WhatsApp Scam: ਜਿਵੇ ਕੀ ਤੁਹਾਨੂੰ ਪਤਾ ਹੀ ਹੈ। ਵਟਸਐਪ ਦੁਨੀਆ ਦੀ ਸਭ ਤੋਂ ਵੱਡੀ ਮੈਸੇਜਿੰਗ ਐਪ ਹੈ ਜਿਸ ਨੂੰ ਦੁਨੀਆਂ ਦੇ ਅਰਬਾਂ ਲੋਕ ਵਰਤਦੇ ਹਨ। ਅਜਿਹੇ 'ਚ ਹੀ ਜਿਨ੍ਹਾਂ ਹੀ ਇਹ ਪ੍ਰਸਿੱਧ ਅਤੇ ਉਨ੍ਹਾਂ ਹੀ ਇਸਤੇ ਸਭ ਤੋਂ ਵੱਧ ਠੱਗੀ ਦਾ ਖ਼ਤਰਾ ਹੁੰਦਾ ਹੈ। ਵਟਸਐਪ 'ਤੇ ਇਨ੍ਹੀਂ ਦਿਨੀਂ ਸਭ ਤੋਂ ਵੱਡਾ ਘੁਟਾਲਾ ਕਾਲਿੰਗ ਘੁਟਾਲਾ ਹੈ। ਠੱਗ ਅਣਜਾਣ ਨੰਬਰਾਂ ਤੋਂ ਲੋਕਾਂ ਨੂੰ ਵੀਡੀਓ ਕਾਲ ਕਰਦੇ ਹਨ ਅਤੇ ਵੀਡੀਓ ਐਡਿਟ ਕਰਕੇ ਲੋਕਾਂ ਨੂੰ ਬਲੈਕਮੇਲ ਕਰਦੇ ਹਨ। ਅੱਜ ਦੀ ਰਿਪੋਰਟ ਵਿੱਚ, ਅਸੀਂ ਤੁਹਾਨੂੰ WhatsApp ਦੇ ਕੁਝ ਘੁਟਾਲਿਆਂ ਬਾਰੇ ਦੱਸਾਂਗੇ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਵਟਸਐਪ ਘੁਟਾਲਾ ਕੀ ਹੈ?ਵਟਸਐਪ ਘੁਟਾਲਾ ਵੀ ਇੱਕ ਕਿਸਮ ਦੀ ਧੋਖਾਧੜੀ ਹੈ ਜਿਸ ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਬਲੈਕਮੇਲ ਕਰਕੇ ਪੈਸੇ ਲਏ ਜਾਂਦੇ ਹਨ। ਵਟਸਐਪ ਘੁਟਾਲਾ ਦਾ ਸਿਲਸਿਲਾ ਪੂਰੀ ਦੁਨੀਆਂ 'ਚ ਫੈਲਿਆ ਹੋਇਆ ਹੈ ਇਹ ਘੁਟਾਲਾ ਕਿਸੇ ਵੀ ਸਮੇਂ ਕਿਸੇ ਨਾਲ ਵੀ ਹੋ ਸਕਦਾ ਹੈ। ਹਾਲਾਂਕਿ ਭਾਰਤ ਵਿੱਚ ਇਹ ਦੂਜੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਪ੍ਰਚਲਿਤ ਹੈ, ਕਿਉਂਕਿ ਭਾਰਤ ਵਿੱਚ ਵਟਸਐਪ ਉਪਭੋਗਤਾਵਾਂ ਦੀ ਗਿਣਤੀ ਸਭ ਤੋਂ ਵੱਧ ਹੈ। ਵਟਸਐਪ ਘਟਾਲੇ ਤੋਂ ਬਚਣ ਦੇ ਤਰੀਕੇ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ : ਜੇਕਰ ਤੁਹਾਡੀ ਕੋਲ ਵੀ ਕੋਈ ਅਣਜਾਣ ਨੰਬਰਾਂ ਤੋਂ ਕਾਲ ਆਉਂਦੀ ਹੈ ਤਾਂ ਤੁਸੀਂ ਇਸਨੂੰ ਨਾ ਕਰੋ। ਕਿਉਂਕਿ ਅੱਜਕੱਲ੍ਹ ਇਹ ਠੱਗ ਲੋਕਾਂ ਦੇ ਵਟਸਐਪ ਨੰਬਰਾਂ 'ਤੇ ਕਾਫੀ ਕਾਲ ਕਰ ਰਹੇ ਹਨ। ਇਸ ਲਈ ਵਟਸਐਪ 'ਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਜਾਂ ਆਡੀਓ ਕਾਲ ਪ੍ਰਾਪਤ ਨਾ ਕਰੋ। ਅਣਜਾਣ ਲੋਕਾਂ ਤੋਂ ਦੂਰ ਰਹੋ : ਵਟਸਐਪ ਰਾਹੀਂ ਅਣਜਾਣ ਲੋਕਾਂ ਨਾਲ ਆਡੀਓ ਕਾਲ ਅਤੇ ਮੈਸਜ ਤੇ ਗੱਲਬਾਤ ਕਰਨ ਤੋਂ ਬਚੋ। ਕਿਉਂਕਿ ਅੱਜਕਲ ਉਹ ਤੁਹਾਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਤੁਹਾਨੂੰ ਧੋਖਾ ਦੇ ਸਕਦੇ ਹਨ। ਅਜਿਹੇ ਲੋਕਾਂ ਨੂੰ ਤੁਰੰਤ ਬਲਾਕ ਕਰੋ। ਨਿੱਜੀ ਜਾਣਕਾਰੀ ਸਾਂਝੀ ਨਾ ਕਰੋ : ਜੇਕਰ ਤੁਹਾਡੇ ਕੋਲ ਕੋਈ ਵੀ ਕਾਲ ਆਉਂਦੀ ਹੈ ਤਾਂ ਵਟਸਐਪ 'ਤੇ ਕਿਸੇ ਵੀ ਕਾਲਰ ਨਾਲ ਆਪਣੀ ਨਿੱਜੀ ਅਤੇ ਬੈਂਕ ਨਾਲ ਸਬੰਧਤ ਜਾਣਕਾਰੀ ਸਾਂਝੀ ਨਾ ਕਰੋ। ਭਾਵੇਂ ਤੁਸੀਂ ਉਸ ਵਿਅਕਤੀ ਨੂੰ ਜਾਂਦੇ ਹੋਵੋ ਜਾਂ ਨਾਂ ਜਾਂਦੇ ਹੋਵੋ। ਦੋ ਕਾਰਕ ਪ੍ਰਮਾਣਿਕਤਾ ਰੱਖੋ : ਵਟਸਐਪ ਘੁਟਾਲਿਆਂ ਤੋਂ ਬਚਣ ਲਈ, ਆਪਣੀ ਐਪ ਵਿੱਚ 2FA ਨੂੰ ਚਾਲੂ ਰੱਖੋ। ਇਸ ਦਾ ਫਾਇਦਾ ਇਹ ਹੋਵੇਗਾ ਕਿ ਜਦੋਂ ਕੋਈ ਤੁਹਾਡੇ ਵਟਸਐਪ ਅਕਾਊਂਟ 'ਤੇ ਲੌਗਇਨ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਇਹ ਸੰਭਵ ਨਹੀਂ ਹੋਵੇਗਾ। ਐਮਰਜੈਂਸੀ ਤੋਂ ਦੂਰ ਰਹੋ : ਜੇਕਰ ਤੁਹਾਡੇ ਵਟਸਐਪ ਤੇ ਕੋਈ ਵੀ ਐਮਰਜੈਂਸੀ ਮੈਸਜ ਹੁੰਦਾ ਹੈ ਤਾਂ ਇਸਦਾ ਮਤਲਭ ਹੈ ਕੀ ਠੱਗ ਐਮਰਜੈਂਸੀ ਦੇ ਨਾ ਤੇ ਆਮ ਤੌਰ ਬਹਾਨੇ ਮਦਦ ਮੰਗਦੇ ਹਨ। ਉਹ ਮੈਸੇਜ ਜਾਂ ਕਾਲ 'ਤੇ ਕਹਿੰਦੇ ਹਨ ਕਿ ਕਾਲ ਖਤਮ ਹੋ ਗਈ ਹੈ ਅਤੇ ਫੋਨ ਬੰਦ ਹੈ, ਇਸ ਲਈ ਕਿਸੇ ਹੋਰ ਨੰਬਰ ਤੋਂ ਐਮਰਜੈਂਸੀ ਕਾਲ ਕੀਤੀ ਗਈ ਹੈ। ਅਜਿਹੇ ਧੋਖੇਬਾਜ਼ਾਂ ਤੋਂ ਦੂਰ ਰਹੋ। ਲਿੰਕ 'ਤੇ ਕਲਿੱਕ ਕਰਨ ਤੋਂ ਬਚੋ : ਜੇਕਰ ਤੁਹਾਡੇ ਕੋਲ ਕੋਈ ਵੀ ਵੈੱਬ ਲਿੰਕ ਆਉਂਦਾ ਹੈ ਤਾਂ ਇਸ 'ਤੇ ਕਲਿੱਕ ਕਰਨ ਤੋਂ ਬਚੋ। ਲਿੰਕ 'ਤੇ ਕਲਿੱਕ ਕਰਨ ਨਾਲ ਤੁਹਾਡੇ ਫ਼ੋਨ ਵਿੱਚ ਮਾਲਵੇਅਰ ਜਾਂ ਸਪਾਈਵੇਅਰ ਆ ਸਕਦਾ ਹੈ ਅਤੇ ਤੁਹਾਡੀ ਜਾਸੂਸੀ ਕਰਨ ਵਿੱਚ ਮਦਦ ਕਰ ਸਕਦਾ ਹੈ।-ਸਚਿਨ ਜਿੰਦਲ ਦੇ ਸਹਿਯੋਗ ਨਾਲ