ਸੁਵੀਰ ਸਿੱਧੂ ਬਣੇ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਦੇ ਚੇਅਰਮੈਨ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਸੁਵੀਰ ਸਿੱਧੂ ਨੂੰ ਸੰਸਥਾ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਉਨ੍ਹਾਂ ਦੀ ਚੋਣ ਸਰਬ ਸੰਮਤੀ ਨਾਲ ਹੋਈ। ਦੱਸ ਦੇਈਏ ਕਿ ਸੁਵੀਰ ਸਿੱਧੂ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਚੇਅਰਮੈਨ ਬਣੇ ਹਨ। ਜਾਣਕਾਰੀ ਦੇ ਮੁਤਾਬਿਕ ਅੱਜ ਕੌਂਸਲ ਦੀ ਇਕ ਹੰਗਮੀ ਮੀਟਿੰਗ ਸੱਦੀ ਗਈ ਜਿਸ 'ਚ ਮੌਜੂਦ ਮੈਂਬਰਾਂ ਨੇ ਸੁਵੀਰ ਸਿੱਧੂ ਨੂੰ ਨਵਾਂ ਚੇਅਰਮੈਨ ਚੁਣ ਲਿਆ। ਇਸ ਦੌਰਾਨ ਅਸ਼ੋਕ ਸਿੰਗਲਾ, ਰਣਵੀਰ ਸਿੰਘ ਦਾਖਾ ਤੇ ਸੁਰਿੰਦਰ ਦੱਤ ਸ਼ਰਮਾ ਨੂੰ ਸਹਿ ਚੇਅਰਮੈਨ ਚੁਣਿਆ ਗਿਆ। ਇਸ ਦੌਰਾਨ ਪੀਟੀਸੀ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਵਕੀਲਾਂ ਦੀ ਬੇਹਤਰੀ ਲਈ ਕੰਮ ਕਰਨਗੇ। ਇਥੇ ਇਹ ਵੀ ਦੱਸ ਦੇਈਏ ਸੁਵੀਰ ਸਿੱਧੂ ਪੰਜਾਬ ਦੇ AG ਅਨਮੋਲ ਰਤਨ ਸਿੱਧੂ ਦੇ ਬੇਟੇ ਹਨ। ਇਹ ਵੀ ਪੜ੍ਹੋ : ਵੱਡਾ ਸੌਦਾ: ਐਲਨ ਮਸਕ ਦਾ ਹੋਇਆ ਟਵਿੱਟਰ, ਕੰਪਨੀ ਬੋਰਡ ਨੇ 44 ਅਰਬ ਡਾਲਰ 'ਚ ਵੇਚਣ ਦੀ ਦਿੱਤੀ ਮਨਜ਼ੂਰੀ ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮਹਿੰਦਰਜੀਤ ਯਾਦਵ ਜੋ ਕਿ ਚੇਅਰਮੈਨ ਸਨ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ ਜਿਸ ਕਰਕੇ ਨਵਾਂ ਚੇਅਰਮੈਨ ਚੁਣਨ ਲਈ ਹੰਗਾਮੀ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ਵਿਚ ਸੁਵੀਰ ਸਿੱਧੂ ਨੂੰ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਚੁਣ ਲਿਆ ਗਿਆ ਹੈ। -PTC News