Thu, Apr 18, 2024
Whatsapp

ਸ਼ਰਮ ਕਾਰਨ ਕੁੜੀ ਬੁਆਏਫ੍ਰੈਂਡ ਸਾਹਮਣੇ ਨਹੀਂ ਕਰਦੀ ਸੀ ਇਹ ਕੰਮ, ਜਾਣਾ ਪਿਆ ਹਸਪਤਾਲ

Written by  Ravinder Singh -- April 02nd 2022 02:04 PM
ਸ਼ਰਮ ਕਾਰਨ ਕੁੜੀ ਬੁਆਏਫ੍ਰੈਂਡ ਸਾਹਮਣੇ ਨਹੀਂ ਕਰਦੀ ਸੀ ਇਹ ਕੰਮ, ਜਾਣਾ ਪਿਆ ਹਸਪਤਾਲ

ਸ਼ਰਮ ਕਾਰਨ ਕੁੜੀ ਬੁਆਏਫ੍ਰੈਂਡ ਸਾਹਮਣੇ ਨਹੀਂ ਕਰਦੀ ਸੀ ਇਹ ਕੰਮ, ਜਾਣਾ ਪਿਆ ਹਸਪਤਾਲ

ਅਕਸਰ ਮੁੰਡੇ-ਕੁੜੀਆਂ ਇਕ ਦੂਜੇ ਤੋਂ ਖੁਸ਼ ਕਰਨ ਲਈ ਅਜਿਹਾ ਕਰਦੇ ਹਨ ਕਿ ਬਾਅਦ ਵਿੱਚ ਇਸ ਦਾ ਖਮਿਆਜਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ। ਤੁਹਾਡੇ ਕਿਸੇ ਨਾਲ ਸਬੰਧ ਕਿਸੇ ਵੀ ਤਰ੍ਹਾਂ ਦੇ ਹੋਣ ਪਰ ਸਰੀਰ ਨਾਲ ਜਾਇਦਤੀ ਗ਼ੈਰਜ਼ਰੂਰੀ ਹੈ। ਤੁਹਾਡਾ ਸਰੀਰ ਹੀ ਸਭ ਤੋਂ ਵੱਡੀ ਦੌਲਤ ਹੈ। ਇਕ ਕੁੜੀ ਨੂੰ ਸ਼ਰਮ ਕਾਰਨ ਆਪਣੇ ਸਰੀਰ ਦੀ ਗੈਸ ਰੋਕਣ ਕਾਰਨ ਹਸਤਪਤਾਲ ਦਾਖ਼ਲ ਹੋਣਾ ਪਿਆ। ਸੋਸ਼ਲ ਮੀਡੀਆ ਉਤੇ ਉਸ ਨੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਕਹਾਣੀ ਦੱਸੀ ਹੈ। ਉਸ ਦਾ ਕਹਿਣਾ ਹੈ ਕਿ ਉਹ ਅਕਸਰ ਆਪਣੇ ਪ੍ਰੇਮੀ ਦੇ ਸਾਹਮਣੇ 'ਫਾਰਟ' (ਗੈਸ ਰਿਲੀਜ਼ ਕਰਨਾ) ਕਰਨ ਤੋਂ ਬਚਦੀ ਸੀ। ਜ਼ਿਆਦਾ ਸਮਾਂ ਇਸ ਤਰ੍ਹਾਂ ਕਰਨ ਨਾਲ ਪੇਟ ਵਿੱਚ ਦਿੱਕਤ ਹੋ ਗਈ। ਬਾਅਦ ਵਿੱਚ ਹਾਲਾਤ ਇਥੇ ਤੱਕ ਪੁੱਜ ਗਏ ਕਿ ਉਸ ਨੂੰ ਸਰਜਰੀ ਕਰਵਾਉਣੀ ਪਈ। ਸ਼ਰਮ ਕਾਰਨ ਕੁੜੀ ਬੁਆਏਫ੍ਰੈਂਡ ਸਾਹਮਣੇ ਨਹੀਂ ਕਰਦੀ ਸੀ ਇਹ ਕੰਮ, ਜਾਣਾ ਪਿਆ ਹਸਪਤਾਲਇਕ ਰਿਪੋਰਟ ਮੁਤਾਬਕ ਕੁੜੀ ਆਇਰਲੈਂਡ ਦੀ ਰਹਿਣ ਵਾਲੀ ਹੈ। ਹਾਲ ਹੀ ਵਿੱਚ ਉਸ ਨੇ ਆਪਣੇ ਟਿੱਕ-ਟਾਕ ਅਕਾਊਂਟ ਉਤੇ ਇਸ ਘਟਨਾ ਨੂੰ ਦੱਸਦੇ ਹੋਏ ਇਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਦੋ ਮਿਲੀਅਨ ਤੋਂ ਜ਼ਿਆਦਾ ਵਿਊਜ਼ ਦੇ ਨਾਲ ਵਾਇਰਲ ਹੋ ਗਿਆ ਹੈ। ਵੀਡੀਓ ਵਿੱਚ ਕੁੜੀ ਕਹਿੰਦੀ ਹੈ ਕਿ ਉਹ ਤੇ ਉਸ ਦਾ ਪ੍ਰੇਮੀ ਹਮੇਸ਼ਾ ਸਾਥ ਰਹਿੰਦੇ ਸਨ। ਉਸ ਨੂੰ ਆਪਣੇ ਬੁਆਏਫ੍ਰੈਂਡ ਦੇ ਆਸਪਾਸ ਰਹਿਣਾ ਪਸੰਦ ਸੀ ਅਤੇ ਉਸ ਦੇ ਨਾਲ ਰਹਿਣ ਲਈ ਉਹ ਬਹੁਤ ਸਹਿਜ ਮਹਿਸੂਸ ਕਰਦੀ ਸੀ। ਬੁਆਏਫ੍ਰੈਂਡ ਦੇ ਆਸਪਾਸ ਉਹ ਕੋਈ ਵੀ ਅਸਧਾਰਣ ਸਰਗਰਮੀ ਕਰਨ ਤੋਂ ਬਚਦੀ ਸੀ। ਸ਼ਰਮ ਕਾਰਨ ਕੁੜੀ ਬੁਆਏਫ੍ਰੈਂਡ ਸਾਹਮਣੇ ਨਹੀਂ ਕਰਦੀ ਸੀ ਇਹ ਕੰਮ, ਜਾਣਾ ਪਿਆ ਹਸਪਤਾਲਕੁੜੀ ਨੇ ਦੱਸਿਆ ਕਿ ਜ਼ਿਆਦਾਤਰ ਸਮਾਂ ਪ੍ਰੇਮੀ ਨਾਲ ਰਹਿਣ ਕਾਰਨ ਉਹ ਉਸ ਦੇ ਸਾਹਮਣੇ ਫਾਰਟ ਕਰਨ ਤੋਂ ਪਰਹੇਜ ਕਰਦੀ ਸੀ। ਲੰਮੇ ਸਮੇਂ ਤੱਕ ਅਜਿਹਾ ਕਰਦੇ ਰਹਿਣ ਨਾਲ ਉਸ ਨੂੰ ਪੇਟ ਵਿੱਚ ਸਮੱਸਿਆ ਹੋ ਗਈ ਅਤੇ ਨਤੀਜਾ ਇਹ ਹੋਇਆ ਕਿ ਕੁੜੀ ਨੂੰ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ। ਸ਼ਰਮ ਕਾਰਨ ਕੁੜੀ ਬੁਆਏਫ੍ਰੈਂਡ ਸਾਹਮਣੇ ਨਹੀਂ ਕਰਦੀ ਸੀ ਇਹ ਕੰਮ, ਜਾਣਾ ਪਿਆ ਹਸਪਤਾਲਹਸਪਤਾਲ ਤੋਂ ਉਸ ਨੇ ਇਕ ਤਸਵੀਰ ਵੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਗੈਸ ਕਾਰਨ ਉਸ ਦੇ ਪੇਟ ਵਿੱਚ Appendix ਵਿੱਚ ਦਿੱਕਤ ਆ ਗਈ ਸੀ। ਬਾਅਦ ਵਿੱਚ ਉਸ ਨੂੰ ਇਸ ਦਾ ਆਪ੍ਰੇਸ਼ਨ ਕਰਵਾਉਣਾ ਪਿਆ। ਸਿਹਤ ਮਾਹਿਰ ਕਹਿੰਦੇ ਹਨ ਕਿ ਜ਼ਿਆਦਾ ਸਮਾਂ ਗੈਸ ਰੋਕਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ। ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾਦਾਰ ਨਹੀਂ ਲੈ ਕੇ ਜਾ ਸਕਣਗੇ ਹੁਣ ਮੋਬਾਈਲ, ਵਾਕੀ-ਟਾਕੀ ਦੀ ਕਰਨਗੇ ਵਰਤੋਂ


Top News view more...

Latest News view more...