੀ ਕਿਸਾਨ ਸਭਾ ਤੋਂ ਛੱਜੂ ਰਾਮ ਰਿਸ਼ੀ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਤੋਂ ਅਮਰਜੀਤ ਘਨੌਰ, ਸਿੰਘ ਨਿਰਮਾਣ, ਪ.ਸ.ਸ.ਫ. ਤੋਂ ਸਤੀਸ਼ ਰਾਣਾ, ਪ.ਸ.ਸ.ਫ.(ਵਿਗਿਆਨਕ) ਤੋਂ ਸੁਖਦੇਵ ਸਿੰਘ ਸੈਣੀ, ਨੌਜਵਾਨ ਭਾਰਤ ਸਭਾ ਤੋਂ ਰਮਿੰਦਰ ਪਟਿਆਲਾ, ਟੀ.ਐੱਸ.ਯੂ ਤੋਂ ਕੁਲਦੀਪ ਸਿੰਘ ਖੰਨਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੋਂ ਸੁਰੇਸ਼ ਕੁਮਾਰ ਆਲਮਪੁਰ , ਅਧਿਆਪਕ ਦਲ ਪੰਜਾਬ ਤੋਂ ਹਰਪਾਲ ਸਿੰਘ ਤੇਜਾ, ਡੇਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਤੋਂ ਪਰਵੀਨ ਸ਼ਰਮਾ, ਠੇਕਾ ਮੁਲਾਜਮ ਮੋਰਚੇ ਤੋਂ ਵਰਿੰਦਰ ਮੋਮੀ, ਮੁਲਾਜਮ ਫਰੰਟ ਤੋਂ ਮਨਜੀਤ ਸਿੰਘ ਚਾਹਲ, ਮੁਲਾਜਮ ਭਲਾਈ ਬੋਰਡ ਤੋਂ ਗੁਰਚਰਨ ਸਿੰਘ ਕੌਲੀ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੋਂ ਸਤਪਾਲ ਬਨੂੜ, ਗੌਰਮਿੰਟ ਪੈਨਸ਼ਨਰ ਯੂਨੀਅਨ ਤੋਂ ਗੁਰਨਾਮ ਸਿੰਘ ਘਨੌਰ, ਪੇਂਡੂ ਮਜਦੂਰ ਯੂਨੀਅਨ ਤੋਂ ਕਸ਼ਮੀਰ ਸਿੰਘ ਘੁੱਗ ਸ਼ੋਰ, ਇਨਕਲਾਬੀ ਲੋਕ ਮੋਰਚਾ ਤੋਂ ਰਣਜੀਤ ਸਿੰਘ ਸਵਾਜਪੁਰ, ਸੀਟੂ ਤੋਂ ਕਾਮਰੇਡ ਰਾਮ ਸਿੰਘ, ਪੰਜਾਬ ਪੈਸ਼ਨਰ ਵੈੱਲਫੇਅਰ ਐਸੋਸੀਏਸ਼ਨ ਤੋਂ ਰਘਵੀਰ ਸਿੰਘ, ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਤੋਂ ਹੁਸ਼ਿਆਰ ਸਿੰਘ, ਨੌਜਵਾਨ ਭਾਰਤ ਸਭਾ ਤੋਂ ਪਵਨ, ਐਨ.ਐੱਚ.ਐੱਮ ਇੰਪਲਾਈਜ਼ ਯੂਨੀਅਨ ਪੰਜਾਬ ਤੋਂ ਅਮਰਜੀਤ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਤੋਂ ਬਲਜਿੰਦਰ ਸਿੰਘ, ਫੂਡ ਸਪਲਾਈ ਯੂਨੀਅਨ ਤੋਂ ਹਰਪ੍ਰੀਤ ਚਹਿਲ, ਗੁਰੂ ਹਰਗੋਬਿੰਦ ਥਰਮਲ ਪਲਾਂਟ ਕੰਨਟਰੈਕਟ ਵਰਕਜ ਯੂਨੀਅਨ ਤੋਂ ਜਗਰੂਪ ਸਿੰਘ, ਐੱਸ. ਐੱਸ ਏ ਰਮਸਾ ਦਫਤਰੀ ਕਰਮਚਾਰੀ ਯੂਨੀਅਨ ਤੋਂ ਦਵਿੰਦਰਜੀਤ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਤੋਂ ਸਤਪਾਲ ਭੀਖੀ,ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਤੋਂ ਸੁਮੀਤ ਸ਼ੰਮੀ, ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਤੋਂ ਬਲਿਹਾਰ ਸਿੰਘ, ਸੀ.ਪੀ.ਐਫ ਕਰਮਚਾਰੀ ਯੂਨੀਅਨ ਤੋਂ ਗੁਰਮੇਲ ਸਿੰਘ ਵਿਰਕ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਤੋਂ ਕਰਮਜੀਤ ਸਿੰਘ ਬੀਹਲਾ ਮੌਜੂਦ ਰਹੇ ।‌ -PTCNews


Top News view more...

Latest News view more...