ਫਗਵਾੜਾ 'ਚ ਭਿਆਨਕ ਹਾਦਸਾ ਵਾਪਰਿਆ, ਦੋ ਕੁੜੀਆਂ ਦੀ ਸਥਿਤੀ ਨਾਜ਼ੁਕ
ਫਗਵਾੜਾ 'ਚ ਭਿਆਨਕ ਹਾਦਸਾ ਵਾਪਰਿਆ, ਦੋ ਕੁੜੀਆਂ ਦੀ ਸਥਿਤੀ ਨਾਜ਼ੁਕ
ਫਗਵਾੜਾ: ਸੜਕ ਹਾਦਸੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਫਗਵਾੜਾ ਵਿੱਚ ਸੜਕ ਹਾਦਸੇ ਵਿੱਚ ਐਕਟਿਵਾ ਸਵਾਰ 2 ਲੜਕੀਆਂ ਬੁਰੀ ਤਰ੍ਹਾਂ ਹੋ ਗਈਆ। ਜਖਮੀ ਲੜਕੀਆਂ ਦੀ ਪਹਿਚਾਣ ਆਸ਼ਾ ਤੇ ਤਮੰਨਾ ਵਾਸੀ ਜਮਾਲਪੁਰ ਵੱਜੋ ਹੋਈ ਹੈ। ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਸ਼ਾ ਤੇ ਤਮੰਨਾ ਆਪਣੀ ਐਕਟਿਵਾ ਤੇ ਫਗਵਾੜਾ ਤੋਂ ਜਨਮ ਦਿਨ ਦਾ ਸਮਾਨ ਲੈ ਕੇ ਵਾਪਿਸ ਜਮਾਲਪੁਰ ਜਾ ਰਹੀਆ ਸਨ। ਸਥਾਨਕ ਜਮਾਲਪੁਰ ਨਜਦੀਕ ਮੋਲੀ ਪਹਿਰੇ ਕੋਲ ਪਿਛਿਓ ਤੇਜ ਰਫਤਾਰ ਆ ਰਹੀ ਕਾਰ ਨੇ ਐਕਟਿਵਾ ਨੂੰ ਬੂਰੀ ਤਰਾਂ ਨਾਲ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਐਕਟਿਵਾ ਸਵਾਰ ਦੋਵੇਂ ਕੁੜੀਆ ਅੱਗੇ ਜਾ ਰਹੇ ਟਰੱਕ ਦੇ ਹੇਠਾਂ ਆ ਗਈਆ।

ਹਾਦਸੇ ਦੋਰਾਨ ਜਿੱਥੇ ਕਿ ਦੋਵੇਂ ਲੜਕੀਆ ਬੂਰੀ ਤਰਾਂ ਨਾਲ ਜਖਮੀ ਹੋ ਗਈਆ ਉਥੇ ਹੀ ਉਨਾਂ ਦੀ ਐਕਟਿਵਾ ਵੀ ਬੁਰੀ ਤਰਾਂ ਨਾਲ ਨੁਕਸਾਨੀ ਗਈ। ਇੱਕ ਨੌਜਵਾਨ ਨੇ ਦੱਸਿਆ ਹੈ ਕਿ ਜਖਮੀ ਲੜਕੀਆਂ ਨੂੰ ਬੜੀ ਹੀ ਮਸ਼ੁੱਕਤ ਤੋਂ ਬਾਅਦ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਸਬੰਧੀ ਫਗਵਾੜਾ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ।
ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਉਨਾਂ ਦੱਸਿਆ ਕਿ ਜਖਮੀ ਹੋਈਆ ਲੜਕੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ ਜਿੱਥੈ ਕਿ ਡਾਕਟਰਾਂ ਨੇ ਉਨਾਂ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਜਲੰਧਰ ਵਿਖੇ ਰੈਫਰ ਕਰ ਦਿੱਤਾ। ਉਨਾਂ ਕਿਹਾ ਕਿ ਪੁਲਿਸ ਨੇ ਕਾਰ ਤੇ ਟਰੱਕ ਕਬਜੇ ਵਿੱਚ ਲੈ ਕੇ ਦੋਵਾਂ ਵਾਹਨਾ ਦੇ ਚਾਲਕਾ ਦੀ ਭਾਲ ਤੇਜ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਮੁਤਾਬਿਕ ਪੀੜਤ ਲੜਕੀਆਂ ਜੋ ਵੀ ਬਿਆਨ ਦੇਣਗੀਆ ਉਸ ਹਿਸਾਬ ਨਾਲ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

-PTC News