Advertisment

ਕਾਂਗਰਸ ਛੱਡ ਟੀਐੱਮਸੀ 'ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ

author-image
Manu Gill
New Update
ਕਾਂਗਰਸ ਛੱਡ ਟੀਐੱਮਸੀ 'ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ
Advertisment
ਪੱਛਮੀ ਬੰਗਾਲ : 90 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਸ਼ਤਰੂਘਨ ਸਿਨਹਾ (Shatrughan Sinha)ਦੀ ਅਦਾਕਾਰੀ ਨੂੰ ਲੋਕ ਅੱਜ ਵੀ ਪਸੰਦ ਕਰਦੇ ਹਨ। ਉਨ੍ਹਾਂ ਨੇ ਲੋਕ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਕੇ ਰੱਖੀ ਹੈ ਪਰ ਇਸ ਅਦਾਕਾਰ ਨੇ ਕਈ ਸਾਲ ਪਹਿਲਾਂ ਆਪਣੇ ਫ਼ਿਲਮੀ ਕਰੀਅਰ ਨੂੰ ਅਲਵਿਦਾ ਬੋਲ ਦਿੱਤਾ। ਫ਼ਿਲਮੀ ਦੁਨੀਆ ਤੋਂ ਵੱਖ ਹੋਣ ਤੋਂ ਬਾਅਦ ਇਸ ਅਦਾਕਾਰ ਨੇ ਰਾਜਨੀਤੀ ਵਿਚ ਕਦਮ ਰੱਖੇ। ਸ਼ਤਰੂਘਨ ਸਿਨਹਾ (Shatrughan Sinha) ਨੇ ਸਿਆਸਤ ਵਿੱਚ ਆਪਣੇ ਕਦਮ ਭਾਰਤੀ ਜਨਤਾ ਪਾਰਟੀ ਰਾਹੀਂ ਰੱਖੇ।
Advertisment
ਕਾਂਗਰਸ ਛੱਡ ਟੀਐੱਮਸੀ 'ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ ਦੱਸ ਦੇਈਏ ਕਿ ਹੁਣ ਤੱਕ ਸ਼ਤਰੂਘਨ ਸਿਨਹਾ (Shatrughan Sinha)ਨੇ ਕਾਂਗਰਸ ਨੇਤਾ ਵਜੋਂ ਕੰਮ ਕੀਤਾ ਹੈ ਪਰ ਹੁਣ ਕਾਂਗਰਸ ਨੂੰ ਅਲਵਿਦਾ ਬੋਲ ਦਿੱਤਾ ਹੈ। ਹੁਣ ਸ਼ਤਰੂਘਨ ਸਿਨਹਾ ਟੀਐੱਮਸੀ (ਆਲ ਇੰਡੀਆ ਤ੍ਰਿਣਮੂਲ ਕਾਂਗਰਸ) ਵਿੱਚ ਸ਼ਾਮਲ ਹੋ ਗਏ ਹਨ। ਸ਼ਤਰੂਘਨ ਸਿਨਹਾ (Shatrughan Sinha) ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਦੀਦੀ (Mamata Banerjee) ਦੀ ਪਾਰਟੀ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਦੱਸ ਦੇਈਏ ਕਿ ਇਸ ਦੀ ਜਾਣਕਾਰੀ ਖ਼ੁਦ ਮਮਤਾ ਬੈਨਰਜੀ (Mamata Banerjee) ਨੇ ਟਵੀਟ ਕਰ ਕੇ ਦਿੱਤੀ ਹੈ। ਇਸ 'ਤੇ ਅਦਾਕਾਰ ਦੇ ਪ੍ਰਸ਼ੰਸਕ ਵੀ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਾਂਗਰਸ ਛੱਡ ਟੀਐੱਮਸੀ 'ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ ਮਮਤਾ ਬੈਨਰਜੀ (Mamata Banerjee) ਨੇ ਟਵੀਟ ਕੀਤਾ, 'ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਾਬਕਾ ਕੇਂਦਰੀ ਮੰਤਰੀ ਸ਼ਤਰੂਘਨ ਸਿਨਹਾ (Shatrughan Sinha) ਆਲ ਇੰਡੀਆ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਉਹ ਲੋਕ ਸਭਾ ਚੋਣਾਂ ਵਿੱਚ ਆਸਨਸੋਲ ਤੋਂ ਸਾਡੇ ਉਮੀਦਵਾਰ ਹੋਣਗੇ'। ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਿਆ ਹੈ। ਦੱਸ ਦੇਈਏ ਕਿ ਆਸਨਸੋਲ ਬਾਬੁਲ ਸੁਪ੍ਰਿਓ ਦੀ ਸੀਟ ਰਹੀ ਹੈ ਪਰ ਹੁਣ ਇਹ ਸੀਟ ਉਸ ਦੇ ਹੱਥੋਂ ਨਿਕਲਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਤਰੂਘਨ ਸਿਨਹਾ (Shatrughan Sinha) ਕਾਂਗਰਸ ਦੇ ਉਮੀਦਵਾਰ ਸਨ। ਹਾਲਾਂਕਿ, ਵਿਧਾਨ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ, ਉਹ ਹੁਣ ਕਾਂਗਰਸ ਛੱਡ ਕੇ ਟੀਐੱਮਸੀ (ਆਲ ਇੰਡੀਆ ਤ੍ਰਿਣਮੂਲ ਕਾਂਗਰਸ) ਵਿੱਚ ਸ਼ਾਮਲ ਹੋ ਗਏ ਹਨ। ਸ਼ਤਰੂਘਨ ਸਿਨਹਾ (Shatrughan Sinha) ਦੇ ਇਸ ਫ਼ੈਸਲੇ 'ਤੇ ਲੋਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ ਨਾਲ ਹੀ ਆਸਨਸੋਲ ਦੇ ਲੋਕ ਵੀ ਇਸ 'ਤੇ ਆਪਣਾ ਉਤਸ਼ਾਹ ਜ਼ਾਹਿਰ ਕਰ ਰਹੇ ਹਨ।
Advertisment
ਕਾਂਗਰਸ ਛੱਡ ਟੀਐੱਮਸੀ 'ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ ਦੱਸਣਯੋਗ ਹੈ ਕਿ ਸ਼ਤਰੂਘਨ ਸਿਨਹਾ (Shatrughan Sinha) ਸਾਲ 2019 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸੀਟ ਨਾ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਹੁਣ ਉਨ੍ਹਾਂ ਨੇ ਕਾਂਗਰਸ ਛੱਡ ਕੇ ਤ੍ਰਿਣਮੂਲ (ਆਲ ਇੰਡੀਆ ਤ੍ਰਿਣਮੂਲ ਕਾਂਗਰਸ) ਦੀ ਹਮਾਇਤ ਕੀਤੀ ਹੈ। ਸ਼ਤਰੂਘਨ ਸਿਨਹਾ (Shatrughan Sinha)2003 ਵਿੱਚ ਵਾਜਪਾਈ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਉਦਯੋਗ ਦੇ ਦਿੱਗਜ ਰਾਜੇਸ਼ ਖੰਨਾ ਖ਼ਿਲਾਫ਼ ਵੀ ਚੋਣ ਲੜੀ ਸੀ। ਇਹ ਵੀ ਪੜ੍ਹੋ: ਅਮਰੀਕੀ ਦੂਤਾਵਾਸ 'ਤੇ ਹੋਇਆ ਵੱਡਾ ਹਮਲਾ, ਇਰਾਕ ਨੇ ਦਾਗੀਆਂ 12 ਮਿਜ਼ਾਈਲਾਂ publive-image -PTC News-
punjabi-news mamata-banerjee tmc shatrughan-sinha shatrughan-sinha-tmc shatrughan-sinha-leaves-congress shatrughan-sinha-joins-tmc
Advertisment

Stay updated with the latest news headlines.

Follow us:
Advertisment