ਇਸ ਦਿਨ ਰਿਲੀਜ਼ ਹੋਵੇਗੀ ਸਰਦੂਲ ਸਿਕੰਦਰ ਦੀ ਆਖਰੀ ਫਿਲਮ 'PR'
ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਮਹਾਨ ਫਨਕਾਰ ਤੇ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ (Sardul Sikandar)ਦੇ ਕਰੀਅਰ ਦੀ ਆਖ਼ਰੀ ਫ਼ਿਲਮ 'PR' ਜਲਦ (Film PR) ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀਆਂ ਚਰਚਾਵਾਂ ਵਿਚਕਾਰ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਵਿਚ ਸਰਦੂਲ ਸਾਹਿਬ ਨੂੰ ਵੀ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਫਿਲਮ 13 ਮਈ ਨੂੰ ਫ਼ਿਲਮ ਰਿਲੀਜ਼ ਕੀਤੀ ਜਾਵੇਗੀ। ਸਰਦੂਲ ਸਿਕੰਦਰ ਦੇ ਬੇਟੇ ਅਲਾਪ ਸਿਕੰਦਰ ਨੇ ਸਰਦੂਲ ਸਿਕੰਦਰ ਨੂੰ ਕ੍ਰੇਡਿਟ ਦਿੰਦੇ ਹੋਏ ਕੁਝ ਸ਼ਬਦ ਸ਼ੇਅਰ ਕੀਤੇ ਹਨ। ਸਰਦੂਲ ਸਿਕੰਦਰ ਦੇ ਬੇਟੇ ਅਲਾਪ ਸਿਕੰਦਰ ਨੇ ਲਿਖਿਆ ਹੈ ਕਿ ਤੁਹਾਡੀ ਸਭ ਦੀ ਅਤੇ ਡੇਡ ਦੀ ਬੜੀ ਦੇਰ ਤੋਂ ਰੀਝ ਸੀ ਕਿ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਅਤੇ ਸਰਦੂਲ ਸਿਕੰਦਰ ਦੁਬਾਰਾ ਕੋਈ ਫਿਲਮ ਇਕੱਠੇ ਕੀਤੀ ਜਾਵੇ। ਇਨ੍ਹਾਂ ਦੀਆਂ ਪਹਿਲੀਆਂ ਪੰਜ ਫ਼ਿਲਮਾਂ 'ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ ਤੇ ਮੇਰਾ ਪਿੰਡ ਮਾਈ ਹੋਮ' ਤੁਹਾਡੇ ਦਿਲਾਂ ਵਿੱਚ ਤੁਹਾਡੇ ਘਰਾਂ ਵਿੱਚ ਖਾਸ ਜਗ੍ਹਾ ਬਣਾ ਚੁੱਕੀਆਂ ਹਨ। ਇਹ ਵੀ ਪੜ੍ਹੋ: ਸਪਨਾ ਚੌਧਰੀ ਪਹਿਲੇ ਕਮਾਉਂਦੀ ਸੀ ਹਜ਼ਾਰਾਂ ਰੁਪਏ, ਹੁਣ 2-3 ਘੰਟੇ ਦੀ ਫੀਸ ਜਾਣ ਕੇ ਉੱਡ ਜਾਣਗੇ ਹੋਸ਼! ਉਮੀਦ ਹੈ ਕਿ ਇਹ ਫਿਲਮ ਵੀ ਬਾਕੀਆਂ ਫ਼ਿਲਮਾਂ ਵਾਂਗ ਸਾਡੀ ਇਸ ਜੋੜੀ ਦੀ ਨਵੀਂ ਫ਼ਿਲਮ 'PR' ਨੂੰ ਵੀ ਬੇਸ਼ੁਮਾਰ ਪਿਆਰ ਮਿਲੇਗੀ। ਇਸ ਫ਼ਿਲਮ 'ਚ ਸਰਦੂਲ ਸਿਕੰਦਰ ਤੇ ਅਮਰ ਨੂਰੀ ਤੋਂ ਇਲਾਵਾ ਹਰਭਜਨ ਮਾਨ , ਕਰਮਜੀਤ ਅਨਮੋਲ ਤੇ ਕਈ ਹੋਰ ਕਿਰਦਾਰ ਨਜ਼ਰ ਆਉਣਗੇ। ਗੌਰਤਲਬ ਹੈ ਕਿ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਦੌਰਾਨ ਸਰਦੂਲ ਸਿਕੰਦਰ(60) ਨੇ ਆਖਰੀ ਸਾਹ ਲਏ ਸਨ। ਆਪਣੀ ਪਤਨੀ ਅਮਰ ਨੂਰੀ ਨਾਲ ਉਨ੍ਹਾਂ ਦੀ ਜੋੜੀ ਮੰਚ ’ਤੇ ਅਕਸਰ ਕਾਫ਼ੀ ਵਾਹੋਵਾਹੀ ਲੁੱਟਦੀ ਸੀ। ਉਨ੍ਹਾਂ ਦੋਹਾਂ ਨੇ ਦੇਸ਼-ਵਿਦੇਸ਼ਾਂ ਵਿੱਚ ਜਾ ਕੇ ਕਈ ਸ਼ੋਅ ਕੀਤੇ। ਸਰਦੂਲ ਸਿਕੰਦਰ 50 ਦੇ ਕਰੀਬ ਮਿਊਜ਼ਿਕ ਐਲਬਮਾਂ ਬਣਾ ਚੁੱਕੇ ਹਨ ਅਤੇ ਪੰਜਾਬੀ ਗਾਇਕੀ ’ਚ ਉਨ੍ਹਾਂ ਦੀ ਆਪਣੀ ਇੱਕ ਜਗ੍ਹਾ ਸੀ। ਗਾਇਕ ਅਤੇ ਅਦਾਕਾਰ ਸਰਦੂਲ ਸਿਕੰਦਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਲੰਬੇ ਸਮੇਂ ਤੱਕ ਸਰਗਰਮ ਰਹੇ ਸਨ। 1980ਵਿਆਂ ਵਿੱਚ ਉਨ੍ਹਾਂ ਦੀ ਐਲਬਮ ਰੋਡਵੇਜ਼ ਦੀ ਲਾਰੀ ਕਾਫ਼ੀ ਮਕਬੂਲ ਹੋਈ। ਉਨ੍ਹਾਂ ਕਈ ਪੰਜਾਬੀ ਫਿਲਮਾਂ ਵਿੱਚ ਵੀ ਐਕਟਿੰਗ ਕੀਤੀ, ਇਨ੍ਹਾਂ ਵਿੱਚ ਜੱਗਾ ਡਾਕੂ ਕਾਫ਼ੀ ਮਸ਼ਹੂਰ ਹੋਈ। -PTC News