ਲਖਨਊ 'ਚ ਮਿਲਿਆ ਖਾਲਿਸਤਾਨੀ ਅੱਤਵਾਦੀ ਜਗਦੇਵ ਸਿੰਘ ਜੱਗਾ
ਯੂਪੀ ਪੁਲਿਸ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਖਾਲਿਸਤਾਨ ਪੱਖੀ ਅੱਤਵਾਦੀ ਪਰਮਜੀਤ ਸਿੰਘ ਪੰਮਾ ਅਤੇ ਮਲਤਾਨੀ ਸਿੰਘ ਦੇ ਸਾਥੀ ਜਗਦੇਵ ਸਿੰਘ ਉਰਫ ਜੱਗਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਗਦੇਵ ਸਿੰਘ ਲਖੀਮਪੁਰ ਤੋਂ ਪੰਜਾਬ ਦੇ ਰਸਤੇ ਲਖਨਊ ਆ ਰਿਹਾ ਸੀ। ਇਸ 'ਤੇ ਯੂ ਪੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਉਸਨੂੰ ਸੋਮਵਾਰ ਨੂੰ ਸਕੱਤਰੇਤ ਲਾਂਘਾ ਸੈਕਟਰ ਸੀ ਜਾਨਕੀਪੁਰਮ ਤੋਂ ਗ੍ਰਿਫਤਾਰ ਕੀਤਾ ਹੈ।
ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ – MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ
ਜਗਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਦੇਸ਼ ਵਿਰੋਧੀ ਗਤੀਵਿਧੀਆਂ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ ਅਤੇ ਪੰਜਾਬ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਲਖਨਊ ਪੁਲਿਸ ਦੇ ਸਹਿਯੋਗ ਨਾਲ ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਹੇਠਲੀ 10 ਮੈਂਬਰੀ ਟੀਮ ਨੇ ਵਿਸ਼ੇਸ਼ ਅਪਰੇਸ਼ਨ ਨੂੰ ਦਿੱਤਾ ਅੰਜਾਮ।
ਪੜ੍ਹੋ ਹੋਰ ਖ਼ਬਰਾਂ : ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ 1178 ਖਾਤਿਆਂ ‘ਤੇ ਕਾਰਵਾਈ ਕਰਨ ਲਈ ਕਿਹਾ
ਜ਼ਿਕਰਯੋਗ ਹੋ ਕਿ ਜਗਦੇਵ ਸਿੰਘ ਜੱਗਾ ਦਾ ਸਾਥੀ ਜਗਰੂਪ ਸਿੰਘ ਕਾਊਂਟਰ ਇੰਟੈਲੀਜੈਂਸ ਵਲੋਂ ਅੰਮ੍ਰਿਤਸਰ ਦੇ ਪਿੰਡ ਵੈਰੋਵਾਲ ਤੋਂ ਇਕ ਦਿਨ ਪਹਿਲਾਂ ਗਿਰਫ਼ਤਾਰ ਕੀਤਾ ਗਿਆ ਸੀ ਜਿਸ ਕੋਲੋਂ 5 ਪਿਸਟਲ ਕੀਤੇ ਗਏ ਸਨ ਬਰਾਮਦ ਕੀਤੇ ਗਏ ਸਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਗਰੂਪ ਤੋਂ ਮਿਲੀ ਜਾਣਕਾਰੀ ਦੇ ਚਲਦਿਆਂ ਹੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਲਖਨਊ ਪਹੁੰਚੀ ਸੀ ਅਤੇ ਜਗਦੇਵ ਨੀ ਕਾਬੂ ਕੀਤਾ। ਫਿਲਹਾਲ ਪੁਲਿਸ ਵੱਲੋਂ ਵਧੇਰੇ ਜਾਣਕਾਰੀ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।