ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਲਈ ਖੁਸ਼ਖਬਰੀ,ਪੜ੍ਹੋ ਖ਼ਬਰ
ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਨੇ ਦਿੱਲੀ-ਮਾਤਾ ਵੈਸ਼ਨੋ ਦੇਵੀ ਕੱਟੜਾ-ਦਿੱਲੀ ਐਕਸਪ੍ਰੈੱਸ (4001-04002) ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ।
ਇਹ ਸਪੈਸ਼ਲ ਟਰੇਨ ਦਿੱਲੀ ਤੋਂ 25 ਜਨਵਰੀ ਅਤੇ ਵਾਪਸੀ ਲਈ ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ 27 ਜਨਵਰੀ ਨੂੰ ਚੱਲੇਗੀ।
ਇਸ 'ਚ ਜਨਰਲ ਕੋਚ ਦੇ ਇਲਾਵਾ ਸਲੀਪਰ ਅਤੇ ਥਰਡ ਏ.ਸੀ. ਕੋਚ ਵੀ ਸ਼ਾਮਲ ਹੋਣਗੇ।ਇਹ ਸਪੈਸ਼ਲ ਟਰੇਨ ਪਾਨੀਪਤ,ਅੰਬਾਲਾ ਕੈਂਟ,ਲੁਧਿਆਣਾ, ਜਲੰਧਰ ਕੈਂਟ,ਪਠਾਨਕੋਟ ਕੈਂਟ, ਜੰਮੂਤਵੀ ਅਤੇ ਊਧਮਪੁਰ ਸਟੇਸ਼ਨਾਂ 'ਤੇ ਦੋਹਾਂ ਦਿਸ਼ਾਵਾਂ 'ਚ ਰੁੱਕੇਗੀ।
-PTCNews