ਪੰਜਾਬ ਵਾਸੀਆਂ ਲਈ ਰਾਹਤ, ਅੱਜ ਰਾਤ ਨਹੀਂ ਲੱਗੇਗਾ ਕਰਫਿਊ
ਸੂਬਾ ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਕ 24 ਦਸੰਬਰ ਰਾਤ ਨੂੰ 10 ਤੋਂ 5 ਵਜੇ ਵਿਚਾਲੇ ਲੱਗਣ ਵਾਲਾ ਕਰਫਿਊ ਲਾਗੂ ਨਹੀਂ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਫਤਿਹਗੜ੍ਹ ਸਾਹਿਬ ’ਚ ਸ਼ਹੀਦ ਜੋੜ ਮੇਲੇ ਦੇ ਸੰਬੰਧ ‘ਚ ਵੀ ਨਾਈਟ ਕਰਫਿਊ ’ਚ ਢਿੱਲ ਦੇ ਹੁਕਮ ਦਿੱਤੇ ਹਨ। ਫਤਿਹਗੜ੍ਹ ਸਾਹਿਬ ’ਚ 25,26,27 ਦਸੰਬਰ ਦੀ ਰਾਤ ਨੂੰ ਕਰਫਿਊ ਨਹੀਂ ਰਹੇਗਾ। ਇਸ ਦੇ ਨਾਲ ਹੀ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ।
ਕਿਸਾਨੀ ਅੰਦੋਲਨ ਪੰਜਾਬ ਦੇ ਭਵਿੱਖ ਦੀ ਲੜਾਈ ਹੈ : ਕੈਪਟਨ ਅਮਰਿੰਦਰ ਸਿੰਘ
ਕ੍ਰਿਸਮਸ ਦੇ ਤਿਉਹਾਰ ’ਤੇ ਚਰਚਾ ਤੇ ਸ਼ਹੀਦ ਜੋੜ ਮੇਲੇ ਦੌਰਾਨ ਗੁਰਦੁਆਰਾ ਸਾਹਿਬ ’ਚ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸੇ ਤਹਿਤ ਇਨਡੋਰ 100 ਅਤੇ ਆਊਟਡੋਰ ’ਚ 250 ਤੋਂ ਜ਼ਿਆਦਾ ਲੋਕ ਇੱਕਠੇ ਨਾ ਹੋਣ। ਇਸ ਦੇ ਨਾਲ-ਨਾਲ ਮੂੰਹ ’ਤੇ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਲਈ ਵੀ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ।
ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਸ਼ਹੀਦੀ ਸਭਾ ਲਈ 25 ਦਸੰਬਰ ਤੋਂ 27 ਤਰੀਕ ਤੱਕ ਫਤਿਹਗੜ ਸਾਹਿਬ ਵਿਖੇ ਰਾਤ ਦਾ ਕਰਫਿ. ਹਟਾ ਦਿੱਤਾ ਜਾਵੇਗਾ।