ਪੰਜਾਬੀ ਸਿੰਗਰ 'Karan Aujla' ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ
ਉਨ੍ਹਾਂ ਵੱਲੋਂ ਇੱਕ ਪੋਸਟ ਵੀ ਸ਼ੇਅਰ ਕੀਤੀ ਗਈ ਜਿਸ ਵਿਚ ਉਨ੍ਹਾਂ ਲਿਖਿਆ ਕਿ ਕਰਨ ਔਜਲਾ 'ਅਜੇ ਤਾਂ ਤੇਰੇ ਯਾਰਾਂ-ਦੋਸਤਾਂ ਦੇ ਨੁਕਸਾਨ ਹੋ ਰਹੇ, ਤੇਰਾ ਵੀ ਜਲਦੀ ਹੋਵੇਗਾ। ਕਦੋਂ ਤੱਕ ਦੋਸਤਾਂ ਦਾ ਨੁਕਸਾਨ ਕਰਵਾਏਂਗਾ। ਅਸੀਂ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਵੀ ਜਾਣਦੇ ਹਾਂ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਚਾਹੁੰਦੇ। ਕਦੋਂ ਤੱਕ ਆਪਣਾ ਪਤਾ ਬਦਲੇਂਗਾ?ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਆਵੇਂਗਾ।"
ਇਹ ਵੀ ਪੜ੍ਹੋ: ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਕਰਨ ਦਾ ਇਹ ਘਰ ਜਿੱਥੇ ਗੋਲੀਆਂ ਚੱਲੀਆਂ ਹਨ ਸਰੀ ਵਿੱਚ ਹੈ। ਇਹ ਘਰ ਪਹਿਲਾਂ ਕਰਨ ਔਜਲਾ ਦੇ ਦੋਸਤ ਦਾ ਸੀ। ਕਰਨ ਔਜਲਾ ਪੰਜਾਬੀ ਗਾਇਕ ਹੈ। ਉਸਦੀ ਚੰਗੀ ਫੈਨ ਫਾਲੋਇੰਗ ਵੀ ਹੈ।
ਦੱਸ ਦੇਈਏ ਕਿ ਹਾਲ ਹੀ ਦੇ ਵਿਚ ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਆਪਣੀ ਨਵੀਂ EP (Extended Play) ਦਾ ਐਲਾਨ ਕਰ ਦਿੱਤਾ ਹੈ। ਕਰਨ ਔਜਲਾ ਦੀ ਇਸ EP ਦਾ ਨਾਂ 'ਵੇਅ ਅਹੈੱਡ' ਰੱਖਿਆ ਗਿਆ ਹੈ।
ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:
-PTC News