ਯੋ-ਯੋ ਹਨੀ ਸਿੰਘ ਦੇ ਫੈਨਜ਼ ਲਈ ਖੁਸ਼ ਹੋਣ ਦਾ ਸੁਨਹਿਰੀ ਮੌਕਾ, ਕੀਤਾ ਵੱਡਾ ਐਲਾਨ!
ਯੋ-ਯੋ ਹਨੀ ਸਿੰਘ ਦੇ ਫੈਨਜ਼ ਲਈ ਖੁਸ਼ ਹੋਣ ਦਾ ਸੁਨਹਿਰੀ ਮੌਕਾ, ਕੀਤਾ ਵੱਡਾ ਐਲਾਨ!
ਕਈ ਮਹੀਨਿਆਂ ਤੋਂ ਬਾਲੀਵੁੱਡ ਇੰਡਸਟਰੀ 'ਚ ਗਾਇਬ ਰਹਿਣ ਦੇ ਬਾਅਦ ਮਸ਼ਹੂਰ ਰੈਪ ਸਿੰਗਰ ਯੋ ਯੋ ਹਨੀ ਸਿੰਘ ਵਾਪਸੀ ਦੀ ਤਿਆਰੀ ਕਰ ਰਹੇ ਹਨ। ਉਹ ਜਲਦ ਹੀ ਆਪਣਾ ਨਵਾਂ ਗਾਣਾ ਲੈ ਕੇ ਆਉਣ ਲਈ ਤਿਆਰ ਹਨ। ਧਮਾਲਾਂ ਪਾਉਣ ਅਤੇ ਪਵਾਉਣ ਨੂੰ ਤਿਆਰ ਹਨੀ ਸਿੰਘ ਨੇ ਜੈਜ਼ੀ ਬੀ ਦਾ ਗਾਣਾ ਸ਼ੇਅਰ ਕਰਦਿਆਂ ਇਹ ਐਲਾਨ ਕੀਥਾ ਹੈ।
ਉਹਨਾਂ ਕਿਹਾ ਕਿ ਹਨੀ ਸਿੰਘ ਇੰਡੀਅਨ ਮਿਊਜ਼ਿਕ ਇੰਡਸਟਰੀ 'ਚ ਟ੍ਰੈਂਡ ਕਰ ਰਹੇ ਹਨ। ਉਹਨਾਂ ਨੇ ਹਾਲ 'ਚ ਹੀ ਫੇਸਬੁੱਕ 'ਤੇ ਜਦੋਂ ਜੈਜ਼ੀ ਬੀ ਦੇ ਗਾਣੇ ਨੂੰ ਸ਼ੇਅਰ ਕੀਤਾ ਤਾਂ ਉਹਨਾਂ ਕਿਹਾ ਜਲਦ ਹੀ ਉਹਨਾਂ ਦਾ ਨਵਾਂ ਟ੍ਰੈਕ ਵੀ ਆ ਰਾਹ ਹੈ।
ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਦਾ ਇੰਡਸਟਰੀ 'ਚੋਂ ਗਾਇਬ ਹੋਣਾ ਉਹਨਾਂ ਦੇ ਪ੍ਰਸ਼ੰਸਕਾਂ ਲਈ ਕਾਫੀ ਦੁਖਦਾਈ ਖਬਰ ਸੀ। ਹੁਣ ਇਸ ਐਲਾਨ ਤੋਂ ਬਾਅਦ ਉਹਨਾਂ ਦੇ ਫੈਨਜ਼ 'ਚ ਯਕੀਨਨ ਖੁਸ਼ੀ ਦੀ ਲਹਿਰ ਹੈ।
—PTC News