0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਪੰਜਾਬ ਯੂਨੀਵਰਸਿਟੀ ’ਚ 2016 ਤੋਂ ਬਾਅਦ ਪ੍ਰੋਫੈਸਰਾਂ ਦੀ ਰੈਗੂਲਰ ਭਰਤੀ ਨੂੰ ਹਰੀ ਝੰਡੀ ਮਿਲ ਗਈ ਹੈ। ਪੀਯੂ ਅਕਤੂਬਰ-ਨਵੰਬਰ ’ਚ ਅਸਿਸਟੈਂਟ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਪ੍ਰੋਫੈਸਰ ਅਹੁਦਿਆਂ ’ਤੇ ਭਰਤੀ ਕਰਨ ਜਾ ਰਹੀ ਹੈ। ਬੁੱਧਵਾਰ ਨੂੰ ਪੀਯੂ ਸਿੰਡੀਕੇਟ ਨੇ ਪ੍ਰੋਫੈਸਰਾਂ ਦੇ ਖਾਲੀ ਅਹੁਦਿਆਂ ਨੂੰ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਾਰੇ ਵਿਭਾਗਾਂ ਤੋਂ ਖਾਲੀ ਅਸਾਮੀਆਂ ਅਤੇ ਪ੍ਰੋਫੈਸਰਾਂ ਦੀ ਲੋੜ ਦਾ ਡਾਟਾ ਮੰਗਿਆ ਗਿਆ ਸੀ। ਅਕਤੂਬਰ ਦੇ ਅੰਤ ਤੱਕ 85 ਪ੍ਰੋਫੈਸਰਾਂ ਦੀ ਰੈਗੂਲਰ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਸਮੇਂ ਪੀਯੂ ਵਿਚ 1378 ਵਿਚੋਂ ਸਿਰਫ਼ 575 ਅਹੁਦਿਆਂ ’ਤੇ ਹੀ ਰੈਗੂਲਰ ਪ੍ਰੋਫੈਸਰ ਨਿਯੁਕਤ ਹਨ। ਦੱਸ ਦੇਈਏ ਕਿ 58 ਪ੍ਰੋਫੈਸਰਾਂ ਨੂੰ ਹਾਈ ਕੋਰਟ ਦੇ ਆਦੇਸ਼ਾਂ ਤੋਂ ਤੁਰੰਤ ਬਾਅਦ ਸੇਵਾ-ਮੁਕਤ ਕਰ ਦਿੱਤਾ ਹੈ।
Share this article
If you liked this article share it with your friends.they will thank you later