Wed, Dec 11, 2024
Whatsapp

ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ਦਾ ਪੋਸਟਰ ਰਿਲੀਜ਼

Reported by:  PTC News Desk  Edited by:  Ravinder Singh -- April 01st 2022 03:03 PM
ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ਦਾ ਪੋਸਟਰ ਰਿਲੀਜ਼

ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ਦਾ ਪੋਸਟਰ ਰਿਲੀਜ਼

ਅੰਮ੍ਰਿਤਸਰ : ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਆਉਣ ਵਾਲੀ ਪਹਿਲੀ ਪੰਜਾਬੀ ਫਿਲਮ ਦਾ ਪੋਸਟਰ ਰਿਲੀਜ਼ ਹੋਇਆ। ਹਰਨਾਜ਼ ਕੌਰ ਸੰਧੂ 'ਬਾਈ ਜੀ ਕੁੱਟਣਗੇ' ਨਾਲ ਆਪਣੇ ਪੰਜਾਬੀ ਫਿਲਮ ਦੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ਦਾ ਪੋਸਟਰ ਰਿਲੀਜ਼ਪੰਜਾਬੀ ਫਿਲਮ 'ਬਾਈ ਜੀ ਕੁੱਟਣਗੇ' 27 ਮਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਹੀਰੋ ਵਜੋਂ ਕਿਰਦਾਰ ਨਿਭਾਏਗਾ। ਨਾਨਕ ਸਿੰਘ ਤੇ ਹਰਨਾਜ਼ ਕੌਰ ਸੰਧੂ ਨੂੰ ਇਸ ਆਉਣ ਵਾਲੀ ਫਿਲਮ ਨੂੰ ਲੈ ਕੇ ਕਾਫੀ ਉਮੀਦਾਂ ਹਨ। ਜ਼ਿਕਰਯੋਗ ਹੈ ਕਿ ਮਿਸ ਯੂਨੀਵਰਸ ਹਰਨਾਜ਼ ਸੰਧੂ ਇੰਨੀਂ ਦਿਨੀ ਪੰਜਾਬ ਵਿੱਚ ਪੁੱਜੇ ਹੋਏ ਹਨ। [caption id="attachment_557837" align="aligncenter" width="936"]ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ਦਾ ਪੋਸਟਰ ਰਿਲੀਜ਼ हरनाज कौर[/caption] ਬੀਤੇ ਦਿਨੀਂ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨਾਲ ਅਹਿਮ ਮੁੱਦਿਆਂ ਉਤੇ ਵਿਚਾਰਾਂ ਕੀਤੀਆਂ ਸਨ। ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਉਤੇ ਵੀ ਵਿਚਾਰਾਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਭਗਵੰਤ ਸਿੰਘ ਮਾਨ ਦੀ ਫੈਨ ਹਾਂ। Miss Universe 2021: Harnaaz Sandhu's reply to this question made her win top beauty pageantਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਮੀਡੀਆ ਦੇ ਰੂਬਰੂ ਹੁੰਦੇ ਹੋਏ ਹਰਨਾਜ਼ ਕੌਰ ਸੰਧੂ ਨੇ ਕਿਹਾ ਸੀ ਕਿ ਉਹ ਬਾਲੀਵੁੱਡ ਬਾਰੇ ਅਜੇ ਬਾਅਦ ਵਿੱਚ ਸੋਚੇਗੀ। ਇਸ ਲਈ ਅਜੇ ਸਮਾਂ ਲੱਗੇਗਾ। ਇਸ ਵਿਚਕਾਰ ਉਨ੍ਹਾਂ ਨੇ ਆਪਣੇ ਵਜ਼ਨ ਬਾਰੇ ਵੀ ਦੱਸਿਆ ਸੀ ਕਿ ਉਸ ਨੂੰ celiac ਰੋਗ ਹੈ। ਹਰਨਾਜ਼ ਕੌਰ ਸੰਧੂ ਨੂੰ ਵਜ਼ਨ ਕਾਰਨ ਕਾਫੀ ਟ੍ਰੌਲ ਕੀਤਾ ਗਿਆ ਸੀ।   ਇਹ ਵੀ ਪੜ੍ਹੋ : ਦਿੱਲੀ-ਐਨਸੀਆਰ 'ਚ ਗਰਮੀ ਨੇ ਤੋੜੇ ਸਾਰੇ ਪੁਰਾਣੇ ਰਿਕਾਰਡ


  • Tags

Top News view more...

Latest News view more...

PTC NETWORK