ਵਾਇਰਲ ਖਬਰਾਂ

ਵਾਇਰਲ ਵੀਡੀਓ: ਦਿੱਲੀ ਦੀ ਸਕੂਲ ਟੀਚਰ ਨੇ ਹਰਿਆਣਵੀ ਗੀਤ 'ਤੇ ਵਿਦਿਆਰਥੀਆਂ ਨਾਲ ਕੀਤਾ ਡਾਂਸ, ਇੰਟਰਨੈੱਟ ਵਾਸੀ ਕਰ ਰਹੇ ਸ਼ਲਾਘਾ

By Jasmeet Singh -- April 28, 2022 5:05 pm -- Updated:April 28, 2022 5:09 pm

ਨਵੀਂ ਦਿੱਲੀ, 28 ਅਪ੍ਰੈਲ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਿੱਲੀ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਨੇ ਵਿਦਿਆਰਥੀਆਂ ਨਾਲ ਜੁੜਨ ਲਈ ਡਾਂਸ ਦੀ ਬਾਖੂਬੀ ਵਰਤੋਂ ਕੀਤੀ, ਉਸ ਵੱਲੋਂ ਚੁੱਕੇ ਇਸ ਕਦਮ ਨੂੰ ਇੰਟਰਨੈੱਟ ਵਾਸੀਆਂ ਵੱਲੋਂ ਭਰਵਾਂ ਹੂੰਗਰ ਮਿਲ ਰਿਹਾ ਹੈ। ਇਹ ਵੀਡੀਓ ਵੀ ਟੀਚਰ ਨੇ ਖੁਦ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਸਾਂਝੀ ਕੀਤਾ ਹੈ।ਇਹ ਵੀ ਪੜ੍ਹੋ: ਦੁਖਦ ; ਕਿਸਾਨ ਨੂੰ ਲੜਾਈ ਵੇਖਣ ਦੀ ਸਜ਼ਾ ਮੌਤ ਮਿਲੀ

ਅਧਿਆਪਿਕਾ ਨੇ ਆਪਣੇ ਟਵੀਟ ਵਿੱਚ ਲਿਖਿਆ “ਵਿਦਿਆਰਥੀ ਅਧਿਆਪਕ ਬਣਨਾ ਪਸੰਦ ਕਰਦੇ ਹਨ। ਉਹ ਰੋਲ ਰਿਵਰਸ ਨੂੰ ਪਸੰਦ ਕਰਦੇ ਹਨ। ਅੰਗਰੇਜ਼ੀ ਭਾਸ਼ਾ ਦੀ ਸਿੱਖਿਆ ਤੋਂ ਬਾਅਦ ਕੁਝ ਹਰਿਆਣਵੀ ਸੰਗੀਤ - ਸਾਡੇ ਸਕੂਲ ਦੇ ਦਿਨ ਦੇ ਅੰਤ ਦੀ ਇੱਕ ਝਲਕ।"

ਵੀਡੀਓ ਦੀ ਸ਼ੁਰੂਆਤ ਵਿੱਚ ਅਧਿਆਪਿਕਾ ਮਨੂ ਗੁਲਾਟੀ ਇੱਕ ਵਿਦਿਆਰਥਣ ਨੂੰ ਇੱਕ ਗੀਤ 'ਤੇ ਨੱਚਣ ਲਈ ਉਤਸ਼ਾਹਿਤ ਕਰਦੀ ਹੈ। ਜਿਸਤੋਂ ਬਾਅਦ ਦੂਜੀ ਵਿਦਿਆਰਥਣ ਆਪਣੀ ਟੀਚਰ ਨੂੰ ਡਾਂਸ ਮੂਵ ਸਿਖਾਉਣ ਲਈ ਕਹਿੰਦੀ ਸੁਣਾਈ ਦੇ ਰਹੀ ਹੈ। ਇਹ ਸੁਣ ਕੇ ਅੰਗਰੇਜ਼ੀ ਭਾਸ਼ਾ ਦੀ ਅਧਿਆਪਿਕਾ ਵਿਦਿਆਰਥੀਆਂ ਵੱਲੋਂ ਮਿਲੇ ਹੂੰਗਰੇ ਅਤੇ ਤਾੜੀਆਂ ਦੀ ਗੜਗੜਾਹਟ 'ਚ ਨੱਚਣ ਲੱਗ ਜਾਂਦੀ ਹੈ। ਉਥੇ ਹੀ ਉਹ ਆਪਣੇ ਨਾਲ ਨੱਚ ਰਹੀ ਵਿਦਿਆਰਥਣ ਦੀ ਵੀ ਹੌਸਲਾ ਅਫ਼ਜ਼ਾਈ ਕਰਦੀ ਹੈ।

ਇਹ ਵੀ ਪੜ੍ਹੋ: ਪੰਜਾਬ ਬਣਿਆ 'ਗੈਂਗਲੈਂਡ', ਇੱਕ ਹਫਤੇ 'ਚ ਦੋ ਅਕਾਲੀ ਵਰਕਰਾਂ ਦੇ ਘਰੇ ਫਾਇਰਿੰਗ

ਟੀਚਰ ਦਾ ਇਹ ਕੂਲ ਰੂਪ ਵੇਖ ਕੇ ਇੰਟਰਨੈੱਟ 'ਤੇ ਲੋਕਾਂ ਨੇ ਅਧਿਆਪਿਕਾ ਦੀ ਸ਼ਲਾਘਾ ਕੀਤੀ ਹੈ। ਮਨੂ ਗੁਲਾਟੀ ਨੇ ਆਪਣੇ ਟਵਿੱਟਰ ਬਾਇਓ 'ਚ ਲਿਖਿਆ ਕਿ “ਮੈਂ ਇੱਕ ਮਾਣਮੱਤੇ ਦਿੱਲੀ ਸਰਕਾਰੀ ਸਕੂਲ ਦੀ ਅਧਿਆਪਕਾ ਹਾਂ, ਇੱਕ ਭਾਵੁਕ ਸਲਾਹਕਾਰ, ਇੱਕ ਫੁਲਬ੍ਰਾਈਟ ਫੈਲੋ ਅਤੇ ਇੱਕ ਪੀਐੱਚ.ਡੀ. ਵਿਦਵਾਨ ਹਾਂ"। ਅਧਿਆਪਿਕਾ ਦੀ ਮਾਈਕ੍ਰੋ-ਬਲੌਗਿੰਗ ਪਲੇਟਫਾਰਮ 'ਤੇ 19,000 ਤੋਂ ਵੱਧ ਫਾਲੋਅਰਜ਼ ਹਨ।

-PTC News

  • Share