Sun, Oct 18, 2026
Whatsapp

ਸ਼ਰਾਬੀ ਭਜਾ ਕੇ ਲਿਆ ਗਿਆ ਰੋਡਵੇਜ਼ ਦੀ ਬੱਸ, ਵੀਡੀਓ ਹੋ ਰਹੀ ਵਾਇਰਲ

Reported by:  PTC News Desk  Edited by:  Pardeep Singh -- March 20th 2022 02:57 PM -- Updated: March 20th 2022 03:00 PM
ਸ਼ਰਾਬੀ ਭਜਾ ਕੇ ਲਿਆ ਗਿਆ ਰੋਡਵੇਜ਼ ਦੀ ਬੱਸ, ਵੀਡੀਓ ਹੋ ਰਹੀ ਵਾਇਰਲ

ਸ਼ਰਾਬੀ ਭਜਾ ਕੇ ਲਿਆ ਗਿਆ ਰੋਡਵੇਜ਼ ਦੀ ਬੱਸ, ਵੀਡੀਓ ਹੋ ਰਹੀ ਵਾਇਰਲ

ਚੰਡੀਗੜ੍ਹ: ਸੋਸ਼ਲ ਮੀਡੀਆ ਦੀ ਉੱਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀ਼ਡੀਓ ਵਿੱਚ ਵੇਖਿਆ ਜਾ ਸਕਦਾ ਹੈ ਇਕ ਸ਼ਰਾਬੀ ਰੋਡਵੇਜ਼ ਦੀ ਬੱਸ ਭਜਾ ਕੇ ਲੈ ਜਾਂਦਾ ਹੈ।ਇਹ ਘਟਨਾ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੀ ਹੈ। ਰੋਡਵੇਜ਼ ਦੀ ਇੱਕ ਬੱਸ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਘਟਨਾ ਦੀਆਂ ਦੋ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਹਨ। ਡਰਾਈਵਰ ਰੋਡਵੇਜ਼ ਦੀ ਬੱਸ 'ਤੇ ਕਾਬੂ ਨਹੀਂ ਪਾ ਰਿਹਾ ਹੈ। ਸੜਕ 'ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਜਦੋਂ ਬੱਸ ਬਿਜਲੀ ਦੇ ਖੰਬੇ ਨਾਲ ਟਕਰਾਉਂਦੀ ਹੈ ਅਤੇ ਉਸ ਤੋਂ ਬਾਅਦ ਹੀ ਬੱਸ ਰੁਕਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬੱਸ ਸਟੈਂਡ ਦੇ ਅੰਦਰ ਬੱਸਾਂ ਦੀ ਸਫ਼ਾਈ ਕੀਤੀ ਜਾ ਰਹੀ ਸੀ। ਇੱਕ ਸ਼ਰਾਬੀ ਸਫਾਈ ਕਰਮਚਾਰੀ ਨੇ ਦੁਪਹਿਰ ਕਰੀਬ 2.30 ਵਜੇ ਬੱਸ ਨੂੰ ਸਟਾਰਟ ਕੀਤਾ ਅਤੇ ਬਾਹਰ ਭਜਾ ਕੇ ਲੈ ਗਿਆ।ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੈ ਜੋ ਵਾਇਰਲ ਹੋ ਰਹੀ ਹੈ।ਸੜਕ ਉੱਤੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਹ ਵੀ ਪੜ੍ਹੋ:ਵਿਆਹੁਤਾ ਔਰਤ ਤੇ ਕੁਆਰੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK