Mon, Nov 16, 2026
Whatsapp

Chhath : ਛੱਠ ਦੀ ਆਸਥਾ ਦਾ ਭਿਆਨਕ ਰੂਪ ! ਪ੍ਰਸ਼ਾਦ ਜੂਠਾ ਹੋਣ 'ਤੇ ਮਾਂ ਨੇ 4 ਸਾਲਾ ਧੀ ਨੂੰ ਉਤਾਰਿਆ ਮੌਤ ਦੇ ਘਾਟ

ਧੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

Reported by:  PTC News Desk  Edited by:  Jaswinder Kaur -- November 16th 2026 03:25 PM
Chhath : ਛੱਠ ਦੀ ਆਸਥਾ ਦਾ ਭਿਆਨਕ ਰੂਪ ! ਪ੍ਰਸ਼ਾਦ ਜੂਠਾ ਹੋਣ 'ਤੇ ਮਾਂ ਨੇ 4 ਸਾਲਾ ਧੀ ਨੂੰ ਉਤਾਰਿਆ ਮੌਤ ਦੇ ਘਾਟ

Chhath : ਛੱਠ ਦੀ ਆਸਥਾ ਦਾ ਭਿਆਨਕ ਰੂਪ ! ਪ੍ਰਸ਼ਾਦ ਜੂਠਾ ਹੋਣ 'ਤੇ ਮਾਂ ਨੇ 4 ਸਾਲਾ ਧੀ ਨੂੰ ਉਤਾਰਿਆ ਮੌਤ ਦੇ ਘਾਟ

Chhath Puja Prasad :  ਬਿਹਾਰ ਦੇ ਸਮਸਤੀਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਛੱਠ ਪੂਜਾ ਦੇ ਪ੍ਰਸ਼ਾਦ ਨੂੰ ਜੂਠਾ ਕਰਕੇ ਛੱਡਣ ਤੋਂ ਗੁੱਸੇ ਵਿੱਚ ਇੱਕ ਮਾਂ ਨੇ ਆਪਣੀ 4 ਸਾਲ ਦੀ ਧੀ ਨੂੰ ਬੇਰਹਿਮੀ ਨਾਲ ਕੁੱਟਿਆ। ਹਮਲੇ ਵਿੱਚ ਬੱਚੀ ਗੰਭੀਰ ਜ਼ਖਮੀ ਹੋ ਗਈ। ਉਸਦੇ ਪਰਿਵਾਰ ਨੇ ਉਸਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਦੋਸ਼ੀ ਮਾਂ ਰੀਨਾ ਕੁਮਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਘਟਨਾ ਪੂਸਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਮੁਹੰਮਦਪੁਰ ਬਿਰੌਲੀ ਦੇ ਵਾਰਡ ਨੰਬਰ 12 ਵਿੱਚ ਵਾਪਰੀ। ਰਾਜੂ ਪਾਸਵਾਨ ਦੀ ਪਤਨੀ ਰੀਨਾ ਕੁਮਾਰੀ ਛੱਠ ਪੂਜਾ ਲਈ ਭੋਜਨ ਅਤੇ ਪ੍ਰਸ਼ਾਦ ਤਿਆਰ ਕਰ ਰਹੀ ਸੀ । ਇਸ ਦੌਰਾਨ ਉਸ ਦੀ 4 ਸਾਲ ਦੀ ਧੀ ਸੁਹਾਨੀ ਕੁਮਾਰੀ ਪ੍ਰਸ਼ਾਦ ਖਾਣ ਲਈ ਜ਼ਿੱਦ ਕਰ ਰਹੀ ਸੀ। ਉਸਦੀ ਮਾਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕੁੜੀ ਨੇ ਪ੍ਰਸ਼ਾਦ ਚੁੱਕ ਲਿਆ ਅਤੇ ਇਸਨੂੰ ਜੂਠਾ ਕਰ ਦਿੱਤਾ।

ਇਹ ਵੀ ਪੜ੍ਹੋ : 

https://www.ptcnews.tv/news-in-punjabi/wholesale-inflation-rises-in-october-4431779

ਇਸ ਗੱਲ ਨਾਲ ਰੀਨਾ ਕੁਮਾਰੀ ਨੂੰ ਗੁੱਸਾ ਆਇਆ ਅਤੇ ਉਸਨੇ ਆਪਣੀ ਧੀ ਨੂੰ ਬੁਰੀ ਤਰ੍ਹਾਂ ਕੁੱਟਿਆ। ਹਮਲੇ ਵਿੱਚ ਸੁਹਾਨੀ ਗੰਭੀਰ ਜ਼ਖਮੀ ਹੋ ਗਈ। ਇਸ ਤੋਂ ਬਾਅਦ ਮਾਂ ਨੇ ਹਫੜਾ ਦਫੜੀ 'ਚ ਬੱਚੀ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਮ੍ਰਿਤਕ ਲੜਕੀ ਦੇ ਪਿਤਾ ਰਾਜੂ ਪਾਸਵਾਨ ਦੇ ਅਨੁਸਾਰ ਪਰਿਵਾਰ ਦੇ ਹੋਰ ਮੈਂਬਰ ਛੱਠ ਪੂਜਾ ਲਈ ਘਾਟ ਬਣਾਉਣ ਗਏ ਸਨ। ਇਹ ਘਟਨਾ ਉਸ ਸਮੇਂ ਘਰ ਵਿੱਚ ਵਾਪਰੀ। ਪਰਿਵਾਰ ਦੇ 3 ਬੱਚੇ ਹਨ, ਸੱਤ ਸਾਲਾ ਸ਼ਿਵਾਨੀ ਕੁਮਾਰੀ, ਚਾਰ ਸਾਲਾ ਸੁਹਾਨੀ ਕੁਮਾਰੀ ਅਤੇ ਡੇਢ ਸਾਲਾ ਪੁੱਤਰ ਰਾਜਾ ਕੁਮਾਰ। ਸੁਹਾਨੀ ਦੀ ਮੌਤ ਨਾਲ ਪਰਿਵਾਰ 'ਤੇ ਸੋਗ ਦੀ ਲਹਿਰ ਪਸਰ ਗਈ ਹੈ।

ਪਿੰਡ ਵਾਸੀਆਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੂਸਾ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਸ਼ੀ ਮਾਂ ਰੀਨਾ ਕੁਮਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਮਸਤੀਪੁਰ ਦੇ ਸਦਰ ਹਸਪਤਾਲ ਭੇਜ ਦਿੱਤਾ।

ਆਪਣੀ ਧੀ ਦੀ ਮੌਤ ਤੋਂ ਬਾਅਦ ਪਿਤਾ ਰਾਜੂ ਪਾਸਵਾਨ ਨੇ ਆਪਣੀ ਪਤਨੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਸਨੇ ਕਿਹਾ ਕਿ ਉਹ ਉਸ ਲਈ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਘਟਨਾ ਨੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਪੂਸਾ ਪੁਲਿਸ ਸਟੇਸ਼ਨ ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੁਹੰਮਦਪੁਰ ਬਿਰੌਲੀ ਪਿੰਡ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਮਸਤੀਪੁਰ ਦੇ ਸਦਰ ਹਸਪਤਾਲ ਭੇਜ ਦਿੱਤਾ ਹੈ। ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK