ਪੁਲਿਸ ਨੇ 3 ਵਿਅਕਤੀਆਂ ਨੂੰ ਪਿਸਟਲ ਸਮੇਤ ਕੀਤਾ ਗ੍ਰਿਫ਼ਤਾਰ
ਐਸਐਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੋਗਾ ਪੁਲਿਸ ਪਾਰਟੀ ਵੱਲੋਂ ਫਲਾਇੰਗ ਸਕੁਐਡ ਟੀਮ ਨਾਲ ਚੂਹੜਚੱਕ ਨਾਕਾਬੰਦੀ ਦੌਰਾਨ ਇਕ ਮਾਰੂਤੀ ਕਾਰ ਨੂੰ ਰੋਕਿਆ। ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਅਤੇ ਗੱਡੀ ਵਿਚੋਂ 20 ਲੱਖ 50 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ 2 ਪਿਸਟਲ ਸਮੇਤ ਦੋ ਕਾਰਤੂਸ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ:ਵਾਰਾਨਸੀ 'ਚ ਕਰੋੜਾਂ ਦੀ ਨਕਲੀ ਕੋਰੋਨਾ ਵੈਕਸੀਨ ਤੇ ਕੋਰੋਨਾ ਕਿੱਟ ਬਰਾਮਦ
-PTC News