Sat, May 11, 2024
Whatsapp

ਲੁਧਿਆਣਾ ਦੇ ਪਿੰਡ ਚੌਂਕੀਮਾਨ 'ਚ ਭਤੀਜੇ ਨੇ 18 ਹਜ਼ਾਰ ਲਈ ਕੀਤਾ ਚਾਚੇ ਦਾ ਕਤਲ,ਮਾਮਲਾ ਦਰਜ

Written by  Shanker Badra -- April 27th 2018 07:00 AM -- Updated: April 27th 2018 07:09 AM
ਲੁਧਿਆਣਾ ਦੇ ਪਿੰਡ ਚੌਂਕੀਮਾਨ 'ਚ ਭਤੀਜੇ ਨੇ 18 ਹਜ਼ਾਰ ਲਈ ਕੀਤਾ ਚਾਚੇ ਦਾ ਕਤਲ,ਮਾਮਲਾ ਦਰਜ

ਲੁਧਿਆਣਾ ਦੇ ਪਿੰਡ ਚੌਂਕੀਮਾਨ 'ਚ ਭਤੀਜੇ ਨੇ 18 ਹਜ਼ਾਰ ਲਈ ਕੀਤਾ ਚਾਚੇ ਦਾ ਕਤਲ,ਮਾਮਲਾ ਦਰਜ

ਲੁਧਿਆਣਾ ਦੇ ਪਿੰਡ ਚੌਂਕੀਮਾਨ 'ਚ ਭਤੀਜੇ ਨੇ 18 ਹਜ਼ਾਰ ਲਈ ਕੀਤਾ ਚਾਚੇ ਦਾ ਕਤਲ,ਮਾਮਲਾ ਦਰਜ:ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਚੌਂਕੀਮਾਨ ਵਿਖੇ ਭਤੀਜੇ ਨੇ 18 ਹਜ਼ਾਰ ਰੁਪਏ ਦੀ ਖ਼ਾਤਰ ਅਪਣੇ ਚਾਚੇ ਦਲਜੀਤ ਸਿੰਘ ਦਾ ਕਤਲ ਕਰ ਦਿੱਤਾ ਹੈ।ਥਾਣਾ ਦਾਖਾ ਦੀ ਪੁਲਿਸ ਨੇ ਮ੍ਰਿਤਕ ਦਲਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਉਸ ਦੀ ਪਤਨੀ ਪਰਮਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਰਾਜਿੰਦਰ ਸਿੰਘ (ਭਤੀਜਾ) ਪੁੱਤਰ ਸਵਰਗਵਾਸੀ ਪਰਮਜੀਤ ਸਿੰਘ ਦੇ ਵਿਰੁਧ ਮਾਮਲਾ ਦਰਜ ਕੀਤਾ ਹੈ।Ludhiana Village Chaukiman Murderਉਕਤ ਮਾਮਲੇ ਦੇ ਤਫ਼ਤੀਸ਼ੀ ਅਫਸਰ ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ,ਪਰਮਜੀਤ ਸਿੰਘ ਅਤੇ ਦਲਜੀਤ ਸਿੰਘ ਪੁੱਤਰਾਨ ਗੁਰਮੇਲ ਸਿੰਘ ਵਾਸੀਆਨ ਚੌਂਕੀਮਾਨ ਤਿੰਨ ਭਰਾ ਸਨ ਅਤੇ ਕਾਫੀ ਸਮਾਂ ਪਹਿਲਾਂ ਇੰਦਰਜੀਤ ਸਿੰਘ ਅਤੇ ਪਰਮਜੀਤ ਸਿੰਘ ਮੌਤ ਹੋ ਚੁੱਕੀ ਹੈ ਤੇ ਦਲਜੀਤ ਸਿੰਘ ਸਭ ਤੋਂ ਛੋਟਾ ਸੀ।Ludhiana Village Chaukiman Murderਵੱਡੇ ਭਰਾ ਮ੍ਰਿਤਕ ਪਰਮਜੀਤ ਸਿੰਘ ਦੇ ਲੜਕੇ ਰਾਜਿੰਦਰ ਸਿੰਘ ਨੇ ਆਪਣੀ 1 ਕਿਲ੍ਹਾ ਖੇਤੀਬਾੜੀ ਵਾਲੀ ਜ਼ਮੀਨ ਅਪਣੇ ਚਾਚੇ ਦਲਜੀਤ ਸਿੰਘ ਨੂੰ 30 ਹਜ਼ਾਰ ਰੁਪਏ ਮਾਮਲੇ 'ਤੇ ਦਿਤੀ ਸੀ ਜਿਸ ਵਿਚ ਦਲਜੀਤ ਸਿੰਘ ਨੇ 12 ਹਜ਼ਾਰ ਰੁਪਏ ਅਪਣੇ ਭਤੀਜੇ ਰਾਜਿੰਦਰ ਸਿੰਘ ਨੂੰ ਦੇ ਦਿੱਤੇ ਅਤੇ ਉਸ ਵਿਚੋਂ ਬਾਕੀ ਰਹਿੰਦੇ ਪੈਸੇ 18 ਹਜਾਰ ਰੁਪਏ ਉਸ ਨੇ ਮੰਡੀ ਵਿਚ ਕਣਕ ਵੇਚ ਕੇ ਦੇਣੇ ਸਨ।Ludhiana Village Chaukiman Murderਸਿੱਟੇ ਵਜੋਂ ਬੀਤੀ ਸ਼ਾਮ ਰਾਜਿੰਦਰ ਸਿੰਘ ਨੇ ਆਪਣੇ ਚਾਚੇ ਦਲਜੀਤ ਸਿੰਘ ਤੋਂ ਬਾਕੀ ਰਹਿੰਦੇ ਪੈਸੇ ਦੇਣ ਲਈ ਆਖਿਆ ਅਤੇ ਜਦ ਉਸ ਦੇ ਚਾਚੇ ਦਲਜੀਤ ਸਿੰਘ ਨੇ ਟਰਾਲੀ ਵਿਚ ਪਈ ਕਣਕ ਮੰਡੀ ਵਿਚ ਵੇਚ ਕੇ ਪੈਸੇ ਦੇਣ ਦੀ ਗੱਲ ਕੀਤੀ ਤਾਂ ਕਥਿਤ ਦੋਸ਼ੀ ਰਾਜਿੰਦਰ ਸਿੰਘ ਕਹੀ ਦੇ ਦਸਤੇ ਨਾਲ ਅਪਣੇ ਚਾਚੇ 'ਤੇ ਹਮਲਾ ਕਰ ਦਿਤਾ ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਜਗਰਾਉਂ ਪਹੁੰਚਾਇਆ ਗਿਆ,ਜਿਥੇ ਅੱਧੀ ਰਾਤ ਦਲਜੀਤ ਸਿੰਘ ਦੀ ਮੌਤ ਹੋ ਗਈ। -PTCNews


Top News view more...

Latest News view more...