Mon, Jan 30, 2023
Whatsapp

ਜਲੰਧਰ 'ਚ XUV ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ, ਇੱਕ ਹਲਾਕ

ਪੰਜਾਬ ਦੇ ਜਲੰਧਰ ਸ਼ਹਿਰ 'ਚ ਸ਼ਰਾਬ ਪੀ ਕੇ ਮੋਟਰਸਾਈਕਲ ਚਲਾਉਣ ਦਾ ਨੌਜਵਾਨਾਂ ਦਾ ਸ਼ੌਕ ਮਹਿੰਗਾ ਸਾਬਤ ਹੋਇਆ ਹੈ। ਇਸ ਸ਼ੌਕ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ।

Written by  Jasmeet Singh -- January 21st 2023 12:14 PM
ਜਲੰਧਰ 'ਚ XUV ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ, ਇੱਕ ਹਲਾਕ

ਜਲੰਧਰ 'ਚ XUV ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ, ਇੱਕ ਹਲਾਕ

ਜਲੰਧਰ, 21 ਜਨਵਰੀ (ਪਤਰਸ ਮਸੀਹ): ਪੰਜਾਬ ਦੇ ਜਲੰਧਰ ਸ਼ਹਿਰ 'ਚ ਸ਼ਰਾਬ ਪੀ ਕੇ ਮੋਟਰਸਾਈਕਲ ਚਲਾਉਣ ਦਾ ਨੌਜਵਾਨਾਂ ਦਾ ਸ਼ੌਕ ਮਹਿੰਗਾ ਸਾਬਤ ਹੋਇਆ ਹੈ। ਇਸ ਸ਼ੌਕ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ। 

ਇਹ ਨੌਜਵਾਨ ਪਟੇਲ ਚੌਕ ਤੋਂ ਆਪਣੇ ਹੀ ਦੋਸਤ ਦੀ ਜਨਮਦਿਨ ਦੀ ਪਾਰਟੀ ਤੋਂ ਬਾਈਕ ਰੇਸ ਕਰਦਿਆਂ ਵਾਪਸ ਆ ਰਹੇ ਸਨ ਤਾਂ ਅੱਡਾ ਟਾਂਡਾ ਚੌਕ ਨੇੜੇ ਰੇਲਵੇ ਰੋਡ ਤੋਂ ਇਕ ਕਾਰ ਉਨ੍ਹਾਂ ਦੇ ਸਾਹਮਣੇ ਆ ਗਈ। ਇੱਕ ਬਾਈਕ ਸਵਾਰ ਨੌਜਵਾਨ ਤਾਂ ਗੱਡੀ ਦੇ ਸਾਈਡ ਤੋਂ ਨਿਕਲ ਗਿਆ ਪਰ ਪਿੱਛੇ ਤੋਂ ਆਏ ਬਾਈਕ ਸਵਾਰ ਨੇ ਕੰਟਰੋਲ ਗੁਆ ਦਿੱਤਾ ਅਤੇ ਬ੍ਰੇਕ ਨਹੀਂ ਲਗਾਈ। ਜਿਸ ਕਾਰਨ ਉਹ ਸਿੱਧੀ ਐਕਸਯੂਵੀ ਗੱਡੀ ਦੇ ਵਿਚਕਾਰ ਜਾ ਵੱਜਿਆ।


ਦੱਸ ਦੇਈਏ ਕਿ ਨੌਜਵਾਨਾਂ ਨੇ ਜਨਮਦਿਨ ਦੀ ਪਾਰਟੀ ਦੌਰਾਨ ਸ਼ਰਾਬ ਪੀਤੀ ਸੀ। ਇਸ ਤੋਂ ਬਾਅਦ ਘਰ ਵੱਲ ਆਉਂਦਿਆਂ ਹੀ ਉਨ੍ਹਾਂ ਨੇ ਇੱਕ ਦੂਜੇ ਨਾਲ ਰੇਸ ਸ਼ੁਰੂ ਕਰ ਦਿੱਤੀ। ਕਾਰ ਨਾਲ ਬਾਈਕ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਕਾਰ ਅਤੇ ਬਾਈਕ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਬਾਈਕ ਸਵਾਰ ਨੌਜਵਾਨ ਬੌਬੀ ਦੀ ਟੱਕਰ ਮਗਰੋਂ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਬਾਈਕ 'ਤੇ ਪਿੱਛੇ ਬੈਠਾ ਦੂਜਾ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ XUV ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।

ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ, ਇਹ ਮੈਡੀਕਲ ਰਿਪੋਰਟ ਵਿੱਚ ਆਵੇਗਾ। ਹਾਦਸੇ 'ਚ ਕਸੂਰ ਕਿਸ ਦਾ ਹੈ, ਇਹ ਪਤਾ ਲਗਾਉਣ ਲਈ ਮੌਕੇ 'ਤੇ ਲੱਗੇ ਸੀਟੀਸੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ ਜਾ ਰਹੀ ਹੈ। ਟੱਕਰ ਸਿੱਧੀ ਹੋਣ ਕਾਰਨ ਸੀਸੀਟੀਵੀ ਤੋਂ ਸਭ ਕੁਝ ਸਪੱਸ਼ਟ ਹੋ ਜਾਵੇਗਾ। ਫ਼ਿਲਹਾਲ ਕਾਰ ਚਾਲਕ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

- With inputs from our correspondent

adv-img

Top News view more...

Latest News view more...