ਇਹ ਹਨ ਭਾਰਤ ਦੇ ਨਵੇਂ ਉਪ ਰਾਸ਼ਟਰਪਤੀ!
ਅੱਜ ਸੰਸਦ ਮੈਂਬਰਾਂ ਨੇ ਆਪਣੀ ਚੋਣ ਲਈ ਵਿਸ਼ੇਸ਼ ਪੱੈਨ ਦੀ ਵਰਤੋਂ ਕੀਤੀ, ਅਤੇ ਬੀਜੂ ਜਨਤਾ ਦਲ ਅਤੇ ਜਨਤਾ ਦਲ (ਯੂਨਾਈਟਿਡ) ਨੇ ਵਿਰੋਧੀ ਧਿਰ ਦੇ ਉਮੀਦਵਾਰ ਗਾਂਧੀ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਸੀ। ਜੇ.ਡੀ. (ਯੂ) ਨੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਸ੍ਰੀ ਗਾਂਧੀ ਲਈ ਵੋਟ ਦਿੱਤੀ। ਚੋਣ ਪ੍ਰਕਿਰਿਆ ਗੁਪਤ ਬੈਲਟ ਰਾਹੀਂ ਹੋਈ ਸੀ।
ਜ਼ਿਕਰਯੋਗ ਹੈ ਕਿ ੫੪੫ ਮੈਂਬਰੀ ਲੋਕ ਸਭਾ ਦੇ ਵਿੱਚੋਂ ਜਿੱਥੇ ਭਾਜਪਾ ਦੇ ੨੮੧ ਮੈਂਬਰ ਸਨ, ਉਥੇ ਹੀ ਭਾਜਪਾ ਦੀ ਅਗਵਾਈ ਹੇਠ ਐਨਡੀਏ ਦੇ ੩੩੮ ਮੈਂਬਰ ਹਨ। ਇਸਦੇ ਨਾਲ ਹੀ ਰਾਜ ਸਭਾ ਵਿਚ ਭਾਜਪਾ ਦੇ ੫੮ ਅਤੇ ਕਾਂਗਰਸ ਦੇ ੫੭ ਮੈਂਬਰ ਹਨ।
ਕੁੱਲ 98.1% ਵੋਟਿੰਗ ਹੋਈ। ਐਮ. ਵੈਂਕਈਆ ਨਾਇਡੂ ਨੇ 272 ਵੋਟਾਂ ਦੇ ਫਰਕ ਨਾਲ ਵਿਰੋਧੀ ਧਿਰ ਦੇ ਉਮੀਦਵਾਰ ਗਾਂਧੀ ਨੂੰ ਹਰਾਇਆ, ਜਿਸਦੇ ਨਾਲ ਉਹਨਾਂ ਨੂੰ ਭਾਰਤ ਦੇ 13ਵੇਂ ਉਪ ਰਾਸ਼ਟਰਪਤੀ ਬਣਨ ਦਾ ਮਾਣ ਹਾਸਿਲ ਹੋਇਆ ਹੈ।
ਇਸ ਤੋਂ ਪਹਿਲਾਂ ਭਾਰਤ ਦੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਸਨ, ਜਿਹਨਾਂ ਦਾ ਕਾਰਜਕਾਲ ੧੦ ਅਗਸਤ ਨੂੰ ਖਤਮ ਹੋ ਜਾਵੇਗਾ।
—PTC News