ਦੀਪ ਸਿੱਧੂ ਦੀ ਆਖਰੀ ਫਿਲਮ ਦਾ ਪੋਸਟਰ ਰਿਲੀਜ਼ ਹੋਇਆ, 29 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਫਿਲਮ
ਮਨੋਰੰਜਨ, 4 ਅਪ੍ਰੈਲ 2022: ਕਿਸਾਨੀ ਸੰਘਰਸ਼ ਵਿਚ ਖਿੱਚ ਦਾ ਕੇਂਦਰ ਰਹੇ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਮੌਤ ਨੇ ਜਿਥੇ ਪੰਜਾਬ ਵਾਸੀਆਂ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ। ਉਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਅਹਿਮ ਖ਼ਬਰ ਹੈ, ਦੀਪ ਸਿੱਧੂ ਮੁੜ ਤੋਂ ਵੱਡੇ ਪਰਦੇ 'ਤੇ ਵਿਖਾਈ ਦੇਣਗੇ। ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਫਿਰ ਵਾਧਾ, 2 ਹਫਤਿਆਂ 'ਚ 12ਵਾਂ ਵਾਧਾ ਤੁਸੀਂ ਸਹੀ ਸੁਣਿਆ, ਦੀਪ ਸਿੱਧੂ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੀ ਆਖਰੀ ਪੇਸ਼ਕਾਰੀ ਵਾਲੀ ਫਿਲਮ 'ਸਾਡੇ ਆਲੇ' ਨੂੰ ਰਿਲੀਜ਼ ਡੇਟ ਮਿਲ ਚੁੱਕੀ ਹੈ ਅਤੇ ਇਹ ਫਿਲਮ ਆਉਣ ਵਾਲੀ 29 ਅਪ੍ਰੈਲ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਕੀਤੀ ਜਾਵੇਗੀ। ਇਸੀ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਮਰਹੂਮ ਅਦਾਕਾਰ ਦੇ ਜਨਮ ਦਿਨ ਮੌਕੇ ਜਾਨੀ 2 ਅਪ੍ਰੈਲ ਨੂੰ ਇਸ ਫਿਲਮ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਫਿਲਮ ਵਿਚ ਜਿਥੇ ਦੀਪ ਸਿੱਧੂ ਇੱਕ ਕਬੱਡੀ ਖਿਡਾਰੀ ਦੀ ਭੂਮੀਕਾ 'ਚ ਮੁਖ ਕਿਰਦਾਰ 'ਚ ਨਜ਼ਰ ਆਉਣਗੇ ਉਥੇ ਹੀ ਉਨਾਂ ਦੇ ਨਾਲ ਪ੍ਰਸਿੱਧ ਪੰਜਾਬੀ ਕਲਾਕਾਰ ਸੁਖਦੀਪ ਸੁਖ, ਗੁੱਗੂ ਗਿੱਲ, ਅੰਮ੍ਰਿਤ ਔਲਖ, ਮਹਾਬੀਰ ਭੁੱਲਰ, ਹਰਵਿੰਦਰ ਕੌਰ ਬਬਲੀ ਅਤੇ ਕਈ ਹੋਰ ਇਸ ਫਿਲਮ 'ਚ ਆਪਣੇ ਅਦਾਕਾਰੀ ਦੇ ਜੌਹਰ ਵਿਖਾਉਣਗੇ। ਸਤਿੰਦਰ ਸਰਤਾਜ ਦੀ 'ਦ ਬਲੈਕ ਪ੍ਰਿੰਸ' ਤੋਂ ਬਾਅਦ ਦੀਪ ਸਿੱਧੂ ਸਟਾਰਰ ਇਹ ਦੂਜੀ ਪੰਜਾਬੀ ਫਿਲਮ ਸੀ ਜਿਸਨੇ 2018 ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਪੋਲੀਵੁੱਡ ਇੰਡਸਟਰੀ ਦੀ ਨੁਮਾਇੰਦਗੀ ਕੀਤੀ। ਕੋਵਿਡ ਮਹਾਂਮਾਰੀ ਦੇ ਕਾਰਨ 2018 ਤੋਂ ਰਿਲੀਜ਼ ਦੀ ਮਿਤੀ ਨੂੰ ਕਈ ਵਾਰ ਪਿੱਛੇ ਧੱਕਣ ਤੋਂ ਬਾਅਦ, ਨਿਰਮਾਤਾ ਹੁਣ ਫਿਲਮ ਨੂੰ 29 ਅਪ੍ਰੈਲ 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕਰਨ ਜਾ ਰਹੇ ਹਨ। 'ਸਾਡੇ ਆਲੇ' ਨੂੰ ਭਾਰਤੀ ਫਿਲਮ ਨਿਰਦੇਸ਼ਕ, ਸਕ੍ਰਿਪਟ ਲੇਖਕ, ਕਾਲਮਨਵੀਸ ਅਤੇ ਖੋਜਕਾਰ ਜਤਿੰਦਰ ਮੌਹਰ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਸੁਮੀਤ ਸਿੰਘ ਤੇ ਮਨਦੀਪ ਸਿੱਧੂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਉਦੇਕਰਨ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸਨੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਸੀ। ਸਿੱਧੂ ਨੇ 'ਰਮਤਾ ਜੋਗੀ' ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਿਸ ਨਾਲ ਉਸਨੂੰ 2016 ਵਿੱਚ ਪੰਜਾਬੀ ਸਿਨੇਮਾ ਵਿੱਚ ਸਰਵੋਤਮ ਪੁਰਸ਼ ਡੈਬਿਊ ਲਈ ਪੀਟੀਸੀ ਪੰਜਾਬੀ ਫਿਲਮ ਅਵਾਰਡ ਮਿਲਿਆ। ਉਸਨੇ ਫਿਰ 'ਜੋਰਾ 10 ਨੰਬਰੀਆ' ਵਿੱਚ ਇੱਕ ਹੋਰ ਵੀ ਵੱਡੀ ਛਾਪ ਛੱਡੀ। ਸਿੱਧੂ ਦੀ 15 ਫਰਵਰੀ 2022 ਨੂੰ 37 ਸਾਲ ਦੀ ਉਮਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਹਾਦਸਾ ਦਿੱਲੀ ਦੇ ਨੇੜੇ ਹਰਿਆਣਾ ਦੇ ਖਰਖੌਦਾ ਇਲਾਕੇ ਵਿੱਚ ਕੁੰਡਲੀ-ਮਾਨੇਸਰ ਹਾਈਵੇਅ ਉੱਤੇ ਵਾਪਰਿਆ ਸੀ। ਇਹ ਵੀ ਪੜ੍ਹੋ: ਸਮੋਸੇ ਵੇਚਣ ਵਾਲੀ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਸਿੱਧੂ ਆਪਣੀ ਕਾਰ ਮਹਿੰਦਰਾ ਸਕਾਰਪੀਓ ਵਿਚ ਪੰਜਾਬ ਵੱਲ ਚਲਾ ਆ ਰਿਹਾ ਸੀ। ਜਦੋਂ ਇਹ ਕਰ ਇੱਕ ਟਰੱਕ ਨਾਲ ਜਾ ਭਿੜੀ ਅਤੇ ਉਸ ਹਾਦਸੇ ਵਿਚ ਦੀਪ ਸਿੱਧੂ ਦੀ ਮੌਤ ਹੋ ਗਈ। ਹਾਲਾਂਕਿ ਸਿੱਧੂ ਦੇ ਜ਼ਿਆਦਾਤਰ ਚਾਹੁਣ ਵਾਲੇ ਕਿਸਾਨੀ ਅੰਦੋਲਨ ਵਿਚ ਉਸਦੇ ਸਹਿਯੋਗ ਨੂੰ ਲੈਕੇ ਇਸਨੂੰ ਇੱਕ ਸਟੇਟ ਸਪੋਂਸਰਡ ਮਰਡਰ ਦੀ ਗੱਲ ਆਖਦੇ ਹਨ। -PTC News