ਨਸ਼ਾ ਵੇਚਣ ਵਾਲੀ ਔਰਤ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਹੋ ਰਹੀ ਖ਼ੂਬ ਵਾਇਰਲ
ਬਠਿੰਡਾ: ਪੰਜਾਬ ਵਿੱਚ ਨਸ਼ਾ ਖਤਮ ਹੋਣ ਦੀ ਬਜਾਏ ਲਗਾਤਾਰ ਵੱਧ ਰਿਹਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਇਕ ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਔਰਤ ਨਸ਼ਾ ਵੇਚਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਬਠਿੰਡਾ ਦੀ ਬੀੜ ਤਾਲਾਬ ਬਸਤੀ ਦੀ ਹੈ ਜੋ ਤੇਜੀ ਨਾਲ ਸੋਸ਼ਲ ਮੀਡਿਆ ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਵੇਖਣ ਤੋਂ ਬਾਅਦ ਪੁਲਿਸ 'ਚ ਹੜਕੰਪ ਮਚ ਗਿਆ ਹੈ। ਵਾਇਰਲ ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਸ਼ਿਆਂ ਸਬੰਧੀ ਇਹ ਸਥਿਤੀ ਚਿੰਤਾਜਨਕ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਦੋ ਹਫ਼ਤਿਆਂ ਦੌਰਾਨ ਸੂਬੇ ਵਿੱਚ ਨਸ਼ਿਆਂ ਕਾਰਨ 9 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਹਰ ਵਿਅਕਤੀ ਦੀ ਉਮਰ 17 ਤੋਂ 24 ਸਾਲ ਦੇ ਵਿਚਕਾਰ ਹੈ। ਇਹ ਵੀ ਪੜ੍ਹੋ: ਆਲੀਆ ਭੱਟ-ਰਣਬੀਰ ਕਪੂਰ ਦੇ ਵਿਆਹ ਦੀ ਡੇਟ ਫਾਈਨਲ! ਇਸ ਤਰੀਕ ਨੂੰ ਲੈਣਗੇ ਸੱਤ ਫੇਰੇ ਜਾਣੋ ਕੀ ਹੈ ਵੀਡੀਓ ਵਿਚ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮਹਿਲਾ ਦੇ ਗੇਟ 'ਤੇ ਇਕ ਨੌਜਵਾਨ ਖੜ੍ਹਾ ਹੈ। ਥੋੜ੍ਹੀ ਦੇਰ ਬਾਅਦ ਅੰਦਰੋਂ ਇੱਕ ਔਰਤ ਬਾਹਰ ਆਉਂਦੀ ਹੈ। ਉਸ ਨੇ ਨੌਜਵਾਨ ਨੂੰ ਕਿਸੇ ਚੀਜ਼ ਫੜਾਈ, ਜਿਸ ਨੂੰ ਨਸ਼ੇ ਦੀ ਬੋਤਲ ਕਿਹਾ ਜਾ ਰਿਹਾ ਹੈ। ਇਸ ਤੋਂ ਬਾਅਦ ਉਹ ਨੌਜਵਾਨ ਤੋਂ ਪੈਸੇ ਲੈ ਕੇ ਆਪਣੇ ਕੋਲ ਰੱਖ ਲੈਂਦੀ ਹੈ। ਇਸ ਤੋਂ ਬਾਅਦ ਇੱਕ ਹੋਰ ਨੌਜਵਾਨ ਵੀ ਨਸ਼ੇ ਦੀ ਬੋਤਲ ਸਮੇਤ ਫੜਿਆ ਗਿਆ ਹੈ। ਇਸ ਤੋਂ ਬਾਅਦ ਨੌਜਵਾਨ ਉਥੋਂ ਚਲੇ ਗਏ। Bhagwant Mann CM, Punjab, Bathinda, Drugs Viral Video, Punjabi news, Drugs Video " width="750" height="390" /> ਗੌਰਤਲਬ ਹੈ ਕਿ ਪੰਜਾਬ ਦੇ ਲੋਕ ਜੋ ਸਿਹਤਮੰਦ, ਖੁਰਾਕਾਂ ਖਾਣ ਤੇ ਹੱਡ ਭੰਨ੍ਹਵੀਂ ਮਿਹਨਤ ਕਰਕੇ ਪੂਰੀ ਦੁਨੀਆਂ ‘ਚ ਜਾਣੇ ਜਾਦੇ ਹਨ ਪਰ ਅੱਜ ਨਸ਼ਿਆਂ ਦੀ ਦਲਦਲ 'ਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਇੱਥੋਂ ਦੀ ਜਵਾਨੀ ਹਵਾਵਾਂ ਦਾ ਰੁਖ ਬਦਲਣ ਤੇ ਧਾੜਵੀਆਂ ਦੇ ਛੱਕੇ ਛੁਡਾਉਣ ਲਈ ਮਸ਼ਹੂਰ ਸੀ ਪਰ ਅੱਜ ਇਹ ਜਵਾਨੀ ਨਸ਼ਿਆਂ ਦੀ ਦਲਦਲ ‘ਚ ਇੰਨੀ ਬੁਰੀ ਤਰ੍ਹਾਂ ਧਸ ਚੁੱਕੀ ਹੈ ਜਿੱਥੋਂ ਨਿੱਕਲਣਾ ਬੜੀ ਮੁਸ਼ੱਕਤ ਦਾ ਕੰਮ ਹੈ। ਪੰਜ ਦਰਿਆਵਾਂ ਵਾਲੇ ਪੰਜਾਬ ‘ਚ ਨਸ਼ਿਆਂ ਦੇ ਛੇਵੇਂ ਦਰਿਆ ਨੇ ਤਬਾਹੀ ਮਚਾਈ ਹੋਈ ਹੈ। -PTC News