ਅਗਲੀ ਮਹਾਮਾਰੀ ਕੀਟਾਂ ਦੇ ਵਾਇਰਸ ਤੋਂ ਫੈਲਣ ਦਾ ਖ਼ਤਰਾ: ਵਿਸ਼ਵ ਸਿਹਤ ਸੰਸਥਾ
ਜਨੇਵਾ : ਅਜੇ ਵਿਸ਼ਵ ਪੂਰੀ ਤਰੀਕੇ ਨਾਲ ਕੋਰੋਨਾ ਵਾਇਰਸ ਤੋਂ ਨਹੀਂ ਉਭਰਿਆ ਹੈ। ਅਜੇ ਵੀ ਚੀਨ ਤੇ ਯੂਰਪੀ ਦੇਸ਼ਾਂ ਵਿੱਚ ਮੁੜ ਕੋਰੋਨਾ ਦਾ ਖ਼ਤਰਾ ਵੱਧ ਰਿਹਾ ਹੈ। ਤਕਰੀਬਨ ਦੋ ਸਾਲ ਫੈਲੇ ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦਰਮਿਆਨ ਵਿਸ਼ਵ ਸਿਹਤ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੀ ਮਹਾਮਾਰੀ ਕੀਟਾਂ ਤੋਂ ਪੈਦਾ ਹੋਣ ਵਾਲੇ ਕੀਟਾਣੂਆਂ ਤੋਂ ਪੈਦਾ ਹੋ ਸਕਦੀ ਹੈ, ਜਿਨ੍ਹਾਂ ਵਿੱਚ ਜ਼ੀਕਾ ਅਤੇ ਡੇਂਗੂ ਸ਼ਾਮਲ ਹਨ। ਇਨ੍ਹਾਂ ਐਬਰੋਵਾਇਰਸ, ਖਾਸਕਰ ਏਡੀਜ਼ ਮੱਛਰਾਂ ਦੇ ਕੀਟਾਣੂਆਂ ਦਾ ਕਹਿਰ ਰਫ਼ਤਾਰ ਅਤੇ ਨਤੀਜੇ, ਵਿਸ਼ਵ ਪੱਧਰ ਉਤੇ ਵਧ ਰਹੇ ਹਨ, ਜੋ ਕੁਦਰਤੀ, ਆਰਥਿਕ ਅਤੇ ਸਮਾਜਿਕ ਕਾਰਨਾਂ ਤੋਂ ਪ੍ਰੇਰਿਤ ਹਨ। ਅਰਥਰੋਪੋਡ (ਐਬਰੋਵਾਇਰਸ) ਤੋਂ ਪੈਦਾ ਹੋਣ ਵਾਲੇ ਵਾਇਰਸ, ਜਿਵੇਂ ਕਿ ਪੀਲਾ ਬੁਖਾਰ (ਯੈਲੋ ਫੀਵਰ), ਚਿਕਨਗੁਨੀਆ ਅਤੇ ਜ਼ੀਕਾ ਵਾਇਰਸ ਇਸ ਸਮੇਂ ਉੱਤਰ ਅਮਰੀਕਾ, ਦੱਖਣੀ ਅਮਰੀਕਾ, ਏਸ਼ਿਆਈ ਤੇ ਅਫ਼ਰੀਕਾ ਅਤੇ ਆਸਟਰੇਲਿਆਈ ਇਲਾਕਿਆਂ ਵਿੱਚ ਮੌਜੂਦਾ ਜਨਤਕ ਸਿਹਤ ਖ਼ਤਰੇ ਹਨ, ਜਿੱਥੇ ਲਗਪਗ 3.9 ਅਰਬ ਲੋਕ ਰਹਿੰਦੇ ਹਨ। ਡਬਲਿਊਐੱਚਓ ਮੁਤਾਬਕ ਹਰ ਸਾਲ 130 ਮੁਲਕਾਂ ਵਿੱਚ 39 ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਜਦਕਿ ਜ਼ੀਕਾ ਵਾਇਰਸ, ਜਿਹੜਾ ਕਿ 2016 ਵਿੱਚ ਫੈਲਿਆ ਸੀ, ਘੱਟੋ ਘੱਟ 89 ਮੁਲਕਾਂ ਵਿੱਚ ਪਾਇਆ ਗਿਆ ਹੈ। ਪੀਲਾ ਬੁਖਾਰ 40 ਦੇਸ਼ਾਂ ਵਿੱਚ ਫੈਲਣ ਦਾ ਵੱਡਾ ਖ਼ਤਰਾ ਹੈ, ਜਿਹੜਾ ਕਿ ਪੀਲੀਆ ਦਿਮਾਗੀ ਖੂਨ ਰਿਸਣ ਅਤੇ ਮੌਤ ਦਾ ਕਾਰਨ ਬਣਦਾ ਹੈ। ਚਿਕਨਗੁਨੀਆ ਇਸ ਸਮੇਂ 115 ਮੁਲਕਾਂ ਵਿੱਚ ਮੌਜੂਦ ਹੈ ਅਤੇ ਇਹ ਅਪਾਹਜਤਾ ਅਤੇ ਗਠੀਏ ਦਾ ਕਾਰਨ ਬਣਦਾ ਹੈ। ਇਹ ਵੀ ਪੜ੍ਹੋ : ਦਾਣਾ ਮੰਡੀ 'ਚ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਵਸੂਲੀ ਨਹੀਂ ਹੋਵੇਗੀ ਬਰਦਾਸ਼ਤ : ਬ੍ਰਮ ਸ਼ੰਕਰ ਜਿੰਪਾ