ਚੀਨ 'ਚ ਕੋਰੋਨਾ ਨੇ ਮਚਾਈ ਤਬਾਹੀ, ਸ਼ਿੰਘਾਈ 'ਚ ਨਵੀਂ ਲਹਿਰ 'ਚ ਪਹਿਲੀ ਵਾਰ 3 ਲੋਕਾਂ ਦੀ ਮੌਤ
ਚੰਡੀਗੜ੍ਹ: ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇੱਥੇ ਸ਼ੰਘਾਈ ਵਿੱਚ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਵਿੱਚ ਪਹਿਲੀ ਮੌਤ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਸ਼ੰਘਾਈ 'ਚ ਤਿੰਨ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਉਨ੍ਹਾਂ ਦੀ ਉਮਰ 89 ਤੋਂ 91 ਸਾਲ ਦੇ ਵਿਚਕਾਰ ਹੈ ਅਤੇ ਉਹ ਪਹਿਲਾਂ ਹੀ ਕਿਸੇ ਬੀਮਾਰੀ ਤੋਂ ਪੀੜਤ ਸਨ। 25 ਮਿਲੀਅਨ ਦੀ ਆਬਾਦੀ ਵਾਲੇ ਸ਼ੰਘਾਈ ਵਿੱਚ ਤਾਲਾਬੰਦੀ ਹੈ। ਅਜਿਹੇ 'ਚ ਲੋਕ ਘਰਾਂ 'ਚ ਕੈਦ ਰਹਿਣ ਲਈ ਮਜਬੂਰ ਹਨ। ਮੌਜੂਦਾ ਪ੍ਰਕੋਪ ਦੇ ਦੌਰਾਨ ਪਹਿਲੀ ਵਾਰ ਚੀਨ ਦੇ ਸ਼ੰਘਾਈ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਮੌਤ ਦੀ ਰਿਪੋਰਟ ਕੀਤੀ ਗਈ ਹੈ। 17 ਅਪ੍ਰੈਲ ਨੂੰ ਸ਼ੰਘਾਈ ਵਿੱਚ ਕੋਰੋਨਾ ਦੇ 19,831 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਯਾਨੀ 16 ਅਪ੍ਰੈਲ ਨੂੰ 21,582 ਮਾਮਲੇ ਦਰਜ ਕੀਤੇ ਗਏ ਸਨ। ਇਹ ਵੀ ਪੜ੍ਹੋ: ਲੱਖਾਂ ਰੁਪਏ ਗਹਿਣੇ ਤੇ ਨਕਦੀ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ ਚੀਨ ਵਿੱਚ ਜ਼ੀਰੋ ਕੋਵਿਡ ਨੀਤੀ ਲਾਗੂ ਹੈ। ਸ਼ੰਘਾਈ ਸਮੇਤ ਕਈ ਸ਼ਹਿਰਾਂ 'ਚ ਲਾਕਡਾਊਨ ਦੀ ਸਥਿਤੀ ਕਾਰਨ ਕਰੋੜਾਂ ਲੋਕ ਘਰਾਂ 'ਚ ਕੈਦ ਹਨ। ਇਕੱਲੇ ਸ਼ੰਘਾਈ ਵਿਚ ਹੀ ਲਗਭਗ 25 ਮਿਲੀਅਨ ਲੋਕ ਆਪਣੇ ਘਰਾਂ ਵਿਚ ਕੈਦ ਰਹਿਣ ਲਈ ਮਜਬੂਰ ਹਨ। ਨਵੀਂ ਲਹਿਰ ਤੋਂ ਬਾਅਦ ਪਹਿਲੀ ਵਾਰ ਸ਼ੰਘਾਈ 'ਚ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਦੀ ਸੂਚਨਾ ਮਿਲੀ ਹੈ। ਤਿੰਨ ਮਰੀਜ਼ਾਂ ਦੀ ਮੌਤ ਕਾਰਨ ਸਿਹਤ ਵਿਭਾਗ ਦੀ ਚਿੰਤਾ ਵੀ ਵਧ ਗਈ ਹੈ, ਜਦਕਿ ਲੋਕਾਂ ਵਿਚ ਡਰ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2019 'ਚ ਵੁਹਾਨ 'ਚ ਕੋਰੋਨਾ ਮਹਾਂਮਾਰੀ ਫੈਲਣ ਤੋਂ ਬਾਅਦ ਸ਼ੰਘਾਈ ਹੁਣ ਤੱਕ ਦਾ ਸਭ ਤੋਂ ਵੱਧ ਸੰਕਰਮਿਤ ਸ਼ਹਿਰ ਬਣ ਗਿਆ ਹੈ। 17 ਅਪ੍ਰੈਲ ਨੂੰ ਸ਼ੰਘਾਈ ਵਿੱਚ ਕੋਰੋਨਾ ਦੇ 19,831 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 21,582 ਮਾਮਲੇ ਦਰਜ ਕੀਤੇ ਗਏ ਸਨ। ਹਾਲਾਂਕਿ ਇਨ੍ਹਾਂ ਲੋਕਾਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਦੇਖੇ ਗਏ ਹਨ। ਇਸ ਦੇ ਨਾਲ ਹੀ, ਕੋਰੋਨਾ ਦੇ ਲੱਛਣਾਂ ਵਾਲੇ 2,417 ਨਵੇਂ ਮਰੀਜ਼ ਮਿਲੇ ਹਨ। ਹਾਲਾਂਕਿ ਸ਼ਨੀਵਾਰ ਨੂੰ ਅਜਿਹੇ 3,238 ਮਾਮਲੇ ਸਾਹਮਣੇ ਆਏ। ਦੱਸਿਆ ਜਾ ਰਿਹਾ ਹੈ ਕਿ 10 ਮਾਰਚ ਤੋਂ ਚੀਨ ਵਿੱਚ 20 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ 2019 'ਚ ਵੁਹਾਨ 'ਚ ਕੋਰੋਨਾ ਫੈਲਣ ਤੋਂ ਬਾਅਦ ਸ਼ੰਘਾਈ ਹੁਣ ਤੱਕ ਦਾ ਸਭ ਤੋਂ ਵੱਧ ਸੰਕਰਮਿਤ ਸ਼ਹਿਰ ਬਣ ਗਿਆ ਹੈ। -PTC News