ਰੇਲਗੱਡੀ 'ਚ ਸੀਟ ਨੂੰ ਲੈ ਕੇ ਔਰਤਾਂ ਭਿੜੀਆਂ, ਮਹਿਲਾ ਪੁਲਿਸ ਮੁਲਾਜ਼ਮ ਦੀ ਵੀ ਕੀਤੀ ਕੁੱਟਮਾਰ
ਮਾਮਲਾ ਉਦੋਂ ਵਧ ਗਿਆ ਜਦੋਂ ਹੋਰ ਔਰਤਾਂ ਵੀ ਲੜਾਈ 'ਚ ਸ਼ਾਮਲ ਹੋ ਗਈਆਂ। ਕਟਾਰੇ ਨੇ ਦੱਸਿਆ ਕਿ ਵਾਸ਼ੀ ਜੀਆਰਪੀ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : NID ਫਾਊਂਡੇਸ਼ਨ ਵੱਲੋਂ ਆਕਲੈਂਡ ਵਿਖੇ PM ਮੋਦੀ ਦੇ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨਾਲ ਸੁਚੱਜੇ ਸਬੰਧਾਂ ਨੂੰ ਦਰਸਾਉਂਦੀਆਂ 2 ਪੁਸਤਕਾਂ ਦੀ ਘੁੰਢ ਚੁਕਾਈ
ਝਗੜੇ ਨੂੰ ਸੁਲਝਾਉਣ ਲਈ ਦਖਲ ਦੇਣ ਦੀ ਕੋਸ਼ਿਸ਼ ਕਰਨ ਵਾਲੀ ਇਕ ਮਹਿਲਾ ਪੁਲਿਸ ਮੁਲਾਜ਼ਮ 'ਤੇ ਵੀ ਕੁਝ ਮਹਿਲਾ ਯਾਤਰੀਆਂ ਨੇ ਹਮਲਾ ਕਰ ਦਿੱਤਾ, ਜਿਸ 'ਚ ਉਹ ਜ਼ਖਮੀ ਹੋ ਗਈ। ਇਕ ਪੁਲਿਸ ਮੁਲਾਜ਼ਮ ਸਮੇਤ ਘੱਟੋ-ਘੱਟ ਤਿੰਨ ਔਰਤਾਂ ਜ਼ਖ਼ਮੀ ਹੋ ਗਈਆਂ। ਵੀਡੀਓ 'ਚ ਦੋ ਮਹਿਲਾ ਯਾਤਰੀਆਂ ਦੇ ਸਿਰ 'ਤੇ ਲੱਗੀ ਸੱਟ ਕਾਰਨ ਖ਼ੂਨ ਨਿਕਲਦਾ ਦੇਖਿਆ ਜਾ ਸਕਦਾ ਹੈ। ਪੁਲਿਸ ਮੁਤਾਬਕ ਤੁਰਭੇ ਸਟੇਸ਼ਨ 'ਤੇ ਇਕ ਸੀਟ ਖਾਲੀ ਹੋਣ 'ਤੇ ਇਕ ਮਹਿਲਾ ਯਾਤਰੀ ਨੇ ਦੂਜੀ ਔਰਤ ਨੂੰ ਸੀਟ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਕ ਹੋਰ ਔਰਤ ਨੇ ਵੀ ਉਸੇ ਸੀਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਗੱਲ ਨੂੰ ਲੈ ਕੇ ਤਿੰਨਾਂ ਔਰਤਾਂ ਵਿਚਾਲੇ ਬਹਿਸ ਹੋ ਗਈ ਤੇ ਲੜਾਈ ਸ਼ੁਰੂ ਹੋ ਗਈ। ਜਲਦੀ ਹੀ ਕੁਝ ਹੋਰ ਯਾਤਰੀ ਵੀ ਇਸ ਵਿਵਾਦ ਵਿੱਚ ਸ਼ਾਮਲ ਹੋ ਗਏ। ਨਤੀਜੇ ਵਜੋਂ ਗੱਲ ਹੱਥੋਪਾਈ ਤੱਕ ਪੁੱਜ ਗਈ।
-PTC News