Rohit Sharma: ਰੋਹਿਤ ਸ਼ਰਮਾ ਅੰਤਰਰਾਸ਼ਟਰੀ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ 200 ਛੱਕੇ ਪੂਰੇ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਸੁਪਰ-8 ਮੈਚ 'ਚ ਆਸਟ੍ਰੇਲੀਆ ਨਾਲ ਮੈਚ ਤੋਂ ਪਹਿਲਾਂ ਰੋਹਿਤ ਨੇ ਆਪਣੇ ਅੰਤਰਰਾਸ਼ਟਰੀ ਟੀ-20 ਕਰੀਅਰ 'ਚ 195 ਛੱਕੇ ਲਗਾਏ ਸਨ ਪਰ ਹੁਣ ਆਸਟ੍ਰੇਲੀਆ ਖਿਲਾਫ ਮੈਚ 'ਚ 5 ਛੱਕੇ ਲਗਾਉਣ ਤੋਂ ਬਾਅਦ ਉਨ੍ਹਾਂ ਨੇ 200 ਛੱਕਿਆਂ ਦਾ ਅੰਕੜਾ ਛੂਹ ਲਿਆ ਹੈ। ਇਸ ਮੈਚ 'ਚ ਰੋਹਿਤ ਨੇ ਮਿਸ਼ੇਲ ਸਟਾਰਕ ਦੇ ਓਵਰ 'ਚ 4 ਛੱਕੇ ਅਤੇ 1 ਚੌਕਾ ਲਗਾ ਕੇ ਕੁੱਲ 29 ਦੌੜਾਂ ਬਣਾਈਆਂ। ਆਸਟ੍ਰੇਲੀਆ ਖਿਲਾਫ ਇਸੇ ਮੈਚ 'ਚ ਰੋਹਿਤ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਭਾਰਤ ਲਈ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਬਣਾਇਆ ਹੈ।200 ਛੱਕੇ ਪੂਰੇ ਕੀਤੇਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਕਾਫੀ ਸਮਾਂ ਪਹਿਲਾਂ ਆਪਣੇ ਨਾਂ ਕੀਤਾ ਸੀ। ਰੋਹਿਤ ਸ਼ਰਮਾ ਨੇ ਆਪਣੇ ਕਰੀਅਰ ਦੇ 157ਵੇਂ ਟੀ-20 ਮੈਚ 'ਚ 200 ਛੱਕੇ ਲਗਾਉਣ ਦਾ ਰਿਕਾਰਡ ਬਣਾਇਆ ਹੈ। ਇਸ ਸੂਚੀ 'ਚ ਦੂਜੇ ਸਥਾਨ 'ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਹਨ, ਜਿਨ੍ਹਾਂ ਨੇ ਹੁਣ ਤੱਕ 173 ਛੱਕੇ ਲਗਾਏ ਹਨ। ਤੀਜੇ ਨੰਬਰ 'ਤੇ ਮੌਜੂਦ ਜੋਸ ਬਟਲਰ ਉਸ ਤੋਂ ਕਾਫੀ ਪਿੱਛੇ ਹਨ, ਜਿਨ੍ਹਾਂ ਨੇ ਹੁਣ ਤੱਕ 137 ਛੱਕੇ ਲਗਾਏ ਹਨ। ਜੇਕਰ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਦੀ ਗੱਲ ਕਰੀਏ ਤਾਂ ਉਹ ਹਨ ਸੂਰਿਆਕੁਮਾਰ ਯਾਦਵ। ਸੂਰਿਆਕੁਮਾਰ ਨੇ ਹੁਣ ਤੱਕ 66 ਮੈਚਾਂ 'ਚ 129 ਛੱਕੇ ਲਗਾਏ ਹਨ।ਭਾਰਤ ਲਈ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜੇਆਸਟ੍ਰੇਲੀਆ ਖਿਲਾਫ ਸੁਪਰ-8 ਮੈਚ 'ਚ ਵਿਰਾਟ ਕੋਹਲੀ ਭਾਵੇਂ ਜਲਦੀ ਆਊਟ ਹੋ ਗਏ ਪਰ ਰੋਹਿਤ ਸ਼ਰਮਾ ਸ਼ਾਨਦਾਰ ਫਾਰਮ 'ਚ ਨਜ਼ਰ ਆਏ। ਉਸਨੇ ਲਗਾਤਾਰ ਚੌਕੇ ਅਤੇ ਛੱਕੇ ਲਗਾਏ ਅਤੇ ਸਿਰਫ 19 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜੋ ਕਿ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਕਿਸੇ ਭਾਰਤੀ ਬੱਲੇਬਾਜ਼ ਦੁਆਰਾ ਬਣਾਇਆ ਗਿਆ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਉਸ ਤੋਂ ਪਹਿਲਾਂ ਕੇਐੱਲ ਰਾਹੁਲ ਨੇ 2021 ਵਿਸ਼ਵ ਕੱਪ 'ਚ 18 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ ਸੀ। ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਅਜੇ ਵੀ ਯੁਵਰਾਜ ਸਿੰਘ ਦੇ ਨਾਂ ਹੈ, ਜਿਸ ਨੇ 2007 ਵਿਸ਼ਵ ਕੱਪ 'ਚ ਸਿਰਫ 12 ਗੇਂਦਾਂ 'ਚ 50 ਦੌੜਾਂ ਪੂਰੀਆਂ ਕੀਤੀਆਂ ਸਨ।