Tue, Sep 22, 2026
Whatsapp

ਕਾਂਗਰਸ ਨਿਗਮ ਚੋਣ 'ਚ ਮੁਸਲਮਾਨਾਂ ਨੂੰ ਵੀ ਬਣਾਏ ਪਾਰਟੀ ਉਮੀਦਵਾਰ : ਸ਼ਾਹੀ ਇਮਾਮ ਪੰਜਾਬ

Reported by:  PTC News Desk  Edited by:  Joshi -- February 04th 2018 04:02 PM
ਕਾਂਗਰਸ ਨਿਗਮ ਚੋਣ 'ਚ ਮੁਸਲਮਾਨਾਂ ਨੂੰ ਵੀ ਬਣਾਏ ਪਾਰਟੀ ਉਮੀਦਵਾਰ : ਸ਼ਾਹੀ ਇਮਾਮ ਪੰਜਾਬ

ਕਾਂਗਰਸ ਨਿਗਮ ਚੋਣ 'ਚ ਮੁਸਲਮਾਨਾਂ ਨੂੰ ਵੀ ਬਣਾਏ ਪਾਰਟੀ ਉਮੀਦਵਾਰ : ਸ਼ਾਹੀ ਇਮਾਮ ਪੰਜਾਬ

-  ਸ਼ਹਿਰ ਦੇ ਸਾਰੇ ਵਿਧਾਨਸਭਾ ਹਲਕੀਆਂ 'ਚ ਮਿਲੇ ਘੱਟ ਗਿਣਤੀ ਵਰਗ ਨੂੰ ਨੁਮਾਇੰਦਗੀ ਲੁਧਿਆਣਾ: ਲੁਧਿਆਣਾ 'ਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਸੱਤਾਧਾਰੀ ਪਾਰਟੀ 'ਚ ਟਿੱਕਟਾਂ ਦੀ ਵੰਡ ਨੂੰ ਲੈ ਕੇ ਮੱਥਾਪੇਚੀ ਚੱਲ ਰਹੀ ਹੈ ਉਥੇ ਹੀ ਅੱਜ ਸ਼ਹਿਰ ਦੇ ਘੱਟਗਿਣਤੀਆਂ ਨੇ ਵੀ ਆਪਣਾ ਮਜਬੂਤ ਪੱਖ ਪਾਰਟੀ ਹਾਈਕਮਾਨ ਦੇ ਸਾਹਮਣੇ ਰੱਖ ਦਿੱਤਾ ਹੈ । ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ 'ਚ ਸ਼ਹਿਰ ਦੀ ਵੱਖ-ਵੱਖ ਮੁਸਲਮਾਨ ਧਾਰਮਿਕ ਅਤੇ ਸਾਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨਾਲ ਮੁਲਾਕਾਤ ਕਰ ਨਿਗਮ ਚੋਣਾਂ 'ਚ ਮੁਸਲਮਾਨ ਉਮੀਦਵਾਰਾਂ ਨੂੰ ਵੀ ਕਾਂਗਰਸ ਪਾਰਟੀ ਦੀ ਟਿਕਟ ਦਿੱਤੇ ਜਾਣ ਦਾ ਮਤਾ ਰੱਖਿਆ, ਜਿਸ 'ਤੇ ਸਹਮਤੀ ਜਤਾਉਂਦੇ ਹੋਏ ਸ਼ਾਹੀ ਇਮਾਮ ਪੰਜਾਬ ਨੇ ਆਪਣੇ ਵਰਗ ਦੀ ਇਸ ਮੰਗ ਨੂੰ ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,  ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਚਿੱਠੀ ਭੇਜ ਕੇ ਮੰਗ ਕੀਤੀ ਕਿ ਲੁਧਿਆਣਾ ਦੇ ਸਾਰੇ 6 ਵਿਧਾਨਸਭਾ ਹਲਕੀਆਂ ( ਸ਼ਹਿਰੀ ) 'ਚ ਘੱਟ ਤੋਂ ਘੱਟ 2-2 ਕੋਂਸਲਰ ਦੀਆਂ ਟਿਕਟਾਂ ਮੁਸਲਮਾਨਾਂ  ਨੂੰ ਦਿੱਤੀਆਂ ਜਾਣ। ਕਾਂਗਰਸ ਨਿਗਮ ਚੋਣ 'ਚ ਮੁਸਲਮਾਨਾਂ ਨੂੰ ਵੀ ਬਣਾਏ ਪਾਰਟੀ ਉਮੀਦਵਾਰ : ਸ਼ਾਹੀ ਇਮਾਮ ਪੰਜਾਬ ਪੱਤਰਕਾਰ ਸੰਮੇਲਨ 'ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਘੱਟਗਿਣਤੀਆਂ ਨੂੰ ਕਾਂਗਰਸ ਪਾਰਟੀ ਵੱਲੋਂ ਨੁਮਾਇੰਦਗੀ ਦੇਣਾ ਉਨ•ਾਂ ਦਾ ਹੱਕ ਬਣਦਾ ਹੈ । ਉਨ•ਾਂ ਕਿਹਾ ਕਿ ਮੈਂ ਇਹ ਸਮਝਦਾ ਹਾਂ ਕਿ ਸ਼ਹਿਰ ਦੇ 95 ਵਾਰਡਾਂ 'ਚੋਂ ਘੱਟ ਤੋਂ ਘੱਟ 6 ਵਾਰਡਾਂ 'ਚ ਕਾਂਗਰਸ ਪਾਰਟੀ ਨੂੰ ਮੁਸਲਮਾਨ ਉਮੀਦਵਾਰਾਂ ਨੂੰ ਟਿਕਟ ਦੇਣੀ ਚਾਹੀਦੀ ਹੈ । ਸ਼ਾਹੀ ਇਮਾਮ ਨੇ ਦੱਸਿਆ ਕਿ ਵਾਰਡ ਨੰਬਰ-11 ਤੋਂ ਹਿਨਾਜ ਬਾਨੋ ਪਤਨੀ ਮਲਕੀਤ ਆਲਮ ਅਤੇ ਵਾਰਡ ਨੰਬਰ-9 ਤੋਂ ਗੁਲੀਸਤਾਂ ਬੇਗਮ ਪਤਨੀ ਅਹਿਮਦ ਅਲੀ ਗੁੱਡੂ ਨੇ ਪਾਰਟੀ ਟਿਕਟ ਲਈ ਕਾਗਜ ਦਾਖਲ ਕੀਤੇ ਹੋਏ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਘੱਟ ਗਿਣਤੀ ਵਰਗ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ । ਕਾਂਗਰਸ ਨਿਗਮ ਚੋਣ 'ਚ ਮੁਸਲਮਾਨਾਂ ਨੂੰ ਵੀ ਬਣਾਏ ਪਾਰਟੀ ਉਮੀਦਵਾਰ : ਸ਼ਾਹੀ ਇਮਾਮ ਪੰਜਾਬਸ਼ਾਹੀ ਇਮਾਮ ਨੇ ਕਿਹਾ ਕਿ ਸਾਨੂੰ ਉਂਮੀਦ ਹੈ ਕਿ ਘੱਟ ਗਿਣਤੀ ਵਰਗ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਕਾਂਗਰਸ ਪਾਰਟੀ ਮੁਸਲਮਾਨ ਉਮੀਦਵਾਰਾਂ ਨੂੰ ਵੀ ਉਮੀਦਵਾਰ ਬਣਾਏਗੀ । ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਦੱਸਿਆ ਕਿ ਘੱਟ ਗਿਣਤੀਆਂ ਨੂੰ ਉਮੀਦਵਾਰ ਨਾ ਬਣਾਏ ਜਾਣ ਦੀ ਸੂਰਤ 'ਚ ਸਮੁਦਾਏ ਦੀ ਅਗਲੀ ਰਣਨੀਤੀ ਦਾ ਐਲਾਨ ਨਿਗਮ ਚੋਣਾਂ ਤੋਂ ਪਹਿਲਾਂ ਹੀ ਕਰ ਦਿੱਤਾ ਜਾਵੇਗਾ । ਜਿਕਰਯੋਗ ਹੈ ਕਿ ਬੀਤੇ ਦਿਨੀ ਜਲੰਧਰ 'ਚ ਹੋਈਆਂ ਨਗਰ ਨਿਗਮ ਚੋਣਾਂ 'ਚ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਵੀ ਇੱਕ - ਇੱਕ ਮੁਸਲਮਾਨ ਉਮੀਦਵਾਰ ਨੂੰ ਪਾਰਟੀ ਉਮੀਦਵਾਰ ਬਣਾਕੇ ਚੋਣ ਮੈਦਾਨ 'ਚ ਉਤਾਰਿਆ ਸੀ । ਹੁਣ ਵੇਖਣਾ ਇਹ ਹੈ ਕਿ ਲੁਧਿਆਣਾ 'ਚ ਜਲੰਧਰ ਤੋਂ ਵੱਧ ਮੁਸਲਮਾਨ ਆਬਾਦੀ ਹੈ, ਹੁਣ ਇੱਥੇ ਕਾਂਗਰਸ ਪਾਰਟੀ ਕਿੰਨੇ ਕੁ ਮੁਸਲਮਾਨ ਉਮੀਦਵਾਰਾਂ ਨੂੰ ਪਾਰਟੀ ਉਮੀਦਵਾਰ ਬਣਾ ਕੇ ਚੋਣ ਮੈਦਾਨ 'ਚ ਉਤਾਰਦੀ ਹੈ ਜਾਂ ਫਿਰ ਘੱਟ ਗਿਣਤੀ ਵਰਗ ਦੀ ਨਰਾਜਗੀ ਸਿਰ ਲੈਂਦੀ ਹੈ । —PTC News
Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK