Thu, Nov 5, 2026
Whatsapp

Diwali Gifts : ਦੀਵਾਲੀ ਮੌਕੇ ਕਰਮਚਾਰੀਆਂ ਨੂੰ ਦਿੱਤੇ iPhone 16, ਸਭ ਨੂੰ ਕੀਤਾ ਹੈਰਾਨ

ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

Reported by:  PTC News Desk  Edited by:  Jaswinder Kaur -- November 05th 2026 05:24 PM
Diwali Gifts :  ਦੀਵਾਲੀ ਮੌਕੇ ਕਰਮਚਾਰੀਆਂ ਨੂੰ ਦਿੱਤੇ iPhone 16, ਸਭ ਨੂੰ ਕੀਤਾ ਹੈਰਾਨ

Diwali Gifts : ਦੀਵਾਲੀ ਮੌਕੇ ਕਰਮਚਾਰੀਆਂ ਨੂੰ ਦਿੱਤੇ iPhone 16, ਸਭ ਨੂੰ ਕੀਤਾ ਹੈਰਾਨ

iPhone 16 given to employees on Diwali : ਦੀਵਾਲੀ ਮੌਕੇ ਦਿੱਲੀ ਦੀ ਇਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਆਈਫੋਨ 16 ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। "ਫਾਈਨਾਂਸਰਸੈਬ" ਨਾਮ ਦੀ ਇਕ ਕੰਪਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਜਸ਼ਨ ਦਾ ਇਕ ਵੀਡੀਓ ਸਾਂਝਾ ਕੀਤਾ, ਜਿਸ 'ਚ ਕਿਹਾ ਗਿਆ ਕਿ ਦੀਵਾਲੀ ਦੇ ਤੋਹਫ਼ਿਆਂ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ।

15 ਸਕਿੰਟ ਦੀ ਇਸ ਇੰਸਟਾਗ੍ਰਾਮ ਰੀਲ 'ਚ ਹਰੇਕ ਲੈਪਟਾਪ ਜਾਂ ਡੈਸਕਟੌਪ ਦੇ ਸਾਹਮਣੇ ਇਕ ਆਈਫੋਨ ਰੱਖਿਆ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਦੇ ਉੱਪਰ ਰਿਬਨ ਵੀ ਲਗਾਇਆ ਗਿਆ ਹੈ। ਡੈਸਕ 'ਤੇ ਕੁੱਲ 12 ਆਈਫੋਨ ਰੱਖੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਦੇ ਅੰਤ 'ਚ ਕੁਝ ਮਹਿਲਾ ਕਰਮਚਾਰੀ ਆਈਫੋਨ 16 ਪ੍ਰਾਪਤ ਕਰਨ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਦਿਖਾਈ ਦੇ ਰਹੀਆਂ ਹਨ।

ਇਹ ਵੀ ਪੜ੍ਹੋ : 

Canva ਕੰਪਨੀ ਨੇ ਕਰਮਚਾਰੀ ਕੱਢੇ, ਪਰ ਕੀਤਾ ਅਜਿਹਾ ਕੰਮ ਹਰ ਪਾਸੇ ਹੋ ਰਹੀ ਤਾਰੀਫ

ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕਾਂ ਨੇ ਇਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕਮਾਲ ਦੱਸਿਆ ਅਤੇ ਕੁਮੈਂਟ 'ਚ AI ਕਹਿ ਕੇ ਤਾਅਨੇ ਵੀ ਮਾਰੇ। ਕੰਪਨੀ ਨੇ ਇਸ ਟਿੱਪਣੀ ਦਾ ਜਵਾਬ ਹੱਸਦੇ ਹੋਏ ਕਿਹਾ ਕਿ "ਦੁਬਾਰਾ ਦੇਖੋ। ਇਹ AI ਨਹੀਂ ਹੈ।" ਇਸ ਤੋਂ ਬਾਅਦ ਦੀਆਂ ਪ੍ਰਤੀਕਿਰਿਆਵਾਂ ਵਾਇਰਲ ਹੋ ਗਈਆਂ।

ਆਮ ਤੌਰ 'ਤੇ ਕੰਪਨੀਆਂ ਦੀਵਾਲੀ 'ਤੇ ਮਠਿਆਈਆਂ ਜਾਂ ਗਿਫ਼ਟ ਹੈਂਪਰ ਦਿੰਦੀਆਂ ਹਨ, ਪਰ ਇਸ ਤੋਹਫ਼ੇ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਲੋਕ ਕੰਪਨੀ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ ਅਤੇ ਨੌਕਰੀਆਂ ਬਾਰੇ ਵੀ ਪੁੱਛ ਰਹੇ ਹਨ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK