2.0 ਨੇ ਪਾਰ ਕੀਤਾ 150 ਕਰੋੜ ਦਾ ਅੰਕੜਾ, ਇੰਨ੍ਹਾਂ ਹੋਇਆ ਬਿਜਨੈੱਸ
2.0 ਨੇ ਪਾਰ ਕੀਤਾ 150 ਕਰੋੜ ਦਾ ਅੰਕੜਾ, ਇੰਨ੍ਹਾਂ ਹੋਇਆ ਬਿਜਨੈੱਸ,ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਫ਼ਿਲਮ 2.0 ਬਾਕਸ ਆਫਿਸ 'ਤੇ ਬਹੁਤ ਵਧੀਆ ਕਮਾਈ ਕਰ ਰਹੀ ਹੈ। ਫਿਲਮ ਦੇ ਹਿੰਦੀ ਵਰਜ਼ਨ ਨੇ 9 ਦਿਨ ਦੇ ਅੰਦਰ 154 ਕਰੋੜ 75 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਦੇ ਪਹਿਲੇ ਹਫ਼ਤੇ ਤੋਂ ਬਾਅਦ ਫਿਲਮ ਦੀ ਕਮਾਈ ਦੀ ਰਫ਼ਤਾਰ ਥੋੜੀ ਹੋਲੀ ਹੋ ਗਈ ਸੀ ਪਰ ਸ਼ਨੀਵਾਰ ਨੂੰ ਮੂਵੀ ਨੇ ਫਿਰ ਇਕ ਵਾਰ ਕਮਾਈ ਦੀ ਗਤੀ ਪ੍ਰਾਪਤ ਕੀਤੀ ਹੈ ਅਤੇ ਇਸ ਦਿਨ ਫਿਲਮ ਨੇ 9 ਕਰੋੜ 15 ਲੱਖ ਰੁਪਏ ਦਾ ਕਾਰੋਬਾਰ ਹੈ। [caption id="attachment_226864" align="aligncenter" width="194"] 2.0 ਨੇ ਪਾਰ ਕੀਤਾ 150 ਕਰੋੜ ਦਾ ਅੰਕੜਾ, ਇੰਨ੍ਹਾਂ ਹੋਇਆ ਬਿਜਨੈੱਸ[/caption] ਫਿਲਮ ਦੀ ਕਮਾਈ ਦੇ ਅੰਕੜੇ ਦੀ ਸੂਚੀ ਨੂੰ ਤਰਾਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਤੇ ਸਾਂਝਾ ਕੀਤਾ ਹੈ। ਫ਼ਿਲਮ ਦੇ ਹਿੰਦੀ ਵਰਜ਼ਨ ਤੋਂ 200 ਕਰੋੜ ਰੁਪਏ ਦੀ ਕਮਾਈ ਕਰਨ ਦੀ ਉਮੀਦ ਹੈ।ਫਿਲਮ 'ਚ ਅਕਸ਼ੈ ਕੁਮਾਰ, ਡਾ ਰਿਚਰਡ ਅਤੇ ਕਮੇਨ ਦਾ ਕਿਰਦਾਰ ਕੀਤਾ ਹੈ।ਰਜਨੀਕਾਂਤ ਨੇ ਬਸਿਗਰਨ ਅਤੇ ਰੋਬੋਟ 2.0 ਦੀ ਭੂਮਿਕਾ ਵਿੱਚ ਹਨ। ਡੈਜ਼ੀ ਸ਼ਾਹ ਵੀ ਇਕ ਮਹੱਤਵਪੂਰਨ ਭੂਮਿਕਾ ਹਨ। [caption id="attachment_226863" align="aligncenter" width="300"] 2.0 ਨੇ ਪਾਰ ਕੀਤਾ 150 ਕਰੋੜ ਦਾ ਅੰਕੜਾ, ਇੰਨ੍ਹਾਂ ਹੋਇਆ ਬਿਜਨੈੱਸ[/caption] ਦੱਸ ਦੇਈਏ ਕਿ ਇਹ ਫਿਲਮ ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਹੈ।ਇਹ ਫਿਲਮ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਮੂਵੀ ਹੈ। ਇਹ ਵਿੱਚ ਤਕਨਾਲੋਜੀ ਬਹੁਤ ਵਰਤੋਂ ਕੀਤੀ ਗਈ ਹੈ। ਇਹ ਭਾਰਤੀ ਸਿਨੇਮਾ ਦੁਆਰਾ ਤਿਆਰ ਕੀਤੀ ਪਹਿਲੀ ਫ਼ਿਲਮ ਹੈ, ਜਿਸ ਨੂੰ 3 ਡੀ ਵਿੱਚ ਸ਼ੂਟ ਕੀਤਾ ਗਿਆ ਹੈ। [caption id="attachment_226862" align="aligncenter" width="300"] 2.0 ਨੇ ਪਾਰ ਕੀਤਾ 150 ਕਰੋੜ ਦਾ ਅੰਕੜਾ, ਇੰਨ੍ਹਾਂ ਹੋਇਆ ਬਿਜਨੈੱਸ[/caption] ਹੁਣ ਤਕ ਫਿਲਮਾਂ ਨੂੰ ਪਹਿਲਾਂ ਸਿੰਪਲ ਸ਼ੂਟ ਕੀਤਾ ਜਾਂਦਾ ਸੀ 'ਤੇ ਬਾਅਦ ਵਿੱਚ ਉਨ੍ਹਾਂ ਨੂੰ 3D ਵਿੱਚ ਬਦਲ ਦਿੱਤਾ ਜਾਂਦਾ ਸੀ।ਫਿਲਮ ਤਕਨੀਕੀ ਤੌਰ ਤੇ ਬਹੁਤ ਮਜ਼ਬੂਤ ਹੈ। VFX ਦੀ ਕੁਆਲਿਟੀ ਬਹੁਤ ਵਧਿਆ ਹੈ। ਇਸ ਮੂਵੀ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਹੀ ਘੱਟ ਹੈ। -PTC News