Yoga Diet: ਯੋਗਾ ਸਰੀਰ ਅਤੇ ਮਨ ਦੋਵਾਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਤਣਾਅ ਨਾਲ ਨਜਿੱਠਣ 'ਚ ਮਦਦ ਕਰਦਾ ਹੈ। ਮਾਹਿਰਾਂ ਮੁਤਾਬਕ ਯੋਗਾ ਦੇ ਨਾਲ ਸੰਤੁਲਿਤ ਖੁਰਾਕ ਜ਼ਰੂਰੀ ਹੁੰਦੀ ਹੈ। ਕਿਉਂਕਿ ਯੋਗਾ ਸਿਹਤ ਨੂੰ ਸੁਧਾਰਦਾ ਹੈ ਅਤੇ ਊਰਜਾ ਦੇ ਪੱਧਰ ਨੂੰ ਬਰਕਰਾਰ ਰੱਖਦਾ ਹੈ। ਪਰ ਸਟੈਮਿਨਾ ਬਣਾਈ ਰੱਖਣ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਯੋਗਾ ਕਰਨ ਤੋਂ ਬਾਅਦ, ਖੁਰਾਕ 'ਚ ਫੈਟ, ਪ੍ਰੋਟੀਨ ਅਤੇ ਕਾਰਬੋਹਾਈਡਰੇਟ ਵਰਗੇ ਪੌਸ਼ਟਿਕ ਤੱਤ ਸ਼ਾਮਲ ਹੋਣੇ ਚਾਹੀਦੇ ਹਨ। ਮਾਹਿਰਾਂ ਮੁਤਾਬਕ ਯੋਗ ਅਭਿਆਸ ਦੌਰਾਨ ਜ਼ਿਆਦਾ ਕੈਲੋਰੀਆਂ ਬਰਨ ਕਰਨ ਤੋਂ ਬਾਅਦ, ਤੁਹਾਨੂੰ ਆਪਣੇ ਸਿਸਟਮ ਨੂੰ ਕਾਰਬੋਹਾਈਡਰੇਟ ਦੇ ਰੂਪ 'ਚ ਢੁਕਵੀਂ ਪੋਸ਼ਣ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ। ਇਸ ਲਈ ਸਿਹਤਮੰਦ ਸ਼ਾਕਾਹਾਰੀ ਜਾਂ ਚਿਕਨ ਬਰੋਥ ਸੂਪ ਦੀ ਚੋਣ ਕਰੋ। ਦੱਸ ਦਈਏ ਕਿ ਇਸ ਸੂਪ ਨੂੰ ਗਾਜਰ, ਪਾਲਕ ਜਾਂ ਗੋਭੀ ਨਾਲ ਬਣਾਇਆ ਜਾ ਸਕਦਾ ਹੈ। ਸਲਾਦ ਅਤੇ ਸਮੂਦੀ ਯੋਗਾ ਕਰਨ ਤੋਂ ਬਾਅਦ ਤੁਸੀਂ ਪੌਸ਼ਟਿਕ ਭੋਜਨ ਖਾ ਸਕਦੇ ਹੋ। ਇਸ ਲਈ ਤੁਸੀਂ ਫਲ ਜਾਂ ਸਬਜ਼ੀਆਂ ਦਾ ਸਲਾਦ ਖਾ ਸਕਦੇ ਹੋ। ਨਾਲ ਹੀ ਤੁਸੀਂ ਵੱਖ-ਵੱਖ ਤਰ੍ਹਾਂ ਦੇ ਨਟਸ, ਓਟਸ, ਕੇਲਾ, ਟੋਫੂ ਅਤੇ ਸਮੂਦੀ ਆਦਿ ਦਾ ਸੇਵਨ ਵੀ ਕਰ ਸਕਦੇ ਹੋ। ਦੱਸ ਦਈਏ ਕਿ ਜੇਕਰ ਸਮੂਦੀ ਜ਼ਿਆਦਾ ਹਲਕੀ ਲੱਗਦੀ ਹੈ ਤਾਂ ਤੁਸੀਂ ਅਜਿਹਾ ਨਾਸ਼ਤਾ ਕਰ ਸਕਦੇ ਹੋ ਜਿਸ ਨਾਲ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰੋਗੇ। ਤੁਸੀਂ ਪੀਨਟ ਬਟਰ ਨੂੰ ਹੋਲ ਗ੍ਰੇਨ ਬ੍ਰੈੱਡ ਦੇ ਨਾਲ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਦਲੀਆ ਦਾ ਸੇਵਨ ਕਰ ਸਕਦੇ ਹੋ। ਪਨੀਰਯੋਗਾ ਦੌਰਾਨ ਜ਼ਿਆਦਾ ਕੈਲੋਰੀ ਬਰਨ ਕਰਨ ਤੋਂ ਬਾਅਦ, ਤੁਹਾਨੂੰ ਪਨੀਰ ਵਰਗੇ ਉੱਚ-ਕੈਲੋਰੀ ਵਾਲੇ ਭੋਜਨ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਤਲੇ ਹੋਏ ਅੰਡੇ ਦੇ ਨਾਲ ਹੋਲ ਗ੍ਰੇਨ ਬ੍ਰੈੱਡ ਦਾ ਸੇਵਨ ਵੀ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫੈਟ, ਪ੍ਰੋਟੀਨ ਅਤੇ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ। ਨਾਰੀਅਲ ਪਾਣੀ ਮਾਹਿਰਾਂ ਮੁਤਾਬਕ ਨਾਰੀਅਲ ਪਾਣੀ 'ਚ ਭਰਪੂਰ ਮਾਤਰਾ 'ਚ ਖਣਿਜ ਪਾਏ ਜਾਣਦੇ ਹਨ। ਕੀਵੀ, ਖੱਟੇ ਫਲ, ਅਨਾਨਾਸ, ਤਰਬੂਜ, ਸੈਲਰੀ ਅਤੇ ਟਮਾਟਰ ਵਰਗੇ ਭੋਜਨ ਪਾਣੀ ਨਾਲ ਭਰਪੂਰ ਹੁੰਦੇ ਹਨ। ਦੱਸ ਦਈਏ ਕਿ ਇਨ੍ਹਾਂ ਦੇ ਸੇਵਨ ਨਾਲ ਤੁਸੀਂ ਲੰਬੇ ਸਮੇਂ ਤੱਕ ਭਰਪੂਰ ਅਤੇ ਤਾਜ਼ਾ ਮਹਿਸੂਸ ਕਰਦੇ ਰਹੋਗੇ। ਕੌਫੀ ਅਤੇ ਹੋਰ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਹਮੇਸ਼ਾ ਹਾਈਡਰੇਟ ਰੱਖੋ। ਇਸ ਲਈ ਨਾਰੀਅਲ ਪਾਣੀ ਇੱਕ ਸਿਹਤਮੰਦ ਵਿਕਲਪ ਹੋ ਸਕਦਾ ਹੈ। ਇਨ੍ਹਾਂ ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਯੋਗਾ ਕਰਨ ਤੋਂ ਬਾਅਦ, ਆਪਣੀ ਖੁਰਾਕ ਦੇ ਹਿੱਸੇ ਵਜੋਂ ਖੰਡ ਅਤੇ ਚਰਬੀ ਨਾਲ ਭਰਪੂਰ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਾਲ ਹੀ ਤਲੇ ਹੋਏ ਜਾਂ ਚਿਪਸ ਵਰਗੇ ਉੱਚ ਚਰਬੀ ਵਾਲੇ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਯੋਗਾ ਕਰਨ ਤੋਂ ਬਾਅਦ ਤੁਹਾਨੂੰ ਸਿਰਫ ਪੌਸ਼ਟਿਕ ਭੋਜਨ ਅਤੇ ਸਨੈਕਸ ਦਾ ਸੇਵਨ ਹੀ ਕਰਨਾ ਚਾਹੀਦਾ ਹੈ। ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।