ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਕੇਸ- ਅਦਾਲਤ ਸੁਰੱਖਿਆ ਪ੍ਰਬੰਧਾਂ ਤੋਂ ਨਾਖੁਸ਼, ਹਰਿਆਣਾ ਸਰਕਾਰ ਨੂੰ ਲਾਈ ਫਟਕਾਰ!
ਕੋਰਟ ਨੇ ਫਟਕਾਰ ਲਾਉਂਦਿਆਂ ਕਿਹਾ ਕਿ ਜੇ ਤੁਸੀਂ ਕੁਝ ਨਹੀਂ ਕਰੋਗੇ ਤਾਂ ਅਸੀਂ ਆਰਮੀ ਨੂੰ ਹੁਕਮ ਦੇਵਾਂਗੇ। ਕੋਰਟ ਨੇ ਕਿਹਾ ਕਿ ਉਹ ਤਿੰਨ ਦਿਨ ਤੋਂ ਹਾਲਾਤ ਦੇਖ ਰਹੇ ਹਨ ਕਿ ਕੀ ਵਾਪਰ ਇਹਾ ਹੈ। ਕੋਰਟ ਨੇ ਕੇਂਦਰੀ ਗ੍ਰਹਿ ਸਕੱਤਰ ਨੂੰ ਇਸ ਮਾਮਲੇ ਵਿੱਚ ਤੁਰੰਤ ਉਚਿਤ ਗਿਣਤੀ ਵਿੱਚ ਸੁਰੱਖਿਆ ਬਲਾਂ ਦੀ ਤੈਨਾਤੀ ਦੇ ਆਦੇਸ਼ ਦਿੱਤੇ ਹਨ।ਕੋਰਟ ਨੇ ਆਈ ਬੀ ਨੂੰ ਵੀ ਕਿਹਾ ਕਿ ਉਹ ਰਾਜ ਸਰਕਾਰ ਨੂੰ ਇਨਪੁਟ ਦੇਵੇ।
ਉਹਨਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਕਾਨੂੰਨ ਪ੍ਰਬੰਧ ਲਈ ਅਦਾਲਤ ਨੂੰ ਹੁਕਮ ਜਾਰੀ ਕਰਨੇ ਪੈ ਰਹੇ ਹਨ ਅਤੇ ਉਹ ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਦੇ ਤੋਂ ਨਾਖੁਸ਼ ਹੈ।
ਅਦਾਲਤ ਨੇ ਪੰਜਾਬ ਅਤੇ ਹਰਿਆਣਾ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਘੱਟ ਤੈਨਾਤੀ ਬਾਰੇ ਵੀ ਸਵਾਲ ਪੁੱਛੇ। ਖਬਰ ਹੈ ਕਿ ਅਦਾਲਤੀ ਰਿਪੋਰਟ ਆਉਣ ਤੋਂ ਬਾਅਦ ਡੀ.ਜੀ.ਪੀ ਨੂੰ ਡਿਸਮਿਸ ਦੇ ਹੁਕਮ ਜਾਰੀ ਹੋ ਸਕਦੇ ਹਨ।
ਡੇਰਾ ਪ੍ਰਮੁੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਡੇਰਾ ਤੋਂ ਸਾਰੇ ਸਮਰਥਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੰਚਕੂਲਾ ਨਾ ਆਉਣ। ਡੇਰਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਚੀਫ ਨੇ ਸਭ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਅਦਾਲਤ ਨੇ ਕਿਹਾ ਕਿ ਕਿਤੇ ਵੀ ਧਾਰਾ 144 ਲੱਗੀ ਹੋਈ ਨਜ਼ਰ ਤਾਂ ਨਹੀਂ ਆ ਰਹੀ ਹੈ, ਲੋਕ ਤਾਂ ਅਜੇ ਵੀ ਇੱਕਠੇ ਹੋ ਰਹੇ ਹਨ।
ਹੁਣ ਇਸ ਫਟਕਾਰ ਤੋਂ ਬਾਅਦ ਕੀ ਅਸਰ ਹੋਵੇਗਾ, ਇਹ ਦੇਖਣਾ ਹੋਵੇਗਾ।
—PTC News