Tue, Oct 27, 2026
Whatsapp

Jagraon : ਗੁਰਦੁਆਰਾ ਗੋਪਾਲਸਰ ਗਗੜਾ 'ਤੇ ਗੋਲੀਬਾਰੀ; ਚਿੱਠੀ 'ਚ ਕਈ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ

Gurdwara Gopalsar Sahib Firing : ਚਿੱਠੀ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਅਤੇ ਯੂਥ ਅਕਾਲੀ ਦਲ ਦੇ ਆਗੂ ਗੁਰਿੰਦਰ ਸਿੰਘ ਰੂੰਮੀ ਸਮੇਤ ਹੋਰਨਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਅਤੇ ਗੰਭੀਰ ਧਮਕੀਆਂ ਦੇਣ ਦੀ ਗੱਲ ਸਾਹਮਣੇ ਆਈ ਹੈ।

Reported by:  PTC News Desk  Edited by:  KRISHAN KUMAR SHARMA -- October 27th 2026 01:52 PM -- Updated: October 27th 2026 02:41 PM
Jagraon : ਗੁਰਦੁਆਰਾ ਗੋਪਾਲਸਰ ਗਗੜਾ 'ਤੇ ਗੋਲੀਬਾਰੀ; ਚਿੱਠੀ 'ਚ ਕਈ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ

Jagraon : ਗੁਰਦੁਆਰਾ ਗੋਪਾਲਸਰ ਗਗੜਾ 'ਤੇ ਗੋਲੀਬਾਰੀ; ਚਿੱਠੀ 'ਚ ਕਈ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ

Gurdwara Gopalsar Sahib Jagraon : ਪੰਜਾਬ ਵਿੱਚ ਕਾਨੂੰਨ-ਵਿਵਸਥਾ ਅਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰਦੀ ਸਨਸਨੀਖੇਜ਼ ਖ਼ਬਰ ਜਗਰਾਓਂ ਨੇੜਿਓਂ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ, ਜਿਥੇ ਸੰਗਤ ਸਿਰ ਝੁਕਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ, ਉਸੇ ਦਰਬਾਰ ਸਾਹਿਬ ’ਤੇ ਗੋਲੀਆਂ ਚੱਲਣ ਦੀ ਖ਼ਬਰ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਹੈ।

ਮਾਮਲਾ ਗੁਰਦੁਆਰਾ ਗੋਪਾਲਸਰ ਗਗੜਾ ਦਾ ਹੈ, ਜਿੱਥੇ ਦੇਰ ਰਾਤ ਇੱਕ ਨਕਾਬਪੋਸ਼ ਵੱਲੋਂ ਗੋਲੀਆਂ ਦਾਗੇ ਜਾਣ ਅਤੇ ਮੌਕੇ ’ਤੇ ਧਮਕੀ ਭਰੀ ਚਿੱਠੀ ਸੁੱਟੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਚਿੱਠੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਅਤੇ ਯੂਥ ਅਕਾਲੀ ਦਲ ਦੇ ਆਗੂ ਗੁਰਿੰਦਰ ਸਿੰਘ ਰੂੰਮੀ ਸਮੇਤ ਹੋਰਨਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਅਤੇ ਗੰਭੀਰ ਧਮਕੀਆਂ ਦੇਣ ਦੀ ਗੱਲ ਸਾਹਮਣੇ ਆਈ ਹੈ।

ਆਖ਼ਿਰ ਗੁਰੂਘਰ ’ਤੇ ਗੋਲੀਆਂ ਚਲਾਉਣ ਪਿੱਛੇ ਕਿਸ ਦਾ ਹੱਥ ਹੈ? ਧਮਕੀ ਭਰੀ ਚਿੱਠੀ ਦਾ ਮਕਸਦ ਕੀ ਹੈ? ਆਓ ਜਾਣਦੇ ਹਾਂ ਪੂਰਾ ਮਾਮਲਾ...

ਇਹ ਵੀ ਪੜ੍ਹੋ... ਕਿਵੇਂ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ ? ਪੜ੍ਹੋ 9 ਹਾਈ ਪ੍ਰੋਫਾਈਲ ਕਤਲਾਂ ਦੀਆਂ ਕਹਾਣੀਆਂ

ਗੁਰਦੁਆਰਾ ਗੋਪਾਲਸਰ ਗਗੜਾ ਤੋਂ ਸਾਹਮਣੇ ਆਈ ਇਹ ਘਟਨਾ ਕਈ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, ਦੇਰ ਰਾਤ ਇੱਕ ਨਕਾਬਪੋਸ਼ ਵੱਲੋਂ ਦਰਬਾਰ ਸਾਹਿਬ ’ਤੇ ਗੋਲੀਆਂ ਚਲਾਈਆਂ ਗਈਆਂ। ਇਸ ਦੇ ਨਾਲ ਹੀ ਇੱਕ ਧਮਕੀ ਭਰੀ ਚਿੱਠੀ ਸੁੱਟੇ ਜਾਣ ਦਾ ਵੀ ਦਾਅਵਾ ਕੀਤਾ ਗਿਆ ਹੈ।

ਧਮਕੀ ਵਾਲੀ ਚਿੱਠੀ 'ਚ ਜਥੇਦਾਰ ਸਮੇਤ ਕਈ ਆਗੂਆਂ ਦੇ ਨਾਮ  (Threat for Jathedar Kuldeep Singh Gargajj)

ਚਿੱਠੀ ਵਿੱਚ ਅਕਾਲੀ-ਭਾਜਪਾ ਨਾਲ ਜੁੜੇ ਆਗੂਆਂ, ਗੁਰਦੁਆਰਾ ਗੋਪਾਲਸਰ ਗਗੜਾ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਅਤੇ ਯੂਥ ਅਕਾਲੀ ਦਲ ਦੇ ਆਗੂ ਗੁਰਿੰਦਰ ਸਿੰਘ ਰੂੰਮੀ ਦਾ ਜ਼ਿਕਰ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਚਿੱਠੀ 'ਚ ਕੀ ਧਮਕੀ ਦਿੱਤੀ ਗਈ ?

ਚਿੱਠੀ ਵਿੱਚ ਕਥਿਤ ਤੌਰ ’ਤੇ ਇਨ੍ਹਾਂ ਵਿਅਕਤੀਆਂ ਨੂੰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਹੈ। ਗੁਰਿੰਦਰ ਸਿੰਘ ਰੂੰਮੀ ਵੱਲੋਂ ਅਕਾਲੀ ਦਲ ਨਾਲ ਜੁੜੇ ਰਹਿਣ ਅਤੇ ਬਾਬਾ ਅਮਰਜੀਤ ਸਿੰਘ ਵੱਲੋਂ ਅਕਾਲੀ ਆਗੂਆਂ ਤੇ ਜਥੇਦਾਰ ਸਾਹਿਬ ਨੂੰ ਸਨਮਾਨਿਤ ਕਰਨ ਨੂੰ ਲੈ ਕੇ ਵੀ ਇਤਰਾਜ਼ ਜਤਾਉਣ ਦਾ ਦਾਅਵਾ ਕੀਤਾ ਗਿਆ ਹੈ।

ਚਿੱਠੀ ਵਿੱਚ ਕਥਿਤ ਤੌਰ ’ਤੇ ਪਹਿਲਾਂ ਗੁਰਿੰਦਰ ਸਿੰਘ ਰੂੰਮੀ ਦੇ ਘਰ ’ਤੇ ਗੋਲੀਆਂ ਚਲਾਏ ਜਾਣ ਦਾ ਜ਼ਿਕਰ ਕਰਦਿਆਂ ਮੁੜ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।

ਮੋਟਰਸਾਈਕਲ ਸਵਾਰ ਨੇ ਕੀਤੇ ਸਨ ਦੋ ਰਾਊਂਡ ਫਾਇਰ : ਪੁਲਿਸ

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਿਹੜੇ ਆਗੂਆਂ ਨੂੰ ਧਮਕੀ ਮਿਲੀ ਹੈ, ਉਨ੍ਹਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਦੇਰ ਰਾਤ 22 ਵਜੇ ਦੋ ਰਾਊਂਡ ਫਾਇਰ ਕੀਤੇ ਸਨ, ਜੋ ਕਿ ਮੂੰਹ ਢਕਿਆ ਹੋਇਆ ਸੀ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ, ਛੇਤੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਹਾਲਾਂਕਿ, ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੌਣ ਹੈ, ਇਸ ਦੇ ਪਿੱਛੇ ਕੀ ਮਕਸਦ ਹੈ ਅਤੇ ਚਿੱਠੀ ਵਿੱਚ ਕੀਤੇ ਦਾਅਵਿਆਂ ਦੀ ਸੱਚਾਈ ਕੀ ਹੈ ? ਇਸ ਸਵਾਲਾਂ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਇਹ ਵੀ ਪੜ੍ਹੋ...ChatGPT - 6.1 Terra ਲਾਂਚ, ਕੰਪਿਊਟਰ ਸਕਰੀਨ ਵੇਖ ਕੇ AI ਖੁਦ ਕਰੇਗੀ ਤੁਹਾਡਾ ਸਾਰਾ ਕੰਮ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK