Thu, Sep 17, 2026
Whatsapp

ਨਗਰ-ਨਿਗਮ ਚੋਣਾਂ - ਕਾਂਗਰਸ 'ਚ ਉੱਠੇ ਬਗਾਵਤੀ ਸੁਰ

Reported by:  PTC News Desk  Edited by:  Joshi -- November 27th 2017 03:33 PM
ਨਗਰ-ਨਿਗਮ ਚੋਣਾਂ - ਕਾਂਗਰਸ 'ਚ ਉੱਠੇ ਬਗਾਵਤੀ ਸੁਰ

ਨਗਰ-ਨਿਗਮ ਚੋਣਾਂ - ਕਾਂਗਰਸ 'ਚ ਉੱਠੇ ਬਗਾਵਤੀ ਸੁਰ

ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਗਲਿਆਰਾਂ 'ਚ ਹਲਚਲ ਸ਼ੁਰੂ ਹੋ ਚੁੱਕੀ ਹੈ। ਇਸ 'ਤੇ ਪੰਜਾਬ ਕਾਂਗਰਸ 'ਚ ਵੀ ਬਗਾਵਤ ਦੇ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਇੱਕ ਵਾਰ ਫਿਰ ਕਾਂਗਰਸ ਦਾ ਅੰਦਰੂਨੀ ਕਲੇਸ਼ ਜਗ ਜਾਹਿਰ ਹੋ ਗਿਆ ਹੈ ਅਤੇ ਹੁਣ ਕੌਂਸਲਰ ਦੀ ਟਿਕਟ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਹਾਲਾਤ ਇਹ ਹੋ ਗਈ ਹੈ ਕਿ ਕਈ ਕਾਂਗਰਸੀਆਂ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣਾਂ ਲੜਨ ਦੀ ਚਿਤਾਵਨੀ ਤੱਕ ਦੇ ਦਿੱਤੀ ਹੈ। ਨਗਰ-ਨਿਗਮ ਚੋਣਾਂ - ਕਾਂਗਰਸ 'ਚ ਉੱਠੇ ਬਗਾਵਤੀ ਸੁਰਪੂਰਾ ਮਾਮਲਾ ਕੁਝ ਇੰਝ ਹੈ ਕਿ ਸਿੱਧੂ ਅਤੇ ਬੁਲਾਰੀਆ ਦੇ ਕਾਂਗਰਸ 'ਚ ਆਉਣ ਤੋਂ ਬਾਅਦ ਉਹਨਾਂ ਦੇ "ਖਾਸ" ਸਮਰਥਕਾਂ ਵੱਲੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਦੂਸਰੇ ਪਾਸੇ ਟਕਸਾਲੀ ਕਾਂਗਰਸੀ ਵੀ ਟਿਕਟ 'ਤੇ ਆਪਣਾ ਹੱਕ ਜਤਾ ਰਹੇ ਹਨ। ਹਾਂਲਾਕਿ, ਇਸ 'ਤੇ ਕਾਂਗਰਸੀ ਨੇਤਾ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਟਕਸਾਲੀ ਕਾਂਗਰਸੀਆਂ ਅਤੇ ਹੋਰ ਯੋਗ ਉਮੀਦਵਾਰਾਂ ਨੂੰ ਟਿਕਟ ਜ਼ਰੂਰ ਦਿੱਤੀ ਜਾਵੇਗੀ। —PTC News
Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK