Advertisment

ਪਿੰਡ ਬੱਗਾ 'ਚ ਖ਼ੂਨੀ ਝੜਪ, ਟਰੈਕਟਰਾਂ ਨੂੰ ਲਗਾਈ ਅੱਗ

author-image
Ravinder Singh
Updated On
New Update
ਪਿੰਡ ਬੱਗਾ 'ਚ ਖ਼ੂਨੀ ਝੜਪ, ਟਰੈਕਟਰਾਂ ਨੂੰ ਲਗਾਈ ਅੱਗ
Advertisment
ਤਰਨਤਾਰਨ : ਪਿੰਡ ਬੱਗਾ ਵਿੱਚ ਅੱਜ ਗੁੱਜਰਾਂ ਦੇ ਦੋ ਧੜਿਆਂ ਦਰਮਿਆਨ ਹੋਈ ਲੜਾਈ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਕਈ ਜ਼ਖ਼ਮੀ ਹੋ ਗਏ ਜਿਸ ਕਾਰਨ ਸਥਿਤੀ ਕਾਫੀ ਤਣਾਅਪੂਰਨ ਬਣ ਗਈ। ਜਾਣਕਾਰੀ ਮੁਤਾਬਕ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਬੱਗਾ ਵਿੱਚ ਇਹ ਝਗੜਾ ਨਮਾਜ਼ ਪੜ੍ਹਨ ਨੂੰ ਲੈ ਕੇ ਹੋਇਆ।
Advertisment
ਪਿੰਡ ਬੱਗਾ 'ਚ ਖ਼ੂਨੀ ਝੜਪ, ਇਕ ਔਰਤ ਸਣੇ ਤਿੰਨ ਦੀ ਮੌਤ ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਲਾਲ ਹੁਸੈਨ ਵਾਸੀ ਬੱਗਾ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਪੁਲਿਸ ਘਟਨਾ ਸਥਾਨ ਉਤੇ ਪੁੱਜ ਗਈ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਪਿੰਡ ਬੱਗਾ 'ਚ ਖ਼ੂਨੀ ਝੜਪ, ਇਕ ਔਰਤ ਸਣੇ ਤਿੰਨ ਦੀ ਮੌਤਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪਿੰਡ ਮਹਿਤਾ ਦੇ ਬੱਗਾ ਵਿੱਚ ਗੁੱਜਰਾਂ ਵਿਚਕਾਰ ਖੂਨੀ ਝੜਪ ਹੋ ਗਈ। ਝਗੜਾ ਨਮਾਜ਼ ਪੜ੍ਹਨ ਨੂੰ ਲੈ ਕੇ ਹੋਇਆ ਹੈ। ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਤੇ ਪੁੱਜ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਬੱਗਾ 'ਚ ਖ਼ੂਨੀ ਝੜਪ, ਇਕ ਔਰਤ ਸਣੇ ਤਿੰਨ ਦੀ ਮੌਤਲੋਕਾਂ ਨੇ ਇਕ ਦੂਜੇ ਉਤੇ ਪੱਥਰਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਝਗੜੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ। ਪਿੰਡ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਵੱਡੀ ਗਿਣਤੀ ਵਿੱਚ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।  ਪਿੰਡ ਬੱਗਾ ਵਿਚ ਗੁੱਜਰਾਂ ਦੇ ਦੋ ਧੜਿਆਂ ਵਿਚਕਾਰ ਲੜਾਈ ਹੋਈ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਚੌਕੀ ਟਾਹਲੀ ਸਾਹਿਬ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਟਕਰਾਅ ਦੌਰਾਨ ਲਾਲ ਹੁਸੈਨ (45) ਦੀ ਮੌਤ ਹੋਈ ਹੈ। ਇਸ ਲੜਾਈ ਦੌਰਾਨ ਲਾਠੀਆਂ ਅਤੇ ਇੱਟਾਂ- ਪੱਥਰਾਂ ਦੀ ਵਰਤੋਂ ਕੀਤੀ ਗਈ। ਲੜਾਈ ਵਿਚ ਦੋ ਵਿਅਕਤੀ ਜ਼ਖ਼ਮੀ ਵੀ ਹੋਏ। ਇਸ ਦੌਰਾਨ ਦੋ ਟਰੈਕਟਰਾਂ ਤੇ ਕੁਝ ਛੰਨਾਂ ਨੂੰ ਅੱਗ ਲਗਾ ਕੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਵੱਖ-ਵੱਖ ਥਾਣਿਆਂ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪਿਆ। ਥਾਣਾ ਮੱਤੇਵਾਲ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ। publive-image ਇਹ ਵੀ ਪੜ੍ਹੋ : ਇੱਕੋ ਪਰਿਵਾਰ ਦੇ 11 ਮੈਂਬਰਾਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਮੰਗੀ 'ਇੱਛਾ ਮੌਤ'-
punjabinews latestnews crimenews police-investigation threedead peopleclash
Advertisment

Stay updated with the latest news headlines.

Follow us:
Advertisment